Terrible accident on Jammu-Srinagar National Highway: 7 injured including 5 CRPF personnel
ਜੰਮੂ-ਸ਼੍ਰੀਨਗਰ ਰਾਸ਼ਟਰੀ ਰਾਜਮਾਰਗ ‘ਤੇ ਭਿਆਨਕ ਹਾਦਸਾ: CRPF ਦੇ 5 ਜਵਾਨਾਂ ਸਣੇ 7 ਜ਼ਖ਼ਮੀ
ਸ਼੍ਰੀਨਗਰ (ਆਵਾਜ਼ਿ ਕੌਮ ਬਿਊਰੋ)- ਜੰਮੂ-ਕਸ਼ਮੀਰ ਦੇ ਕਾਜ਼ੀਗੁੰਡ ਵਿਚ ਜੰਮੂ-ਸ਼੍ਰੀਨਗਰ ਦੇ ਰਾਸ਼ਟਰੀ ਰਾਜਮਾਰਗ ‘ਤੇ ਮੰਗਲਵਾਰ ਵਾਲੇ ਦਿਨ ਉਸ ਸਮੇਂ ਹਫੜਾ-ਦਫ਼ੜੀ ਮਚ ਗਈ, ਜਦੋਂ ਇਕ ਟਰੱਕ ਅਤੇ ਅਰਧ ਸੈਨਿਕ ਸੀਆਰਪੀਐਫ ਦੇ ਇਕ ਮਿੰਟੀ ਟਰੱਕ ਦੀ ਆਹਮੋ-ਸਾਹਮਣੇ ਟੱਕਰ ਹੋ ਗਈ। ਇਸ ਹਾਦਸੇ ਵਿਚ ਘੱਟੋ-ਘੱਟ 7 ਲੋਕ ਜ਼ਖ਼ਮੀ ਹੋ ਗਏ। ਇਸ ਘਟਨਾ ਦੀ ਸੂਚਨਾ ਪੁਲਸ ਨੇ ਦਿੱਤੀ। ਮਿਲੀ ਜਾਣਕਾਰੀ ਮੁਤਾਬਕ ਇਸ ਹਾਦਸੇ ਵਿਚ ਜ਼ਖਮੀ ਹੋਏ ਲੋਕਾਂ ਵਿਚ 5 ਸੀਆਰਪੀਐੱਫ ਦੇ 5 ਜਵਾਨ ਵੀ ਸ਼ਾਮਲ ਹਨ। ਅਧਿਕਾਰੀਂ ਨੇ ਦੱਸਿਆ ਕਿ ਕਾਜ਼ੀਗੁੰਡ ਖੇਤਰ ਦੇ ਲੇਵਡੋਰਾ ਵਿਖੇ ਕੇਂਦਰੀ ਰਿਜ਼ਰਵ ਪੁਲਸ ਫੋਰਸ (ਸੀਆਰਪੀਐਫ) ਦੀ ਇੱਕ ਗੱਡੀ ਇੱਕ ਟਰੱਕ ਨਾਲ ਟਕਰਾ ਗਈ। ਇਸ ਹਾਦਸੇ ਵਿੱਚ ਚਾਰ ਅਧਿਕਾਰੀਆਂ ਸਮੇਤ ਪੰਜ ਸੀਆਰਪੀਐਫ ਜਵਾਨ ਜ਼ਖਮੀ ਹੋ ਗਏ। ਉਨ੍ਹਾਂ ਕਿਹਾ ਕਿ ਹਾਦਸੇ ਵਿੱਚ ਟਰੱਕ ਦਾ ਡਰਾਈਵਰ ਅਤੇ ਆਪਰੇਟਰ ਵੀ ਜ਼ਖਮੀ ਹੋਏ ਹਨ। ਅਧਿਕਾਰੀਆਂ ਨੇ ਦੱਸਿਆ ਕਿ ਸਾਰੇ ਜ਼ਖਮੀਆਂ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਉਨ੍ਹਾਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ।

