Delhi High Court Quashes Outsourcing Process for Visa & Passport Services
ਦਿੱਲੀ ਹਾਈ ਕੋਰਟ ਵੱਲੋਂ ਵਿਦੇਸ਼ ਮੰਤਰਾਲੇ ਦੀ ਵੀਜ਼ਾ ਤੇ ਪਾਸਪੋਰਟ ਸੇਵਾਵਾਂ ਦੀ ਆਊਟਸੋਰਸਿੰਗ ਪ੍ਰਕਿਰਿਆ ਰੱਦ
ਨਵੀਂ ਦਿੱਲੀ, 16 ਜੁਲਾਈ – ਦਿੱਲੀ ਹਾਈ ਕੋਰਟ ਨੇ ਵਿਦੇਸ਼ ਮੰਤਰਾਲੇ (MEA) ਨੂੰ ਵੱਡਾ ਝਟਕਾ ਦਿੰਦਿਆਂ ਵਿਦੇਸ਼ਾਂ ਵਿੱਚ ਵੀਜ਼ਾ, ਪਾਸਪੋਰਟ ਅਤੇ ਕੌਂਸਲਰ ਸੇਵਾਵਾਂ ਦੀ ਆਊਟਸੋਰਸਿੰਗ ਨਾਲ ਸਬੰਧਤ ਚੋਣ ਪ੍ਰਕਿਰਿਆ ਨੂੰ ਰੱਦ ਕਰ ਦਿੱਤਾ ਹੈ।

ਅਦਾਲਤ ਨੇ ਅਬੂ ਧਾਬੀ, ਕੁਵੈਤ, ਸਿੰਗਾਪੁਰ ਅਤੇ ਕੈਨਬਰਾ (ਆਸਟ੍ਰੇਲੀਆ) ਵਿੱਚ ਕੌਂਸਲਰ, ਪਾਸਪੋਰਟ ਅਤੇ ਵੀਜ਼ਾ ਸੇਵਾਵਾਂ ਲਈ ਕੀਤੇ ਗਏ ਮੁਲਾਂਕਣ ਨੂੰ ਗੈਰ-ਵਾਜਬ ਅਤੇ ਨਿਰਪੱਖਤਾ ਦੇ ਮਾਪਦੰਡਾਂ ਦੇ ਉਲਟ ਕਰਾਰ ਦਿੱਤਾ।
ਫੈਸਲੇ ਵਿੱਚ ਦਿੱਲੀ ਹਾਈ ਕੋਰਟ ਨੇ ਕੇਂਦਰ ਸਰਕਾਰ ਨੂੰ ਹਦਾਇਤ ਕੀਤੀ ਹੈ ਕਿ ਪੂਰੀ ਪ੍ਰਕਿਰਿਆ ਨੂੰ ਪਾਰਦਰਸ਼ੀ ਢੰਗ ਨਾਲ ਦੁਬਾਰਾ ਸ਼ੁਰੂ ਕੀਤਾ ਜਾਵੇ ਅਤੇ ਇਸ ਲਈ ਨਵੇਂ ਸਿਰੇ ਤੋਂ ਟੈਂਡਰ ਜਾਰੀ ਕੀਤੇ ਜਾਣ। ਅਦਾਲਤ ਦੇ ਇਸ ਫੈਸਲੇ ਨਾਲ ਵਿਦੇਸ਼ਾਂ ਵਿੱਚ ਭਾਰਤੀ ਕੌਂਸਲਰ ਅਤੇ ਵੀਜ਼ਾ ਸੇਵਾਵਾਂ ਦੀ ਆਊਟਸੋਰਸਿੰਗ ਪ੍ਰਕਿਰਿਆ ਨੂੰ ਲੈ ਕੇ ਨਵੀਂ ਚਰਚਾ ਛਿੜ ਗਈ ਹੈ।
