Iran’s warning to Gulf countries including UAE, Saudi Arabia and Qatar! If America supports it…
UAE, ਸਾਊਦੀ ਤੇ ਕਤਰ ਸਣੇ ਖਾੜੀ ਦੇਸ਼ਾਂ ਨੂੰ ਇਰਾਨ ਦੀ Warning ! ਅਮਰੀਕਾ ਦਾ ਦਿੱਤਾ ਸਾਥ ਤਾਂ…
UAE, (ਆਵਾਜ਼ਿ ਕੌਮ ਬਿਊਰੋ)-ਮਿਡਲ ਈਸਟ ‘ਚ ਅਮਰੀਕਾ-ਇਰਾਨ ਵਿਚਾਲੇ ਤਣਾਅ ਲਗਾਤਾਰ ਵਧਦਾ ਜਾ ਰਿਹਾ ਹੈ। ਇਸੇ ਦੌਰਾਨ ਇਰਾਨ ਨੇ ਖਾੜੀ ਦੇਸ਼ਾਂ ਨੂੰ ਸਖ਼ਤ ਚਿਤਾਵਨੀ ਜਾਰੀ ਕੀਤੀ ਹੈ। ਇਰਾਨੀ ਪ੍ਰਸ਼ਾਸਨ ਨੇ ਸਾਫ਼ ਸ਼ਬਦਾਂ ਵਿੱਚ ਕਿਹਾ ਹੈ ਕਿ ਜੇ ਕਿਸੇ ਵੀ ਖਾੜੀ ਦੇਸ਼ ਨੇ ਇਰਾਨ ਖ਼ਿਲਾਫ਼ ਕਿਸੇ ਵੀ ਫੌਜੀ ਕਾਰਵਾਈ ਲਈ ਅਮਰੀਕਾ ਨੂੰ ਆਪਣਾ ਏਅਰਸਪੇਸ ਜਾਂ ਫੌਜੀ ਅੱਡੇ ਵਰਤਣ ਦੀ ਇਜਾਜ਼ਤ ਦਿੱਤੀ, ਤਾਂ ਉਸ ਨੂੰ ਅਮਰੀਕਾ ਦਾ ਸਾਥੀ ਮੰਨਿਆ ਜਾਵੇਗਾ। ਇਰਾਨ ਦੇ ਸੁਰੱਖਿਆ ਅਧਿਕਾਰੀਆਂ ਨੇ ਗੁਆਂਢੀ ਅਰਬ ਦੇਸ਼ਾਂ ਨੂੰ ਸਖ਼ਤ ਤਾਕੀਦ ਕੀਤੀ ਹੈ ਕਿ ਅਮਰੀਕੀ ਫੌਜ ਨੂੰ ਦਿੱਤੀ ਗਈ ਕਿਸੇ ਵੀ ਤਰ੍ਹਾਂ ਦੀ ਮਦਦ ਜਾਂ ਸਹੂਲਤ ਨੂੰ ਇਰਾਨ ਖ਼ਿਲਾਫ਼ ਦੁਸ਼ਮਣੀ ਵਾਲਾ ਕਦਮ ਮੰਨਿਆ ਜਾਵੇਗਾ ਅਤੇ ਅਜਿਹੇ ਦੇਸ਼ਾਂ ਨੂੰ ਵੀ ਸਖ਼ਤ ਜਵਾਬੀ ਕਾਰਵਾਈ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਹ ਚਿਤਾਵਨੀ ਅਜਿਹੇ ਸਮੇਂ ਆਈ ਹੈ ਜਦੋਂ ਹੋਰਮੁਜ਼ ਦੀ ਖਾੜੀ ਅਤੇ ਮਿਡਲ ਈਸਟ ‘ਚ ਅਮਰੀਕੀ ਫੌਜੀ ਗਤੀਵਿਧੀਆਂ ਅਤੇ ਬਿਆਨਬਾਜ਼ੀ ਕਾਫ਼ੀ ਤੇਜ਼ ਹੋ ਚੁੱਕੀ ਹੈ। ਅਮਰੀਕਾ ਵੱਲੋਂ ਖੇਤਰ ਵਿੱਚ ਆਪਣੇ ਫੌਜੀ ਹੱਥਕੰਡੇ ਮਜ਼ਬੂਤ ਕੀਤੇ ਜਾ ਰਹੇ ਹਨ। ਇਰਾਨ ਦੀ ਇਸ ਧਮਕੀ ਤੋਂ ਬਾਅਦ ਖਾੜੀ ਦੇਸ਼ਾਂ, ਜਿਵੇਂ ਕਿ ਯੂ.ਏ.ਈ., ਸਾਊਦੀ ਅਰਬ ਤੇ ਕਤਰ ਵਰਗੇ ਦੇਸ਼ਾਂ ‘ਚ ਚਿੰਤਾ ਵਧ ਗਈ ਹੈ, ਜੋ ਇੱਕ ਪਾਸੇ ਅਮਰੀਕਾ ਦੇ ਰਣਨੀਤਕ ਭਾਈਵਾਲ ਹਨ ਅਤੇ ਦੂਜੇ ਪਾਸੇ ਇਰਾਨ ਨਾਲ ਖੇਤਰੀ ਸ਼ਾਂਤੀ ਬਣਾਏ ਰੱਖਣਾ ਚਾਹੁੰਦੇ ਹਨ। ਹੁਣ ਦੇਖਣਾ ਹੋਵੇਗਾ ਕਿ ਜੰਗ ਦੇ ਇਸ ਅਹਿਮ ਮੋੜ ‘ਤੇ ਇਹ ਦੇਸ਼ ਅਮਰੀਕਾ ਦਾ ਸਾਥ ਦਿੰਦੇ ਹਨ, ਜਾਂ ਆਪਣੇ ਨਾਗਰਿਕਾਂ ਦੀ ਸੁਰੱਖਿਆ ਲਈ ਜੰਗ ‘ਚ ਕਿਸੇ ਵੀ ਤਰ੍ਹਾਂ ਦੀ ਸ਼ਮੂਲੀਅਤ ਤੋਂ ਪੈਰ ਪਿੱਛੇ ਖਿੱਚਦੇ ਹਨ।

