Fire breaks out in steel factory, three employees die
ਸਟੀਲ ਫੈਕਟਰੀ ‘ਚ ਲੱਗੀ ਅੱਗ, ਤਿੰਨ ਕਰਮਚਾਰੀਆਂ ਦੀ ਮੌਤ
ਰਾਂਚੀ (ਆਵਾਜ਼ਿ ਕੌਮ ਬਿਊਰੋ)-ਝਾਰਖੰਡ ਦੇ ਰਾਮਗੜ੍ਹ ਜ਼ਿਲ੍ਹੇ ‘ਚ ਇਕ ਸਟੀਲ ਫੈਕਟਰੀ ‘ਚ ਅੱਗ ਲੱਗਣ ਕਾਰਨ ਘੱਟੋ-ਘੱਟ ਤਿੰਨ ਮਜ਼ਦੂਰਾਂ ਦੀ ਮੌਤ ਹੋ ਗਈ ਅਤੇ ਇਕ ਹੋਰ ਜ਼ਖਮੀ ਹੋ ਗਿਆ। ਪੁਲਸ ਨੇ ਸ਼ਨੀਵਾਰ ਨੂੰ ਦੱਸਿਆ ਕਿ ਅੱਗ ਸ਼ੁੱਕਰਵਾਰ ਅੱਧੀ ਰਾਤ ਦੇ ਕਰੀਬ ਹੇਹਲ ਸਟੀਲ ਫੈਕਟਰੀ ਦੇ ‘ਕੈਪਟਿਵ ਪਾਵਰ ਪਲਾਂਟ’ (ਖੁਦ ਦੇ ਉਪਯੋਗ ਲਈ ਸਥਾਪਤ ਬਿਜਲੀ ਪਲਾਂਟ) ‘ਚ ਅੱਗ ਫੈਲ ਗਈ। ਬਰਕਾਕਾਨਾ ਪੁਲਸ ਸਟੇਸ਼ਨ ਦੇ ਇੰਚਾਰਜ ਉਮਾ ਸ਼ੰਕਰ ਵਰਮਾ ਨੇ ਦੱਸਿਆ ਕਿ ਹਾਦਸੇ ‘ਚ ਗੰਭੀਰ ਰੂਪ ‘ਚ ਜ਼ਖਮੀ ਹੋਏ 4 ਮਜ਼ਦੂਰਾਂ ‘ਚੋਂ ਤਿੰਨ ਦੀ ਹਸਪਤਾਲ ‘ਚ ਇਲਾਜ ਦੌਰਾਨ ਮੌਤ ਹੋ ਗਈ। ਉਨ੍ਹਾਂ ਕਿਹਾ ਕਿ ਅੱਗ ਲੱਗਣ ਦੇ ਸਹੀ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ ਅਤੇ ਜਾਂਚ ਜਾਰੀ ਹੈ।

