Woman who spent her entire life begging! Shocked to see bags of notes found at home after death
ਸਾਰੀ ਉਮਰ ਭੀਖ ਮੰਗਦੀ ਰਹੀ ਔਰਤ ! ਮੌਤ ਤੋਂ ਬਾਅਦ ਘਰੋਂ ਮਿਲੀਆਂ ਨੋਟਾਂ ਦੀਆਂ ਬੋਰੀਆਂ ਦੇਖ ਉਡੇ ਹੋਸ਼
ਮਾਂਡਯਾ (ਆਵਾਜ਼ਿ ਕੌਮ ਬਿਊਰੋ)- ਕਰਨਾਟਕ ਤੋਂ ਇਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇਕ ਮਹਿਲਾ ਭਿਖਾਰਣ ਦੀ ਮੌਤ ਤੋਂ ਬਾਅਦ ਉਸ ਦੇ ਘਰੋਂ ਪਲਾਸਟਿਕ ਦੀਆਂ ਬੋਰੀਆਂ ‘ਚੋਂ 10,20,50 ਰੁਪਏ ਦੇ ਨੋਟ ਮਿਲੇ। ਬਜ਼ੁਰਗ ਔਰਤ ਦੀ ਮੌਤ ਤੋਂ ਬਾਅਦ ਉਸ ਦੇ ਘਰੋਂ ਮਿਲੇ ਨੋਟਾਂ ਦੇ ਢੇਰ ਦੇਖ ਹਰ ਕੋਈ ਹੈਰਾਨ ਰਹਿ ਗਿਆ। ਮਿਲੀ ਜਾਣਕਾਰੀ ਅਨੁਸਾਰ, ਇਹ ਮਾਮਲਾ ਕਰਨਾਟਕ ਦੇ ਮਾਂਡਯਾ ਜ਼ਿਲ੍ਹੇ ਦੇ ਗੁਥਾਲੂ ਇਲਾਕੇ ਦਾ ਹੈ। ਜਿੱਥੇ ਹੂਰ ਉਨੀਸਾ ਨਾਂ ਦੀ ਇਕ ਬਜ਼ੁਰਗ ਔਰਤ ਭੀਖ ਮੰਗ ਕੇ ਗੁਜ਼ਾਰਾ ਕਰਦੀ ਸੀ। ਹੂਰ ਆਪਣੀ ਭੈਣ ਨਾਲ ਕਿਰਾਏ ਦੇ ਮਕਾਨ ‘ਚ ਰਹਿੰਦੀ ਸੀ। ਦੋਵੇਂ ਭੈਣਾਂ ‘ਚੋਂ ਕਿਸੇ ਨੇ ਵੀ ਵਿਆਹ ਨਹੀਂ ਕੀਤਾ ਸੀ। ਉਸ ਦੀ ਭੈਣ ਦੀ ਮੌਤ ਕਰੀਬ 2 ਸਾਲ ਪਹਿਲਾਂ ਹੋ ਗਈ ਸੀ, ਜਿਸ ਤੋਂ ਬਾਅਦ ਨੂਰ ਇਕੱਲੀ ਰਹਿ ਰਹੀ ਸੀ। ਐਤਵਾਰ ਨੂੰ ਉਮਰ ਨਾਲ ਜੁੜੀ ਬੀਮਾਰੀ ਕਾਰਨ ਨੂਰ ਦੀ ਮੌਤ ਹੋ ਗਈ। ਉਸ ਦੀ ਮੌਤ ਤੋਂ ਬਾਅਦ ਸਥਾਨਕ ਲੋਕਾਂ ਨੇ ਘਰ ਦੀ ਤਲਾਸ਼ੀ ਲਈ ਅਤੇ 30 ਤੋਂ ਜ਼ਿਆਦਾ ਬੋਰੀਆਂ ‘ਚ ਭਰਿਆ ਹੋਇਆ ਕੈਸ਼ ਦੇਖਿਆ। ਬੋਰੀਆਂ ਦੇ ਅੰਦਰ ਲੱਖਾਂ ਰੁਪਏ ਮਿਲੇ। ਜਿਸ ਤੋਂ ਬਾਅਦ ਨੋਟਾਂ ਦੀ ਗਿਣਤੀ ਸ਼ੁਰੂ ਹੋਈ। ਕਈ ਘੰਟਿਆਂ ਤੱਕ ਨੋਟਾਂ ਦੀ ਗਿਣਤੀ ਤੋਂ ਬਾਅਦ ਕਰੀਬ 8-9 ਲੱਖ ਰੁਪਏ ਗਿਣੇ ਗਏ, ਜਦੋਂ ਕਿ ਲਗਭਗ 20 ਹੋਰ ਬੋਰੀਆਂ ‘ਚ ਰੱਖੇ ਕੈਸ਼ ਦੀ ਗਿਣਤੀ ਅਜੇ ਬਾਕੀ ਹੈ। ਘਰ ‘ਚ ਮਿਲੇ ਪੈਸੇ ਅਜੇ ਗੁਥਾਲੂ ਇਲਾਕੇ ਦੀ ਇਕ ਮਸਜਿਦ ਦੀ ਕਸਟਡੀ ‘ਚ ਹਨ। ਭਾਈਚਾਰੇ ਦੇ ਆਗੂਆਂ ਨੇ ਹੂਰ ਦੇ ਰਿਸ਼ਤੇਦਾਰਾਂ ਨੂੰ ਇਸ ਦੀ ਜਾਣਕਾਰੀ ਦੇ ਦਿੱਤੀ ਹੈ। ਰਿਸ਼ਤੇਦਾਰਾਂ ਦੇ ਆਉਣ ਮਗਰੋਂ ਬਾਕੀ ਪੈਸੇ ਗਿਣੇ ਜਾਣਗੇ। ਇਸ ਤੋਂ ਬਾਅਦ ਇਹ ਤੈਅ ਕੀਤਾ ਜਾਵੇਗਾ ਕਿ ਪੈਸੇ ਕਿਸ ਨੂੰ ਸੌਂਪੇ ਜਾਣ।

