The tallest building in Sector 94, Noida, is shrouded in thick black clouds
ਸੰਘਣੇ ਕਾਲੇ ਬੱਦਲਾਂ ਦੀ ਲਪੇਟ ‘ਚ ਨੋਇਡਾ ਦੇ ਸੈਕਟਰ 94 ਦੀ ਸਭ ਤੋਂ ਉੱਪਰਲੀ ਇਮਾਰਤ
New Delhi, (ਆਵਾਜ਼ਿ ਕੌਮ ਬਿਊਰੋ)-ਦੇਸ਼ ਦੇ ਵੱਖ-ਵੱਖ ਸੂਬਿਆਂ ਵਿਚ ਮਾਨਸੂਨ ਇਸ ਸਮੇਂ ਆਪਣਾ ਕਹਿਰ ਬਰਸਾ ਰਿਹਾ ਹੈ। ਇਸ ਦੌਰਾਨ ਜੇਕਰ ਗੱਲ ਨੋਇਡਾ ਅਤੇ ਪੂਰੇ ਦਿੱਲੀ-ਐਨਸੀਆਰ ਦੀ ਕੀਤੀ ਜਾਵੇ ਤਾਂ ਉਥੇ ਮਾਨਸੂਨ ਦਾ ਪ੍ਰਭਾਵ ਪੂਰੀ ਤਰ੍ਹਾਂ ਜਾਰੀ ਹੈ। ਨਤੀਜੇ ਵਜੋਂ ਆਸਮਾਨ ਵਿਚ ਸੰਘਣੇ ਕਾਲੇ ਬੱਦਲ ਅਤੇ ਭਾਰੀ ਮੀਂਹ ਪੈ ਰਿਹਾ ਹੈ, ਜਿਸ ਕਾਰਨ ਆਮ ਲੋਕਾਂ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਨੋਇਡਾ ਦੇ ਸੈਕਟਰ 94 ਦੀ ਇਕ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ਵਿਚ ਸੁਪਰਨੋਵਾ ਸਪਾਈਰਾ ਟਾਵਰ ਵਰਗੀਆਂ ਗਗਨਚੁੰਬੀ ਇਮਾਰਤਾਂ ਦੇ ਉੱਪਰਲੇ ਹਿੱਸੇ ਬੱਦਲਾਂ ਦੀ ਸੰਘਣੀ ਚਾਦਰ ਨਾਲ ਢੱਕੇ ਹੋਏ ਦਿਖਾਈ ਦੇ ਰਹੇ ਹਨ।
ਇਸ ਨਾਲ ਦਿਨ ਵੇਲੇ ਹੀ ਨੋਇਡਾ ਵਿੱਚ ਮੌਸਮ ਨੇ ਅਚਾਨਕ ਕਰਵਟ ਲੈ ਲਈ। ਨੋਇਡਾ ‘ਤੇ ਦੁਪਹਿਰ ਦੇ ਸਮੇਂ ਹਨ੍ਹੇਰਾ ਛਾ ਗਿਆ। ਤੇਜ਼ ਹਨ੍ਹੇਰੀ ਚੱਲਣ ਅਤੇ ਭਾਰੀ ਮੀਂਹ ਪੈਣ ਨਾਲ ਮੌਸਮ ਵਿਚ ਬਦਲਾਅ ਦੇਖਣ ਨੂੰ ਮਿਲਿਆ। ਸੁਪਰਨੋਵਾ ਸਪਾਈਰਾ ਟਾਵਰ ਦੇ ਸਭ ਤੋਂ ਉੱਪਰਲੇ ਹਿੱਸੇ ਵਿਚ ਮੌਸਮ ਬਦਲਣ ਨਾਲ ਬੱਦਲ ਬਣਦੇ ਦਿਖਾਈ ਦਿੱਤੇ, ਜਿਸ ਨੂੰ ਦੇਖ ਲੋਕ ਹੈਰਾਨ ਹੋ ਗਏ। ਲਗਾਤਾਰ ਹੋ ਰਹੀ ਭਾਰੀ ਬਾਰਿਸ਼ ਕਾਰਨ ਕਈ ਨੀਵੇਂ ਇਲਾਕੇ ਪਾਣੀ ਨਾਲ ਭਰ ਗਏ ਹਨ ਅਤੇ ਟ੍ਰੈਫਿਕ ਜਾਮ ਵੀ ਹੋ ਗਿਆ ਹੈ। ਮੌਸਮ ਵਿਭਾਗ ਨੇ ਦਿੱਲੀ-ਐਨਸੀਆਰ ਲਈ ਅਲਰਟ ਜਾਰੀ ਕੀਤਾ ਹੈ। ਸੜਕਾਂ ‘ਤੇ ਪਾਣੀ ਭਰਨ ਅਤੇ ਘੱਟ ਦ੍ਰਿਸ਼ਟੀ ਕਾਰਨ ਡਰਾਈਵਰਾਂ ਨੂੰ ਸਾਵਧਾਨ ਰਹਿਣ ਦੀ ਸਲਾਹ ਦਿੱਤੀ ਗਈ ਹੈ।

