Landslide near Nalupani and Nagaon in Uttarkashi, road closed due to debris falling from the hills
ਉੱਤਰਕਾਸ਼ੀ ਦੇ ਨਲੂਪਾਨੀ ਤੇ ਨਾਗੂਨ ਨੇੜੇ Landslide, ਪਹਾੜੀਆਂ ਤੋਂ ਮਲਬਾ ਡਿੱਗਣ ਕਾਰਨ ਰਾਸਤਾ ਬੰਦ
ਉੱਤਰਕਾਸ਼ੀ (ਆਵਾਜ਼ਿ ਕੌਮ ਬਿਊਰੋ)- ਉੱਤਰਕਾਸ਼ੀ ਦੇ ਵੱਖ-ਵੱਖ ਸਥਾਨਾਂ ‘ਤੇ ਪਿਛਲੇ 36 ਘੰਟਿਆਂ ਤੋਂ ਲਗਾਤਾਰ ਮੀਂਹ ਪੈ ਰਿਹਾ ਹੈ। ਇਸ ਭਾਰੀ ਮੀਂਹ ਕਾਰਨ ਨਾਲੂਪਾਣੀ ਅਤੇ ਨਗੂਨ ਦੇ ਨੇੜੇ ਜ਼ਮੀਨ ਖਿਸਕਣ ਅਤੇ ਮਲਬਾ ਹੇਠਾਂ ਡਿੱਗਣ ਨਾਲ ਗੰਗੋਤਰੀ ਰਾਸ਼ਟਰੀ ਰਾਜਮਾਰਗ ਵਾਰ-ਵਾਰ ਬੰਦ ਕੀਤਾ ਜਾ ਰਿਹਾ ਹੈ। ਇਸ ਦੀ ਜਾਣਕਾਰੀ ਅਧਿਕਾਰੀਆਂ ਵਲੋਂ ਦਿੱਤੀ ਗਈ ਹੈ। ਜ਼ਿਲ੍ਹਾ ਆਫ਼ਤ ਕੰਟਰੋਲ ਰੂਮ ਦੇ ਅਧਿਕਾਰੀਆਂ ਤੋਂ ਮਿਲੀ ਜਾਣਕਾਰੀ ਮੁਤਾਬਕ ਰਾਸਤੇ ਨੂੰ ਸਾਫ਼ ਕਰਨ ਲਈ ਪ੍ਰਸ਼ਾਸਨ ਦੀਆਂ ਕਈ ਟੀਮਾਂ ਮੌਕੇ ‘ਤੇ ਮੌਜੂਦ ਹਨ। ਇਸ ਦੌਰਾਨ ਲਗਾਤਾਰ ਪੈ ਰਹੀ ਬਾਰਿਸ਼ ਅਤੇ ਡਿੱਗ ਰਹੇ ਪੱਥਰਾਂ ਕਾਰਨ ਮਲਬੇ ਨੂੰ ਹਟਾਉਣ ਵਿਚ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਕੁਝ ਦੇਰ ਰਾਸਤਾ ਖੁੱਲ੍ਹਣ ਤੋਂ ਬਾਅਦ ਮੀਂਹ ਨਾਲ ਪਹਾੜੀ ਤੋਂ ਮਲਬਾ ਡਿੱਗਣਾ ਸ਼ੁਰੂ ਹੋ ਗਿਆ। ਇਸ ਦੌਰਾਨ ਪ੍ਰਸ਼ਾਸਨ ਪੂਰੀ ਤਰ੍ਹਾਂ ਚੌਕਸ ਹੈ। ਬੁੱਧਵਾਰ ਤੋਂ ਹੋ ਰਹੀ ਬਾਰਿਸ਼ ਕਾਰਨ ਨਾਲੂਪਾਨੀ ਅਤੇ ਨਗੁਨ ਦੀਆਂ ਪਹਾੜੀਆਂ ਤੋਂ ਪੱਥਰ ਅਤੇ ਮਲਬਾ ਲਗਾਤਾਰ ਡਿੱਗਣ ਕਾਰਨ ਸੜਕ ਦੇ ਵਾਰ-ਵਾਰ ਬੰਦ ਹੋਣ ਕਾਰਨ ਯਾਤਰੀਆਂ ਅਤੇ ਸਥਾਨਕ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

