“Sarabjit Singh Wins Mohali Ward No. 42 Election”
“ਮੋਹਾਲੀ ਦੇ ਵਾਰਡ ਨੰਬਰ 42 ਤੋਂ ਸਰਬਜੀਤ ਸਿੰਘ ਨੇ ਜਿੱਤ ਕੀਤੀ ਦਰਜ”

29 ਮਈ 2026, ਮੋਹਾਲੀ – ਮੋਹਾਲੀ ਦੇ ਵਾਰਡ ਨੰਬਰ 42 ਤੋਂ ‘ਆਪ’ ਵਿਧਾਇਕ ਕੁਲਵੰਤ ਸਿੰਘ ਦੇ ਬੇਟੇ ਸਰਬਜੀਤ ਸਿੰਘ ਨੇ ਨਗਰ ਨਿਗਮ ਚੋਣ ਵਿੱਚ ਜਿੱਤ ਦਰਜ ਕੀਤੀ ਹੈ। ਇਸ ਜਿੱਤ ਨੂੰ ਇਲਾਕੇ ਵਿੱਚ ਆਮ ਆਦਮੀ ਪਾਰਟੀ ਲਈ ਇੱਕ ਅਹਿਮ ਸਿਆਸੀ ਸਫਲਤਾ ਵਜੋਂ ਦੇਖਿਆ ਜਾ ਰਿਹਾ ਹੈ।
ਚੋਣ ਨਤੀਜਾ ਐਲਾਨੇ ਜਾਣ ਤੋਂ ਬਾਅਦ ਸਰਬਜੀਤ ਸਿੰਘ ਨੇ ਅਧਿਕਾਰਤ ਤੌਰ ‘ਤੇ ਆਪਣਾ ਜੇਤੂ ਸਰਟੀਫਿਕੇਟ ਪ੍ਰਾਪਤ ਕੀਤਾ। ਇਸ ਮੌਕੇ DSP ਸ਼ਹਿਰੀ ਹਰਸਿਮਰਨ ਸਿੰਘ ਬੱਲ ਵੀ ਮੌਜੂਦ ਰਹੇ।
ਸਮਰਥਕਾਂ ਵੱਲੋਂ ਜਿੱਤ ਦੀ ਖੁਸ਼ੀ ਮਨਾਈ ਗਈ ਅਤੇ ਸਰਬਜੀਤ ਸਿੰਘ ਨੂੰ ਵਧਾਈਆਂ ਦਿੱਤੀਆਂ ਗਈਆਂ। ਪਾਰਟੀ ਆਗੂਆਂ ਨੇ ਇਸ ਨਤੀਜੇ ਨੂੰ ਲੋਕਾਂ ਦੇ ਭਰੋਸੇ ਦੀ ਜਿੱਤ ਕਰਾਰ ਦਿੱਤਾ।
