NIA raids three places in Jammu and Kashmir in connection with terror cases
ਜੰਮੂ-ਕਸ਼ਮੀਰ ‘ਚ ਅੱਤਵਾਦੀ ਮਾਮਲਿਆਂ ਦੇ ਸਬੰਧ ‘ਚ NIA ਨੇ ਤਿੰਨ ਥਾਵਾਂ ‘ਤੇ ਕੀਤੀ ਛਾਪੇਮਾਰੀ
Jammu, (ਆਵਾਜ਼ਿ ਕੌਮ ਬਿਊਰੋ)-ਜੰਮੂ-ਕਸ਼ਮੀਰ ਵਿੱਚ ਅੱਤਵਾਦੀ ਮਾਮਲਿਆਂ ਦੇ ਸਬੰਧ ‘ਚ ਐਨਆਈਏ ਦੀ ਟੀਮ ਵਲੋਂ ਸ਼ਨੀਵਾਰ ਸਵੇਰੇ ਕਈ ਥਾਵਾਂ ‘ਤੇ ਛਾਪੇ ਮਾਰੇ ਗਏ। ਇਸ ਛਾਪੇਮਾਰੀ ਦੌਰਾਨ ਸੀਆਰਪੀਐਫ ਅਤੇ ਜੰਮੂ-ਕਸ਼ਮੀਰ ਪੁਲਸ ਦੇ ਕਰਮਚਾਰੀ ਵਿਸ਼ੇਸ਼ ਤੌਰ ‘ਤੇ ਮੌਜੂਦ ਸਨ। ਦੱਸਿਆ ਜਾ ਰਿਹਾ ਹੈ ਕਿ ਐਨਆਈਏ ਦੇ ਅਧਿਕਾਰੀਆਂ ਨੇ ਉਪਰੋਕਤ ਕਾਰਵਾਈ ਅੱਤਵਾਦ ਮਾਮਲੇ ਦੀ ਜਾਂਚ ਦੇ ਸਬੰਧ ਵਿੱਚ ਕੀਤੀ ਹੈ। ਰਿਪੋਰਟਾਂ ਅਨੁਸਾਰ, ਐਨਆਈਏ ਨੇ ਸੀਆਰਪੀਐਫ ਅਤੇ ਜੰਮੂ-ਕਸ਼ਮੀਰ ਪੁਲਸ ਦੇ ਕਰਮਚਾਰੀਆਂ ਨਾਲ ਮਿਲ ਕੇ ਸ਼ਨੀਵਾਰ ਨੂੰ ਅਨੰਤਨਾਗ ਜ਼ਿਲ੍ਹੇ ਵਿੱਚ ਦੋ ਥਾਵਾਂ ‘ਤੇ ਛਾਪੇਮਾਰੀ ਕੀਤੀ। ਐਨਆਈਏ ਟੀਮ ਨੇ ਸਬੰਧਤ ਪੁਲਸ ਕਰਮਚਾਰੀਆਂ ਦੇ ਨਾਲ ਬਿਜਬੇਹਾੜਾ ਵਿੱਚ ਐਸਆਈਸੀਓਪੀ ‘ਤੇ ਛਾਪਾ ਮਾਰਿਆ। ਇਸ ਦੌਰਾਨ ਐਨਆਈਏ ਟੀਮਾਂ ਨੇ ਅੱਤਵਾਦ ਮਾਮਲੇ ਦੇ ਸਬੰਧ ਵਿੱਚ ਹੰਦਵਾੜਾ ਪੁਲਸ ਜ਼ਿਲ੍ਹੇ ਵਿੱਚ ਕਈ ਪਛਾਣੇ ਗਏ ਸਥਾਨਾਂ ‘ਤੇ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ। ਇਸ ਸਰਚ ਆਪ੍ਰੇਸ਼ਨ ਦੀ ਅਗਵਾਈ ਡਿਪਟੀ ਸੁਪਰਡੈਂਟ ਕਸ਼ਯਪ ਕਰ ਰਹੇ ਹਨ। ਜਾਣਕਾਰੀ ਅਨੁਸਾਰ ਐੱਨਐਈਏ ਟੀਮ ਵਲੋਂ ਅਬਦੁਲ ਕੁੱਦੁਸ ਰਾਠਰ ਪੁੱਤਰ ਅਲੀ ਮੁਹੰਮਦ ਰਾਠਰ, ਵਾਸੀ ਖਾਨੂ ਬਾਬਾਗੁੰਡ, ਥਾਣਾ ਕਰਾਲਗੁੰਡ ਦੇ ਘਰ ਦੀ ਤਲਾਸ਼ੀ ਲਈ ਗਈ। ਉਹ ਇਸ ਸਮੇਂ ਇੱਕ ਵਿਨਾਸ਼ਕਾਰੀ ਗਤੀਵਿਧੀ ਨਾਲ ਸਬੰਧਤ ਮਾਮਲੇ ਵਿੱਚ ਹਰਿਆਣਾ ਦੀ ਜੇਲ੍ਹ ਵਿੱਚ ਬੰਦ ਹੈ। ਉਸਦੀ ਪਤਨੀ ਸ਼ਮੀਮਾ ਬੇਗਮ ਕਰਾਲਗੁੰਡ ਪੁਲਸ ਸਟੇਸ਼ਨ ਵਿੱਚ ਇੱਕ ਪੁਲਸ ਕਾਂਸਟੇਬਲ ਵਜੋਂ ਤਾਇਨਾਤ ਹੈ। ਐਨਆਈਏ ਟੀਮ ਨੇ ਹੰਦਵਾੜਾ ਦੇ ਵੋਧਪੋਰਾ ਦੇ ਰਹਿਣ ਵਾਲੇ ਅਸਦੁੱਲਾ ਬੇਘ ਦੇ ਪੁੱਤਰ ਮੁਜ਼ੱਫਰ ਅਹਿਮਦ ਬੇਘ ਦੇ ਘਰ ਦੀ ਵੀ ਤਲਾਸ਼ੀ ਲਈ, ਜੋ ਇਸ ਸਮੇਂ ਜਨਤਕ ਸੁਰੱਖਿਆ ਐਕਟ (ਪੀਐਸਏ) ਅਧੀਨ ਨਜ਼ਰਬੰਦ ਹੈ ਅਤੇ ਜੰਮੂ ਦੀ ਕੋਟ ਭਲਵਾਲ ਜੇਲ੍ਹ ਵਿੱਚ ਬੰਦ ਹੈ। ਇਸ ਤੋਂ ਇਲਾਵਾ ਅੱਜ NIA ਦੀ ਟੀਮ ਜੰਮੂ ਨੇ ਸੁਹੈਲ ਗਨੀ ਭ4ਟ ਦੇ ਪੁੱਤਰ ਅਬ ਗਨੀ ਭੱਟ ਨਿਵਾਸੀ ਕਰੀਰੀ ਸ਼ਾਹਬਾਦ ਦੂਰੂ ਦੇ ਘਰ ‘ਤੇ ਕੇਸ ਨੰਬਰ RC/2026/02 (ਧਾਰਾ 23 UAPA, 7/25 I.A. ਐਕਟ ਅਤੇ 4 ਵਿਸਫੋਟਕ ਪਦਾਰਥ ਐਕਟ) ਦੇ ਸਬੰਧ ਵਿਚ ਛਾਪੇਮਾਰੀ ਕੀਤੀ। ਇਸ ਤਲਾਸ਼ੀ ਦੌਰਾਨ ਟੀਮ ਨੇ ਉਨ੍ਹਾਂ ਦੇ ਘਰ ‘ਚੋਂ ਉਸ ਦਾ Redmi 9A ਮੋਬਾਈਲ ਫੋਨ ਜ਼ਬਤ ਕਰ ਲਿਆ।

