Sandwich lovers beware! A live worm was found, a video of a famous restaurant in Gurugram went viral
ਸੈਂਡਵਿਚ ਖਾਣ ਦੇ ਸ਼ੌਕੀਨ ਸਾਵਧਾਨ! ਨਿਕਲਿਆ ਜਿਊਂਦਾ ਕੀੜਾ, ਗੁਰੂਗ੍ਰਾਮ ਦੇ ਮਸ਼ਹੂਰ ਰੈਸਟੋਰੈਂਟ ਦੀ ਵੀਡੀਓ ਵਾਇਰਲ
ਨਵੀਂ ਦਿੱਲੀ (ਆਵਾਜ਼ਿ ਕੌਮ ਬਿਊਰੋ)- ਦਿੱਲੀ-ਐਨਸੀਆਰ ਦੇ ਨਾਲ ਲੱਗਦੇ ਗੁਰੂਗ੍ਰਾਮ ਦੇ ਗੋਲਫ ਕੋਰਸ ਰੋਡ ‘ਤੇ ਸਥਿਤ ਵਨ ਹੋਰਾਈਜ਼ਨ ਸੈਂਟਰ ਦੇ ਪਾਲ ਰੈਸਟੋਰੈਂਟ ਦੀ ਸਾਫ਼-ਸਫ਼ਾਈ ਅਤੇ ਭੋਜਨ ਸੁਰੱਖਿਆ ਨੂੰ ਲੈ ਕੇ ਕਈ ਤਰ੍ਹਾਂ ਦੇ ਗੰਭੀਰ ਸਵਾਲ ਖੜ੍ਹੇ ਹੋ ਗਏ ਹਨ। ਇਸ ਰੈਸਟੋਰੈਂਟ ਵਿਚ ਨਾਸ਼ਤਾ ਕਰਨ ਆਏ ਇਕ ਗਾਹਕ, ਜਿਸ ਦਾ ਨਾਮ ਸੁਲਭ ਮਾਥੁਰ ਹੈ, ਦੇ ਸੈਂਡਵਿਚ ਵਿਚੋਂ ਇਕ ਜ਼ਿੰਦਾ ਕੀੜਾ ਰੀਂਗਦਾ ਹੋਇਆ ਮਿਲਣ ਦਾ ਮਾਮਲਾ ਸਾਹਮਣੇ ਆਇਆ, ਜਿਸ ਨਾਲ ਹਫ਼ੜਾ-ਦਫ਼ੜੀ ਫੈਲ ਗਈ। ਸੈਂਡਵਿਚ ਵਿਚੋਂ ਨਿਕਲਣ ਵਾਲੇ ਕੀੜੇ ਦੀ ਉਸ ਨੇ ਵੀਡੀਓ ਬਣਾ ਲਈ, ਜਿਸ ਵਿਚ ਬਰੈੱਡ ਬੰਨ ਦੇ ਵਿਚਕਾਰ ਰੱਖੇ ਮਾਸ ‘ਤੇ ਰੇਂਗਦਾ ਹੋਇਆ ਕੀੜਾ ਸਾਫ਼ ਦਿਖਾਈ ਦੇ ਰਿਹਾ ਹੈ। ਰੈਸਟੋਰੈਂਟ ਦੇ ਸੈਂਡਵਿਚ ਵਿਚੋਂ ਜ਼ਿੰਦਾ ਕੀੜਾ ਮਿਲਣ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਣ ਤੋਂ ਬਾਅਦ ਹੰਗਾਮਾ ਸ਼ੁਰੂ ਹੋ ਗਿਆ। ਸੁਲਭ ਨਾਮਕ ਨੌਜਵਾਨ ਵਲੋਂ ਸੋਸ਼ਲ ਮੀਡੀਆ ਪੇਜ਼ ‘ਤੇ ਅਪਲੋਡ ਕੀਤੀ ਗਈ ਵੀਡੀਓ ਤੋਂ ਪਤਾ ਲੱਗਦਾ ਹੈ ਕਿ ਉਸਨੇ ਕੀੜਾ ਦਿਖਾਈ ਦੇਣ ਤੋਂ ਪਹਿਲਾਂ ਲਗਭਗ ਅੱਧਾ ਸੈਂਡਵਿਚ ਖਾ ਲਿਆ ਸੀ। ਦੱਸ ਦੇਈਏ ਕਿ ਸ਼ੁੱਕਰਵਾਰ ਨੂੰ ਆਪਣੇ ਇੰਸਟਾਗ੍ਰਾਮ ਹੈਂਡਲ ‘ਤੇ ਵੀਡੀਓ ਸਾਂਝਾ ਕਰਦੇ ਹੋਏ ਮਾਥੁਰ ਨੇ ਲਿਖਿਆ, “ਅੱਜ ਪਾਲ ਇਨ ਹੋਰਾਈਜ਼ਨ ਸੈਂਟਰ ਵਿੱਚ ਹੈਰਾਨ ਕਰਨ ਵਾਲੀ ਘਟਨਾ ਵਾਪਰੀ ਹੈ। ਅਸੀਂ ਸਵੇਰੇ 11 ਵਜੇ ਦੇ ਕਰੀਬ ਨਾਸ਼ਤਾ ਕਰਨ ਗਏ ਅਤੇ 6-7 ਪਕਵਾਨਾਂ ਦਾ ਆਰਡਰ ਦਿੱਤਾ। ਖਾਣੇ ਵਿਚੋਂ ਅਸੀਂ ਇੱਕ ਜ਼ਿੰਦਾ ਕੀੜਾ ਦੇਖ ਕੇ ਹੈਰਾਨ ਹੋ ਗਏ।”

