Akal Takht Secretariat Expresses Deep Regret Over Media Blackout
ਮੀਡੀਆ ਬਲੈਕਆਊਟ ਸਬੰਧੀ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਗਹਿਰਾ ਖੇਦ

24 ਜੂਨ 2026, ਅੰਮ੍ਰਿਤਸਰ – ਭਗਵੰਤ ਮਾਨ ਵਾਲੀ ਵੀਡੀਓ ਅਤੇ ਫਰਜ਼ੀ ਫੋਰੈਂਸਿਕ ਰਿਪੋਰਟ ਮਾਮਲੇ ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਜਾਰੀ ਅਧਿਕਾਰਤ ਬਿਆਨ ਨੂੰ ਮੀਡੀਆ ਵੱਲੋਂ ਬਲੈਕਆਊਟ ਕਰਨ ਉੱਤੇ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਗਹਿਰਾ ਖੇਦ ਪ੍ਰਗਟ ਕੀਤਾ ਹੈ।
ਇੰਚਾਰਜ ਬਗੀਚਾ ਸਿੰਘ ਨੇ ਲਿਖਤੀ ਬਿਆਨ ਵਿਚ ਕਿਹਾ ਕਿ ਬੀਤੇ ਕੱਲ੍ਹ ਜਾਰੀ ਕੀਤਾ ਗਿਆ ਅਧਿਕਾਰਤ ਬਿਆਨ ਚੰਡੀਗੜ੍ਹ ਪ੍ਰੈੱਸ ਕਲੱਬ, ਅੰਮ੍ਰਿਤਸਰ ਪ੍ਰੈੱਸ ਕਲੱਬ, ਜਲੰਧਰ ਪ੍ਰੈੱਸ ਕਲੱਬ ਅਤੇ ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟ ਯੂਨੀਅਨ ਆਦਿ ਵੱਡੇ ਮੀਡੀਆ ਅਦਾਰਿਆਂ ਤੱਕ ਪਹੁੰਚਾਇਆ ਗਿਆ ਸੀ, ਪਰ ਇਸ ਨੂੰ ਪ੍ਰਕਾਸ਼ਿਤ ਨਹੀਂ ਕੀਤਾ ਗਿਆ।
ਉਨ੍ਹਾਂ ਕਿਹਾ ਕਿ ਲੋਕਤੰਤਰ ਵਿਚ ਮੀਡੀਆ ਚੌਥਾ ਥੰਮ੍ਹ ਹੈ ਅਤੇ ਲੋਕ ਪੱਖੀ ਖ਼ਬਰਾਂ ਨੂੰ ਦਬਾਅ ਹੇਠ ਛੁਪਾਉਣਾ ਜ਼ਿੰਮੇਵਾਰੀ ਤੋਂ ਮੁਕਰਨ ਵਾਲਾ ਕੰਮ ਹੈ। ਇਸ ਨਾਲ ਮੀਡੀਆ ਦੀ ਭਰੋਸੇਯੋਗਤਾ ਉੱਤੇ ਵੱਡੇ ਸਵਾਲ ਉੱਠ ਰਹੇ ਹਨ।
