Horrific accident in Paonta Sahib! 2 youths die tragically while bathing in the pond
ਪਾਉਂਟਾ ਸਾਹਿਬ ‘ਚ ਵਾਪਰਿਆ ਭਿਆਨਕ ਹਾਦਸਾ ! ਕੁੰਡ ‘ਚ ਨਹਾਉਣ 2 ਜਵਾਕਾਂ ਦੀ ਹੋਈ ਦਰਦਨਾਕ ਮੌਤ
ਨਾਹਨ (ਆਵਾਜ਼ਿ ਕੌਮ ਬਿਊਰੋ)- ਹਿਮਾਚਲ ਪ੍ਰਦੇਸ਼ ਦੇ ਸਿਰਮੌਰ ਜ਼ਿਲ੍ਹੇ ‘ਚ 2 ਬੱਚਿਆਂ ਦੀ ਇਕ ਕੁੰਡ ‘ਚ ਨਹਾਉਣ ਦੌਰਾਨ ਡੁੱਬਣ ਨਾਲ ਮੌਤ ਹੋ ਗਈ। ਪੁਲਸ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਨੇ ਦੱਸਿਆ ਕਿ ਨਿਹਾਲਗੜ੍ਹ ਖੇਤਰ ਦੇ 5 ਬੱਚੇ ਐਤਵਾਰ ਸ਼ਾਮ ਪਾਉਂਟਾ ਸਬ-ਡਿਵੀਜ਼ਨ ਦੇ ਜੰਬੂ ਖਾਲਾ ‘ਚ ਨਹਾਉਣ ਗਏ ਸਨ। ਉਸ ਨੇ ਦੱਸਿਆ ਕਿ ਨਹਾਉਣ ਦੌਰਾਨ ਇਕ ਬੱਚਾ ਅਚਾਨਕ ਡੂੰਘੇ ਪਾਣੀ ‘ਚ ਚਲਾ ਗਿਆ ਅਤੇ ਡੁੱਬਣ ਲੱਗਾ। ਉਸ ਨੂੰ ਬਚਾਉਣ ਦੀ ਕੋਸ਼ਿਸ਼ ‘ਚ ਦੂਜਾ ਬੱਚਾ ਵੀ ਡੂੰਘੇ ਪਾਣੀ ‘ਚ ਡੁੱਬ ਗਿਆ। ਪੁਲਸ ਨੇ ਦੱਸਿਆ ਕਿ ਘਟਨਾ ਦੀ ਸੂਚਨਾ ਮਿਲਦੇ ਹੀ ਪੁਰੂਵਾਲਾ ਥਾਣੇ ਦੀ ਟੀਮ ਮੌਕੇ ‘ਤੇ ਪਹੁੰਚੀ। ਪੁਲਸ ਨੇ ਸਥਾਨਕ ਲੋਕਾਂ ਦੀ ਮਦਦ ਨਾਲ ਰੋਹਿਤ (9), ਸਿਧਾਰਥ (9) ਅਤੇ ਅੰਕੁਰ (8) ਨੂੰ ਸੁਰੱਖਿਅਤ ਬਿਹਾਰ ਕੱਢਿਆ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਸੌਂਪ ਦਿੱਤਾ। ਉਸ ਨੇ ਦੱਸਿਆ ਕਿ ਉੱਤਰ ਪ੍ਰਦੇਸ਼ ਦੇ ਗਾਜ਼ੀਪੁਰਾ ਵਾਸੀ ਅਨਵਰ ਦੇ ਬੇਟੇ ਜਾਬਿਰ (9) ਅਤੇ ਬਿਹਾਰ ਦੇ ਸਮਸਤੀਪੁਰ ਵਾਸੀ ਸਿਕੰਦਰ ਦੇ ਬੇਟੇ ਸਤਯਮ (8) ਦੀ ਡੁੱਬਣ ਨਾਲ ਮੌਤ ਹੋ ਗਈ। ਪਾਉਂਟਾ ਦੇ ਪੁਲਸ ਡਿਪਟੀ ਸੁਪਰਡੈਂਟ ਮਾਨਵੇਂਦਰ ਸਿੰਘ ਠਾਕੁਰ ਨੇ ਮੌਕੇ ‘ਤੇ ਪਹੁੰਚ ਕੇ ਬਚਾਅ ਮੁਹਿੰਮ ਦੀ ਨਿਗਰਾਨੀ ਕੀਤੀ। ਉਨ੍ਹਾਂ ਦੱਸਿਆ ਕਿ ਗੋਤਾਖੋਰਾਂ ਦੀ ਮਦਦ ਨਾਲ ਹਨ੍ਹੇਰੇ ‘ਚ ਟਾਰਚ ਦੀ ਰੌਸ਼ਨੀ ਦੇ ਸਹਾਰੇ ਸਤਯਮ ਅਤੇ ਜਾਬਿਰ ਦੀ ਭਾਲ ਸ਼ੁਰੂ ਕੀਤੀ ਗਈ। ਉਨ੍ਹਾਂ ਦੱਸਿਆ ਕਿ ਕਾਫ਼ੀ ਕੋਸ਼ਿਸ਼ਾਂ ਤੋਂ ਬਾਅਦ ਦੋਵੇਂ ਬੱਚੇ ਡੂੰਘੇ ਕੁੰਡ ‘ਚੋਂ ਬਰਾਮਦ ਕੀਤੇ ਗਏ, ਜਿਸ ਤੋਂ ਬਾਅਦ ਉਨ੍ਹਾਂ ਨੇ ਪਾਉਂਟਾ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਦੋਵਾਂ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਪੁਲਸ ਨੇ ਦੱਸਿਆ ਕਿ ਲਾਸ਼ਾਂ ਨੂੰ ਪੋਸਟਮਾਰਟਮ ਲਈ ਪਾਉਂਟਾ ਸਾਹਿਬ ਦੇ ਸਰਕਾਰੀ ਹਸਪਤਾਲ ‘ਚ ਰਖਵਾਇਆ ਗਿਆ ਹੈ। ਪੋਸਟਮਾਰਟਮ ਤੋਂ ਬਾਅਦ ਲਾਸ਼ਾਂ ਪਰਿਵਾਰ ਵਾਲਿਆਂ ਨੂੰ ਸੌਂਪ ਦਿੱਤੀਆਂ ਜਾਣਗੀਆਂ। ਪੁਲਸ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਜਾਰੀ ਹੈ।

