“Toll Employees Make Abohar Toll Free”
“ਅਬੋਹਰ ‘ਚ ਟੋਲ ਮੁਲਾਜ਼ਮਾਂ ਨੇ ਕੀਤਾ ਟੋਲ ਫ੍ਰੀ”

16 ਮਈ 2026, ਅਬੋਹਰ – ਪੰਜਾਬ ਭਰ ਤੋਂ ਅਬੋਹਰ ਪਹੁੰਚੇ ਟੋਲ ਮੁਲਾਜ਼ਮਾਂ ਨੇ ਪਿੰਡ ਕਾਲਾ ਟਿੱਬਾ ਨੇੜੇ ਬਣੇ ਟੋਲ ਪਲਾਜ਼ਾ ਨੂੰ ਫ੍ਰੀ ਕਰ ਦਿੱਤਾ।
ਟੋਲ ਮੁਲਾਜ਼ਮਾਂ ਵੱਲੋਂ ਠੇਕੇਦਾਰ ਖ਼ਿਲਾਫ਼ ਲਾਇਆ ਧਰਨਾ ਅੱਜ ਪੰਜਵੇਂ ਦਿਨ ਵਿੱਚ ਦਾਖ਼ਲ ਹੋ ਗਿਆ।
ਪ੍ਰਦਰਸ਼ਨਕਾਰੀਆਂ ਨੇ ਚਿਤਾਵਨੀ ਦਿੱਤੀ ਕਿ ਜੇ ਮੁਲਾਜ਼ਮਾਂ ਨਾਲ ਹੋ ਰਹੀ ਧੱਕੇਸ਼ਾਹੀ ਨਾ ਰੁਕੀ ਤਾਂ ਪੰਜਾਬ ਦੇ ਸਾਰੇ ਟੋਲ ਬੰਦ ਕਰ ਦਿੱਤੇ ਜਾਣਗੇ।
ਧਰਨੇ ਵਿੱਚ ਵੱਖ-ਵੱਖ ਕਿਸਾਨ ਜਥੇਬੰਦੀਆਂ ਨੇ ਵੀ ਸ਼ਮੂਲੀਅਤ ਕੀਤੀ ਅਤੇ ਟੋਲ ਮੁਲਾਜ਼ਮਾਂ ਦੇ ਸੰਘਰਸ਼ ਦਾ ਸਮਰਥਨ ਕੀਤਾ।
ਮੌਕੇ ‘ਤੇ ਮਾਹੌਲ ਤਣਾਅਪੂਰਨ ਰਿਹਾ ਅਤੇ ਟੋਲ ਪਲਾਜ਼ਾ ਤੋਂ ਲੰਘਣ ਵਾਲੇ ਵਾਹਨਾਂ ਨੂੰ ਬਿਨਾਂ ਫੀਸ ਦੇ ਲੰਘਾਇਆ ਗਿਆ।
