16-year-old minor from Punjab dies after drowning in Ghaggar river
ਘੱਗਰ ਦਰਿਆ ’ਚ ਡੁੱਬਣ ਕਾਰਨ ਪੰਜਾਬ ਦੇ 16 ਸਾਲਾ ਨਾਬਾਲਗ ਦੀ ਮੌਤ
ਪਿੰਜੌਰ (ਆਵਾਜ਼ਿ ਕੌਮ ਬਿਊਰੋ)-ਪਿੰਡ ਬੁਰਜ ਕੋਟੀਆਂ ਸਥਿਤ ਘੱਗਰ ਦਰਿਆ ’ਚ ਪੰਜਾਬ ਤੋਂ ਘੁੰਮਣ ਆਏ ਇਕ 16 ਸਾਲਾ ਨਾਬਾਲਗ ਮੁੰਡੇ ਦੀ ਡੁੱਬਣ ਕਾਰਨ ਮੌਤ ਹੋ ਗਈ। ਹਾਦਸੇ ਤੋਂ ਬਾਅਦ ਮੌਕੇ ’ਤੇ ਚੀਕ-ਚਿਹਾੜਾ ਮਚ ਗਿਆ। ਮ੍ਰਿਤਕ ਦੀ ਪਛਾਣ ਅਨਿਕੇਤ (16) ਵਾਸੀ ਕਕਰਾਲੀ ਵਜੋਂ ਹੋਈ ਹੈ। ਉਹ 11ਵੀਂ ਜਮਾਤ ’ਚ ਪੜ੍ਹਦਾ ਸੀ। ਘਟਨਾ ਦੀ ਸੂਚਨਾ ਮਿਲਦਿਆਂ ਹੀ ਈ.ਆਰ.ਵੀ.-526 ਦੀ ਪੁਲਸ ਟੀਮ ਮੌਕੇ ’ਤੇ ਪਹੁੰਚੀ ਤੇ ਰਾਹਤ ਕਾਰਜ ਸ਼ੁਰੂ ਕਰਵਾਇਆ। ਇਸ ਤੋਂ ਬਾਅਦ ਅਮਰਾਵਤੀ ਚੌਕੀ ਪੁਲਸ ਨੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਅਨਿਕੇਤ 5-6 ਦੋਸਤਾਂ ਨਾਲ ਘੱਗਰ ਦਰਿਆ ਕੰਢੇ ਘੁੰਮਣ ਤੇ ਮੌਜ-ਮਸਤੀ ਕਰਨ ਆਇਆ ਸੀ। ਇਸੇ ਦੌਰਾਨ ਉਹ ਦਰਿਆ ਦੇ ਡੂੰਘੇ ਪਾਣੀ ’ਚ ਚਲਾ ਗਿਆ ਅਤੇ ਡੁੱਬ ਗਿਆ। ਸਾਥੀਆਂ ਨੇ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਉਦੋਂ ਤੱਕ ਕਾਫ਼ੀ ਦੇਰ ਹੋ ਚੁੱਕੀ ਸੀ। ਸੂਚਨਾ ਮਿਲਦਿਆਂ ਹੀ ਪੁਲਸ ਮੌਕੇ ’ਤੇ ਪਹੁੰਚੀ ਅਤੇ ਰਾਹਤ ਕਾਰਜ ਸ਼ੁਰੂ ਕੀਤਾ।

