Swami Narayan Temple Collapses! Standing water after heavy rains wreaks havoc
ਢਹਿ ਗਿਆ ਸਵਾਮੀ ਨਾਰਾਇਣ ਮੰਦਰ ! ਭਾਰੀ ਬਾਰਿਸ਼ ਮਗਰੋਂ ਖੜ੍ਹੇ ਹੋਏ ਪਾਣੀ ਨੇ ਮਚਾਈ ਤਬਾਹੀ
ਪ੍ਰਯਾਗਰਾਜ (ਆਵਾਜ਼ਿ ਕੌਮ ਬਿਊਰੋ)- ਉੱਤਰ ਪ੍ਰਦੇਸ਼ ਦੇ ਪ੍ਰਯਾਗਰਾਜ ਨਗਰ ਦੇ ਜਾਰਜ ਟਾਊਨ ਥਾਣਾ ਅਧੀਨ ਕੇਪੀ ਕਾਲਜ ਦੇ ਸਾਹਮਣੇ ਸਥਿਤ ਸਵਾਮੀ ਨਾਰਾਇਣ ਮੰਦਰ ਕੰਪਲੈਕਸ ‘ਚ ਤਿੰਨ ਮੰਜ਼ਿਲਾ ਇਮਾਰਤ ਸ਼ੁੱਕਰਵਾਰ ਰਾਤ ਢਹਿ ਗਈ। ਹਾਲਾਂਕਿ ਇਸ ਘਟਨਾ ‘ਚ ਕਿਸੇ ਦੇ ਹਤਾਹਤ ਹੋਣ ਦੀ ਸੂਚਨਾ ਨਹੀਂ ਹੈ। ਸਵਾਮੀ ਨਾਰਾਇਣ ਮੰਦਰ ਦੇ ਕੋਠਾਰੀ ਕਮਲੇਸ਼ ਭਗਤ ਅਨੁਸਾਰ, ਇਸ ਭਵਨ ਦੇ ਪਿੱਛੇ ਇਕ ਭਵਨ ਦਾ ਨਿਰਮਾਣ ਕੀਤਾ ਜਾ ਰਿਹਾ ਸੀ, ਜਿਸ ਲਈ ਪੁੱਟੇ ਗਏ ਟੋਏ ‘ਚ ਕਾਫ਼ੀ ਸਮੇਂ ਤੋਂ ਪਾਣੀ ਭਰਿਆ ਸੀ। ਇਸ ਨਾਲ ਤਿੰਨ ਮੰਜ਼ਿਲਾ ਮਕਾਨ ਦੀ ਨੀਂਹ ਕਮਜ਼ੋਰ ਪੈ ਗਈ ਸੀ। ਉਨ੍ਹਾਂ ਦੱਸਿਆ ਕਿ ਸ਼ੁੱਕਰਵਾਰ ਰਾਤ ਇਹ ਇਮਾਰਤ ਢਹਿ ਗਈ। ਇਸ ‘ਚ ਕੁੱਲ 12 ਕਮਰੇ ਬਣੇ ਸਨ। ਇਸ ‘ਚ ਤਰੇੜ ਆ ਗਈ ਸੀ ਅਤੇ ਇਹ ਹਫ਼ਤੇ ਭਰ ਤੋਂ ਬੰਦ ਸੀ। ਇਸ ਘਟਨਾ ‘ਚ ਕਿਸੇ ਦੇ ਹਤਾਹਤ ਹੋਣ ਦੀ ਸੂਚਨਾ ਨਹੀਂ ਹੈ।

