Major accident in Pakhowal: 27-year-old man dies tragically after a new air compressor tank explodes
ਪੱਖੋਵਾਲ ‘ਚ ਵੱਡਾ ਹਾਦਸਾ: ਨਵੀਂ ਹਵਾ ਭਰਨ ਵਾਲੀ ਟੈਂਕੀ ਫਟਣ ਨਾਲ 27 ਸਾਲਾ ਨੌਜਵਾਨ ਦੀ ਦਰਦਨਾਕ ਮੌਤ
ਪੱਖੋਵਾਲ (ਆਵਾਜ਼ਿ ਕੌਮ ਬਿਊਰੋ)-ਬਲਾਕ ਪੱਖੋਵਾਲ ਅਧੀਨ ਪੈਂਦੇ ਪਿੰਡ ਧਾਲੀਆਂ ਦੇ ਨੌਜਵਾਨ ਦੀ ਹਵਾ ਭਰਨ ਵਾਲੀ ਟੈਂਕੀ ਫਟਣ ਨਾਲ ਮੌਤ ਹੋ ਗਈ। ਸੁਧਾਰ ਪੁਲਸ ਦੇ ਏ. ਐੱਸ. ਆਈ. ਜੀਤਇੰਦਰਪਾਲ ਸਿੰਘ ਨੇ ਦੱਸਿਆ ਕਿ ਬੇਅੰਤ ਸਿੰਘ ਪੁੱਤਰ ਮਲਕੀਤ ਸਿੰਘ (27) ਕਸਬਾ ਪੱਖੋਵਾਲ ਵਿਚ ਡੈਂਟਿੰਗ ਪੇਂਟਿੰਗ ਦਾ ਕੰਮ ਕਰਦਾ ਸੀ। ਉਹ ਅੱਜ 8 ਵਜੇ ਆਪਣੀ ਦੁਕਾਨ ’ਤੇ ਆਇਆ ਅਤੇ ਨਵੀਂ ਲਿਆਂਦੀ ਹਵਾ ਵਾਲੀ ਟੈਂਕੀ ਵਿਚ ਹਵਾ ਭਰਨ ਲਈ ਮੋਟਰ ਚਲਾ ਦਿੱਤੀ ਪਰ ਜਦੋਂ ਮੋਟਰ ਬੰਦ ਕਰਨ ਲਈ ਗਿਆ ਤਾਂ ਟੈਂਕੀ ਫਟ ਗਈ। ਹਾਦਸਾ ਇੰਨਾ ਭਿਆਨਕ ਸੀ ਕਿ ਬੇਅੰਤ ਸਿੰਘ ਨੂੰ ਚੁੱਕ ਕੇ ਛੱਤ ਨਾਲ ਮਾਰਿਆ ਤੇ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ।

