Accident in Chandigarh, car suddenly went out of control, driver rescued
ਚੰਡੀਗੜ੍ਹ ‘ਚ ਵਾਪਰਿਆ ਹਾਦਸਾ, ਅਚਾਨਕ ਕਾਰ ਹੋਈ ਬੇਕਾਬੂ, ਚਾਲਕ ਦਾ ਰਿਹਾ ਬਚਾਅ
ਚੰਡੀਗੜ੍ਹ (ਆਵਾਜ਼ਿ ਕੌਮ ਬਿਊਰੋ)-ਇੱਥੇ ਸੈਕਟਰ-35 ਦੀ ਸੜਕ ‘ਤੇ ਸਵੇਰੇ ਉਸ ਵੇਲੇ ਹਾਦਸਾ ਵਾਪਰ ਗਿਆ, ਜਦੋਂ ਅੱਗੇ ਜਾ ਰਹੇ ਵਾਹਨਾਂ ਦੇ ਅਚਾਨਕ ਬ੍ਰੇਕ ਲਾਉਣ ਕਾਰਨ ਇਕ ਕਾਰ ਬੇਕਾਬੂ ਹੋ ਗਈ। ਚੰਗੀ ਗੱਲ ਇਹ ਰਹੀ ਕਿ ਇਸ ਘਟਨਾ ਦੌਰਾਨ ਕਿਸੇ ਤਰ੍ਹਾਂ ਦਾ ਜਾਨੀ ਨੁਕਸਾਨ ਹੋਣੋਂ ਬਚਾਅ ਹੋ ਗਿਆ, ਹਾਲਾਂਕਿ ਹਾਦਸੇ ਦੌਰਾਨ ਕਾਰ ਦਾ ਕਾਫੀ ਨੁਕਸਾਨ ਹੋਇਆ ਹੈ। ਮੌਕੇ ‘ਤੇ ਪੁੱਜੀ ਪੁਲਸ ਵਲੋਂ ਹਾਦਸੇ ਦਾ ਜਾਇਜ਼ਾ ਲਿਆ ਜਾ ਰਿਹਾ ਹੈ।

