“Yograj Singh Moves Court for Anticipatory Bail”
ਵੈੱਬ ਸੀਰੀਜ਼ ‘ਲੁੱਖੇ’ ਵਾਲੇ ਵਿਵਾਦ ਤੇ ਯੋਗਰਾਜ ਸਿੰਘ ਨੇ ਮੰਗੀ ਅਗਾਊਂ ਜ਼ਮਾਨਤ

17 ਮਈ 2026, ਚੰਡੀਗੜ੍ਹ – Yograj Singh ਨੇ ਵੈੱਬ ਸੀਰੀਜ਼ ‘ਲੁੱਖੇ’ ਵਿੱਚ ਮਹਿਲਾਵਾਂ ਪ੍ਰਤੀ ਕਥਿਤ ਇਤਰਾਜ਼ਯੋਗ ਡਾਇਲੌਗ ਮਾਮਲੇ ਵਿੱਚ ਅਗਾਊਂ ਜ਼ਮਾਨਤ ਲਈ ਚੰਡੀਗੜ੍ਹ ਅਦਾਲਤ ਵਿੱਚ ਪਟੀਸ਼ਨ ਦਾਇਰ ਕੀਤੀ ਹੈ।
ਇਹ ਮਾਮਲਾ ਸੈਕਟਰ-36 ਥਾਣੇ ਵਿੱਚ ਦਰਜ FIR ਨਾਲ ਸੰਬੰਧਿਤ ਹੈ, ਜਿਸ ਵਿੱਚ ਯੋਗਰਾਜ ਸਿੰਘ ਖ਼ਿਲਾਫ਼ ਸ਼ਿਕਾਇਤ ਦਰਜ ਕੀਤੀ ਗਈ ਸੀ।
ਪਟੀਸ਼ਨ ‘ਤੇ ਸੁਣਵਾਈ ਕਰਦਿਆਂ ਅਦਾਲਤ ਨੇ ਪੁਲਿਸ ਅਤੇ ਸਰਕਾਰ ਤੋਂ 20 ਮਈ ਤੱਕ ਜਵਾਬ ਮੰਗਿਆ ਹੈ।
ਯੋਗਰਾਜ ਸਿੰਘ ‘ਤੇ ਦੋਸ਼ ਹਨ ਕਿ ਵੈੱਬ ਸੀਰੀਜ਼ ਵਿੱਚ ਵਰਤੇ ਗਏ ਕੁਝ ਡਾਇਲੌਗ ਮਹਿਲਾਵਾਂ ਲਈ ਅਪਮਾਨਜਨਕ ਸਨ, ਜਿਸ ਤੋਂ ਬਾਅਦ ਇਹ ਮਾਮਲਾ ਵਿਵਾਦਾਂ ਵਿੱਚ ਆ ਗਿਆ।
ਫਿਲਹਾਲ ਮਾਮਲੇ ਦੀ ਅਗਲੀ ਸੁਣਵਾਈ 20 ਮਈ ਨੂੰ ਹੋਵੇਗੀ।
