Third phase of SIR: Names of 22 lakh voters left out of draft voter list of 4 states
SIR ਦਾ ਤੀਜਾ ਪੜਾਅ : 4 ਸੂਬਿਆਂ ਦੀ ਖਰੜਾ ਵੋਟਰ ਸੂਚੀ ’ਚੋਂ 22 ਲੱਖ ਵੋਟਰਾਂ ਦੇ ਨਾਂ ਬਾਹਰ
ਨਵੀਂ ਦਿੱਲੀ (ਆਵਾਜ਼ਿ ਕੌਮ ਬਿਊਰੋ)- ਵੋਟਰ ਸੂਚੀਆਂ ਦੀ ਵਿਸ਼ੇਸ਼ ਡੂੰਘਾਈ ਨਾਲ ਸਮੀਖਿਆ (ਐੱਸ. ਆਈ. ਆਰ.) ਦੇ ਤੀਜੇ ਪੜਾਅ ਤਹਿਤ 4 ਸੂਬਿਆਂ ਦੀ ਖਰੜਾ ਵੋਟਰ ਸੂਚੀ ’ਚੋਂ ਲੱਗਭਗ 22 ਲੱਖ ਵੋਟਰਾਂ ਦੇ ਨਾਂ ਬਾਹਰ ਹੋ ਗਏ ਹਨ। ਪਿਛਲੇ ਕੁਝ ਦਿਨਾਂ ’ਚ ਮਿਜ਼ੋਰਮ, ਓਡਿਸ਼ਾ, ਮਣੀਪੁਰ ਅਤੇ ਸਿੱਕਿਮ ਦੇ ਮੁੱਖ ਚੋਣ ਅਧਿਕਾਰੀਆਂ ਵੱਲੋਂ ਜਨਤਕ ਕੀਤੇ ਗਏ ਅੰਕੜਿਆਂ ਅਨੁਸਾਰ, ਇਨ੍ਹਾਂ ਚਾਰਾਂ ਸੂਬਿਆਂ ਦੇ ਕੁੱਲ ਵੋਟਰਾਂ ਦੀ ਗਿਣਤੀ ’ਚ ਲੱਗਭਗ 22 ਲੱਖ ਦੀ ਕਮੀ ਆਈ ਹੈ। ਇਨ੍ਹਾਂ ਸੂਬਿਆਂ ’ਚ ਐੱਸ. ਆਈ. ਆਰ. ਪ੍ਰਕਿਰਿਆ ਸ਼ੁਰੂ ਹੋਣ ਤੋਂ ਪਹਿਲਾਂ ਕੁੱਲ 3.68 ਕਰੋੜ ਵੋਟਰ ਸਨ, ਜੋ ਹੁਣ ਘਟ ਕੇ 3.46 ਕਰੋੜ ਰਹਿ ਗਏ ਹਨ। ਸਭ ਤੋਂ ਵੱਧ 20.11 ਲੱਖ ਨਾਂ ਓਡਿਸ਼ਾ ’ਚ ਵੋਟਰ ਸੂਚੀ ’ਚੋਂ ਹਟਾਏ ਗਏ ਹਨ। ਹਾਲਾਂਕਿ, ਜਿਨ੍ਹਾਂ ਲੋਕਾਂ ਦੇ ਨਾਂ ਖਰੜਾ ਵੋਟਰ ਸੂਚੀ ’ਚ ਸ਼ਾਮਲ ਨਹੀਂ ਹਨ, ਉਨ੍ਹਾਂ ਨੂੰ ਇਸ ਸਾਲ ਬਾਅਦ ’ਚ ਪ੍ਰਕਾਸ਼ਿਤ ਹੋਣ ਵਾਲੀ ਆਖਰੀ ਵੋਟਰ ਸੂਚੀ ’ਚ ਆਪਣਾ ਨਾਂ ਸ਼ਾਮਲ ਕਰਵਾਉਣ ਦਾ ਮੌਕਾ ਮਿਲੇਗਾ।

