3 sisters jumped into pond to save brother from drowning while bathing, all four died tragically
ਨਹਾਉਂਦੇ ਸਮੇਂ ਭਰਾ ਨੂੰ ਡੁੱਬਣ ਤੋਂ ਬਚਾਉਣ ਲਈ 3 ਭੈਣਾਂ ਨੇ ਤਲਾਅ ’ਚ ਮਾਰੀ ਛਾਲ, ਚਾਰਾਂ ਦੀ ਦਰਦਨਾਕ ਮੌਤ
ਜੈਪੁਰ (ਆਵਾਜ਼ਿ ਕੌਮ ਬਿਊਰੋ)-ਰਾਜਸਥਾਨ ਦੇ ਧੌਲਪੁਰ ਜ਼ਿਲ੍ਹੇ ’ਚ ਐਤਵਾਰ ਸਵੇਰੇ ਤਿੰਨ ਭੈਣਾਂ ਨੇ ਆਪਣੇ ਭਰਾ ਨੂੰ ਨਹਾਉਂਦੇ ਸਮੇਂ ਡੁੱਬਣ ਤੋਂ ਬਚਾਉਣ ਦੀ ਇਕ ਤਲਾਅ ’ਚ ਛਾਲ ਮਾਰ ਦਿੱਤੀ ਪਰ ਪਾਣੀ ਵਿਚ ਡੁੱਬ ਜਾਣ ਕਾਰਨ ਚਾਰਾਂ ਦੀ ਮੌਤ ਹੋ ਗਈ। ਪੁਲਸ ਅਨੁਸਾਰ ਇਹ ਦੁਖਾਂਤ ਬਿਰਜਾ ਪਿੰਡ ਨੇੜੇ ਹੀਰਾਮਨ ਕੁੰਡ ਤਲਾਅ ’ਚ ਵਾਪਰਿਆ ਹੈ। ਇਸ ਘਟਨਾ ਦੌਰਾਨ ਮਾਰੇ ਗਏ ਚਾਰੇ ਭੈਣ-ਭਰਾ ਦੀ ਪਛਾਣ ਰਵੀ (21) ਆਪਣੀਆਂ 2 ਸਕੀਆਂ ਭੈਣਾਂ ਮਨੋਰਮਾ (22), ਬੋਟੋ (25) ਤੇ ਚਚੇਰੀ ਭੈਣ ਕੱਲੋ (18) ਵਜੋਂ ਹੋਈ ਹੈ। ਉਕਤ ਭੈਣ-ਭਰਾ ਆਪਣੇ ਪਰਿਵਾਰ ਨਾਲ ਸ਼ਨੀਵਾਰ ਰਾਤ ਇਕ ਮੇਲੇ ’ਚ ਸ਼ਾਮਲ ਹੋਣ ਤੋਂ ਬਾਅਦ ਹੀਰਾਮਨ ਬਾਬਾ ਮੰਦਰ ਆਏ ਸਨ। ਚਾਰੇ ਐਤਵਾਰ ਸਵੇਰੇ ਤਲਾਅ ਨੇੜੇ ਪਹੁੰਚੇ। ਰਵੀ ਨਹਾਉਣ ਲਈ ਪਾਣੀ ’ਚ ਉਤਰਿਆ ਪਰ ਉਹ ਡੂੰਘੇ ਪਾਣੀ ’ਚ ਜਾਣ ਤੋਂ ਬਾਅਦ ਡੁੱਬਣ ਲੱਗਾ। ਭਰਾ ਨੂੰ ਡੁੱਬਦਾ ਵੇਖ ਕੇ ਉਸ ਦੀਆਂ ਤਿੰਨੋਂ ਭੈਣਾਂ ਨੇ ਉਸ ਨੂੰ ਬਚਾਉਣ ਲਈ ਤਲਾਅ ਚ ਛਾਲ ਮਾਰ ਦਿੱਤੀ ਪਰ ਉਹ ਵੀ ਡੁੱਬ ਗਈਆਂ। ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਪਿੰਡ ਵਾਸੀਆਂ ਨੇ ਤੁਰੰਤ ਬਚਾਅ ਕਾਰਜ ਸ਼ੁਰੂ ਕਰ ਦਿੱਤਾ। ਪਿੰਡ ਵਾਸੀਆਂ ਨੇ ਤਿੰਨਾਂ ਭੈਣਾਂ ਦੀਆਂ ਲਾਸ਼ਾਂ ਨੂੰ ਤਲਾਅ ’ਚੋਂ ਕੱਢਿਆ, ਜਦੋਂ ਕਿ ਰਵੀ ਦੀ ਲਾਸ਼ ਕੁਝ ਘੰਟਿਆਂ ਬਾਅਦ ਬਰਾਮਦ ਕੀਤੀ ਗਈ।

