‘Expert at creating drama, yet…!’ Supreme Court grants Rajpal Yadav a ‘final chance’
‘ਡਰਾਮਾ ਕਰਨ ‘ਚ ਮਾਹਿਰ, ਪਰ ਫ਼ਿਰ ਵੀ..!’, ਰਾਜਪਾਲ ਯਾਦਵ ਨੂੰ ਸੁਪਰੀਮ ਕੋਰਟ ਨੇ ਦਿੱਤਾ ‘ਆਖ਼ਰੀ ਮੌਕਾ’
ਨਵੀਂ ਦਿੱਲੀ (ਆਵਾਜ਼ਿ ਕੌਮ ਬਿਊਰੋ)-ਸੁਪਰੀਮ ਕੋਰਟ ਨੇ ਮੰਗਲਵਾਰ ਨੂੰ ਅਦਾਕਾਰ ਰਾਜਪਾਲ ਯਾਦਵ ਨੂੰ ਇਕ ਨਿੱਜੀ ਕੰਪਨੀ ਦਾ ਬਕਾਇਆ ਪੈਸਾ ਮੋੜਨ ਲਈ ਠੋਸ ਪ੍ਰਸਤਾਵ ਨਾਲ ਆਉਣ ਲਈ 2 ਹਫ਼ਤਿਆਂ ਦਾ ਆਖ਼ਰੀ ਮੌਕਾ ਦਿੱਤਾ ਅਤੇ ਉਨ੍ਹਾਂ ਨੂੰ ਅਦਾਲਤ ਦੀ ਰਜਿਸਟਰੀ ਵਿਚ 2 ਕਰੋੜ ਰੁਪਏ ਜਮ੍ਹਾ ਕਰਵਾਉਣ ਦਾ ਹੁਕਮ ਦਿੱਤਾ। ਸ਼ਿਕਾਇਤਕਰਤਾ ਦਾ ਦੋਸ਼ ਹੈ ਕਿ 2010 ਵਿਚ ਇਕ ਫ਼ਿਲਮ ਲਈ ਦਿੱਤੀ ਗਈ 5 ਕਰੋੜ ਰੁਪਏ ਦੀ ਆਰਥਿਕ ਮਦਦ ਦੇ ਨਿਪਟਾਰੇ ਵਜੋਂ, 2013 ਵਿਚ ਰਾਜਪਾਲ ਨੇ 1.05 ਕਰੋੜ ਰੁਪਏ ਦੇ 7 ਚੈੱਕ ਦਿੱਤੇ ਸਨ। ਕੰਪਨੀ ਦਾ ਦੋਸ਼ ਹੈ ਕਿ ਇਹ ਚੈੱਕ ਬਾਊਂਸ ਹੋ ਗਏ। ਸ਼ਿਕਾਇਤਕਰਤਾ ਅਨੁਸਾਰ, 2012 ਵਿਚ ਦੋਵਾਂ ਧਿਰਾਂ ਵਿਚਾਲੇ ਹੋਏ ਇਕ ਸਮਝੌਤੇ ਤਹਿਤ ਰਾਜਪਾਲ, ਉਨ੍ਹਾਂ ਦੀ ਪਤਨੀ ਅਤੇ ਉਨ੍ਹਾਂ ਦੀ ਕੰਪਨੀ ਵਿਆਜ ਸਮੇਤ ਲੱਗਭਗ 11 ਕਰੋੜ ਰੁਪਏ ਮੋੜਨ ਲਈ ਸਹਿਮਤ ਹੋਏ ਸਨ। ਚੀਫ ਜਸਟਿਸ ਸੂਰਿਆਕਾਂਤ, ਜਸਟਿਸ ਜੋਏਮਾਲਿਆ ਬਾਗਚੀ ਅਤੇ ਜਸਟਿਸ ਵੀ. ਮੋਹਨਾ ਦੀ ਬੈਂਚ ਨੇ ਕਿਹਾ ਕਿ ਉਹ (ਰਾਜਪਾਲ) ਡਰਾਮਾ ਕਰਨ ਵਿਚ ਮਾਹਰ ਹਨ ਪਰ ਇਹ ਅਦਾਲਤ ਹੈ। ਅਦਾਲਤ ਦੇ ਪਹਿਲਾਂ ਦੇ ਹੁਕਮਾਂ ਦੀ ਪਾਲਣਾ ਨਹੀਂ ਕੀਤੀ ਗਈ ਹੈ। ਅਦਾਲਤ ਨੇ ਅੱਗੇ ਕਿਹਾ ਕਿ ਰਾਜਪਾਲ ਯਾਦਵ ਦਾ ਵਿਵਹਾਰ ਭਰੋਸਾ ਨਹੀਂ ਜਗਾਉਂਦਾ, ਫਿਰ ਵੀ ਉਨ੍ਹਾਂ ਨੂੰ ਇਕ ਆਖ਼ਰੀ ਮੌਕਾ ਦਿੱਤਾ ਜਾਵੇਗਾ।

