Lumpy skin is a common occurrence in Punjab, what is this disease, know its symptoms and treatment
ਪੰਜਾਬ ‘ਚ ਲੰਪੀ ਸਕਿਨ ਦੀ ਦਸਤਕ, ਕੀ ਹੈ ਇਹ ਬੀਮਾਰੀ, ਜਾਣੋ ਇਸ ਦੇ ਲੱਛਣ ਅਤੇ ਇਲਾਜ
ਖਰੜ (ਆਵਾਜ਼ਿ ਕੌਮ ਬਿਊਰੋ)-ਇੱਥੋਂ ਦੇ ਨਜ਼ਦੀਕੀ ਪਿੰਡ ਸਿਲ ’ਚ ਪਸ਼ੂਆਂ ’ਚ ਲੰਪੀ ਸਕਿਨ ਬੀਮਾਰੀ ਦੇ ਮਾਮਲੇ ਸਾਹਮਣੇ ਆਉਣ ਨਾਲ ਪਸ਼ੂ ਪਾਲਕਾਂ ’ਚ ਚਿੰਤਾ ਪਾਈ ਜਾ ਰਹੀ ਹੈ। ਦੁੱਧ ਉਤਪਾਦਕ ਸਹਿਕਾਰੀ ਸਭਾ ਸਿਲ ਦੇ ਪ੍ਰਧਾਨ ਸੁਖਦੇਵ ਰਾਜ ਨੇ ਦੱਸਿਆ ਕਿ ਪਿਛਲੇ ਕੁੱਝ ਦਿਨਾਂ ਤੋਂ ਕਈ ਪਸ਼ੂਆਂ, ਖ਼ਾਸ ਕਰਕੇ ਗਾਵਾਂ ’ਚ ਬੀਮਾਰੀ ਦੇ ਲੱਛਣ ਨਜ਼ਰ ਆ ਰਹੇ ਹਨ। ਉਨ੍ਹਾਂ ਦੱਸਿਆ ਕਿ ਪ੍ਰਭਾਵਿਤ ਪਸ਼ੂ ਤੇਜ਼ ਬੁਖ਼ਾਰ ਤੇ ਦਰਦ ਕਾਰਨ ਚੱਲਣ-ਫਿਰਨ ’ਚ ਵੀ ਅਸਮਰੱਥ ਹੋ ਰਹੇ ਹਨ। ਬੀਮਾਰੀ ਕਾਰਨ ਦੁੱਧ ਉਤਪਾਦਨ ਪ੍ਰਭਾਵਿਤ ਹੋਣ ਨਾਲ ਪਸ਼ੂ ਪਾਲਕਾਂ ਨੂੰ ਆਰਥਿਕ ਨੁਕਸਾਨ ਵੀ ਝੱਲਣਾ ਪੈ ਰਿਹਾ ਹੈ। ਸੁਖਦੇਵ ਰਾਜ ਨੇ ਕਿਹਾ ਕਿ ਪਸ਼ੂ ਪਾਲਣ ਵਿਭਾਗ ਵੱਲੋਂ ਹੋਰ ਬੀਮਾਰੀਆਂ ਤੋਂ ਬਚਾਅ ਲਈ ਟੀਕਾਕਰਨ ਮੁਹਿੰਮ ਚਲਾਈ ਜਾਂਦੀ ਹੈ ਪਰ ਲੰਪੀ ਸਕਿਨ ਦੀ ਰੋਕਥਾਮ ਲਈ ਸਮੇਂ ਸਿਰ ਲੋੜੀਂਦੇ ਕਦਮ ਨਹੀਂ ਚੁੱਕੇ ਗਏ। ਉਨ੍ਹਾਂ ਕਿਹਾ ਕਿ ਇਸ ਕਾਰਨ ਹੁਣ ਪਸ਼ੂ ਪਾਲਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਪਸ਼ੂ ਪਾਲਣ ਵਿਭਾਗ ਤੋਂ ਪਿੰਡ ਸਿਲ ਅਤੇ ਆਸ-ਪਾਸ ਦੇ ਇਲਾਕਿਆਂ ’ਚ ਤੁਰੰਤ ਜਾਂਚ ਕਰਵਾਉਣ, ਪ੍ਰਭਾਵਿਤ ਪਸ਼ੂਆਂ ਦਾ ਇਲਾਜ ਅਤੇ ਲੋੜ ਅਨੁਸਾਰ ਟੀਕਾਕਰਨ ਯਕੀਨੀ ਬਣਾਉਣ ਦੀ ਮੰਗ ਕੀਤੀ, ਤਾਂ ਜੋ ਬੀਮਾਰੀ ਨੂੰ ਹੋਰ ਪਸ਼ੂਆਂ ਤੱਕ ਫੈਲਣ ਤੋਂ ਰੋਕਿਆ ਜਾ ਸਕੇ। ਸੁਖਦੇਵ ਰਾਜ ਨੇ ਕਿਹਾ ਕਿ ਬੀਮਾਰੀ ਦੀ ਰੋਕਥਾਮ ਲਈ ਪਿੰਡ ਪੱਧਰ ’ਤੇ ਪਸ਼ੂਆਂ ਦੀ ਜਾਂਚ ਅਤੇ ਪ੍ਰਭਾਵਿਤ ਪਸ਼ੂਆਂ ਦੀ ਸਹੀ ਨਿਗਰਾਨੀ ਜ਼ਰੂਰੀ ਹੈ। ਉਨ੍ਹਾਂ ਵਿਭਾਗ ਤੋਂ ਵਿਸ਼ੇਸ਼ ਟੀਮਾਂ ਭੇਜ ਕੇ ਤੁਰੰਤ ਕਾਰਵਾਈ ਕਰਨ ਦੀ ਮੰਗ ਕੀਤੀ। ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਇਹ ਇੱਕ ਵਾਇਰਸ ਦੇ ਚੱਲਦੇ ਪਸ਼ੂਆਂ ‘ਚ ਫੈਲਦਾ ਹੈ। ਇਸ ਨੂੰ ਨੋਡੂਲਰ ਵਾਇਰਸ ਵੀ ਕਿਹਾ ਜਾਂਦਾ ਹੈ। ਇਸ ਦੀਆਂ ਤਿੰਨ ਕਿਸਮਾਂ ਹਨ, ਪਹਿਲੀ ਕੈਪ੍ਰੀਪੋਕਸ ਵਾਇਰਸ, ਦੂਜੀ ਗੋਟਪੌਕਸ ਵਾਇਰਲ ਅਤੇ ਤੀਜੀ ਸ਼ੀਪੌਕਸ ਵਾਇਰਸ ਹੈ। ਦੱਸ ਦਈਏ ਕਿ ਲੰਪੀ ਸਕਿਨ ਬੀਮਾਰੀ ਦੇ ਸ਼ੁਰੂਆਤੀ ਸਮੇਂ ’ਚ ਪਸ਼ੂ ਦਾ ਤਾਪਮਾਨ ਵੱਧ ਜਾਂਦਾ ਹੈ। ਇਸ ਤੋਂ ਬਾਅਦ ਉਨ੍ਹਾਂ ਦੀ ਸਕਿਨ ’ਤੇ ਨਿਸ਼ਾਨ ਬਣਦੇ ਹਨ ਅਤੇ ਬਾਅਦ ‘ਚ ਉਹ ਜ਼ਖਮ ਬਣ ਜਾਂਦੇ ਹਨ। ਫਿਰ ਪਸ਼ੂਆਂ ਦੇ ਮੂੰਹ ‘ਚੋਂ ਲਾਰ ਟਪਕਣੀ ਸ਼ੁਰੂ ਹੋ ਜਾਂਦੀ ਹੈ। ਜ਼ਿਆਦਾ ਹੋਣ ਦੀ ਪੁਸ਼ਟੀ ਹੋਈ ਹੈ। ਦੱਸ ਦਈਏ ਕਿ ਇਹ ਇੱਕ ਕਿਸਮ ਦਾ ਵਾਇਰਸ ਹੈ। ਇਸ ਦਾ ਕੋਈ ਠੋਸ ਹੱਲ ਨਹੀਂ ਹੈ। ਪਸ਼ੂ ਮਾਲਕਾਂ ਨੂੰ ਆਪਣੇ ਪਸ਼ੂਆਂ ਨੂੰ ਸੰਕਰਮਿਤ ਜਾਨਵਰਾਂ ਤੋਂ ਦੂਰ ਰੱਖਣਾ ਚਾਹੀਦਾ ਹੈ। ਮੈਡੀਕਲ ਅਧਿਕਾਰੀ ਦੀ ਸਲਾਹ ਤੋਂ ਬਾਅਦ ਹੀ ਪਸ਼ੂਆਂ ਨੂੰ ਕੋਈ ਵੈਕਸੀਨ ਦੇਣੀ ਚਾਹੀਦੀ ਹੈ।

