Gold worth ₹1.88 crore seized at Delhi Airport; Bangladeshi national arrested
ਦਿੱਲੀ ਏਅਰਪੋਰਟ ’ਤੇ 1.88 ਕਰੋੜ ਰੁਪਏ ਦਾ ਸੋਨਾ ਜ਼ਬਤ, ਬੰਗਲਾਦੇਸ਼ੀ ਨਾਗਰਿਕ ਗ੍ਰਿਫ਼ਤਾਰ
ਨਵੀਂ ਦਿੱਲੀ (ਆਵਾਜ਼ਿ ਕੌਮ ਬਿਊਰੋ)- ਰਾਜਧਾਨੀ ਦਿੱਲੀ ਸਥਿਤ ਇੰਦਰਾ ਗਾਂਧੀ ਇੰਟਰਨੈਸ਼ਨਲ (ਆਈ. ਜੀ. ਆਈ.) ਏਅਰਪੋਰਟ ’ਤੇ ਬੰਗਲਾਦੇਸ਼ੀ ਨਾਗਰਿਕ ਕੋਲੋਂ 1.88 ਕਰੋੜ ਰੁਪਏ ਕੀਮਤ ਦਾ ਇਕ ਕਿੱਲੋ ਤੋਂ ਵੱਧ ਸੋਨਾ ਬਰਾਮਦ ਕੀਤਾ ਗਿਆ, ਜਿਸ ਤੋਂ ਬਾਅਦ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਇਕ ਅਧਿਕਾਰਤ ਬਿਆਨ ਅਨੁਸਾਰ, ਇਹ ਸ਼ਖਸ ਜੇੱਦਾਹ ਤੋਂ ਆਇਆ ਸੀ ਅਤੇ ਉਸ ਨੇ ਢਾਕਾ ਦੀ ਯਾਤਰਾ ਕਰਨੀ ਸੀ। ਇਸੇ ਦੌਰਾਨ ਟਰਮੀਨਲ-3 ਦੇ ਇੰਟਰਨੈਸ਼ਨਲ ਟ੍ਰਾਂਜ਼ਿਟ ਖੇਤਰ ’ਚ ਕੇਂਦਰੀ ਉਦਯੋਗਿਕ ਸੁਰੱਖਿਆ ਫੋਰਸ (ਸੀ. ਆਈ. ਐੱਸ. ਐੱਫ.) ਦੇ ਜਵਾਨਾਂ ਨੇ ਉਸ ਨੂੰ ਰੋਕਿਆ। ਜਾਂਚ ਦੌਰਾਨ ਪਾਇਆ ਕਿ ਉਸ ਨੇ ਸੋਨਾ 3 ਕੈਪਸੂਲਾਂ ’ਚ ਰਸਾਇਣਕ ਪੇਸਟ ਦੇ ਰੂਪ ’ਚ ਰੱਖਿਆ ਹੋਇਆ ਸੀ। ਬਿਆਨ ’ਚ ਕਿਹਾ ਗਿਆ ਕਿ ਯਾਤਰੀ ਨੂੰ ਜਹਾਜ਼ ’ਚੋਂ ਉਤਾਰ ਕੇ ਹਵਾਈ ਅੱਡੇ ’ਤੇ ਕਸਟਮ ਵਿਭਾਗ ਦੀ ਟੀਮ ਕੋਲ ਲਿਜਾਇਆ ਗਿਆ। ਪੁੱਛਗਿੱਛ ਦੌਰਾਨ ਯਾਤਰੀ ਨੇ ਮੰਨਿਆ ਕਿ ਉਸ ਨੇ ਇਹ ਸੋਨਾ ਟ੍ਰਾਂਜ਼ਿਟ ਖੇਤਰ ਦੇ ਅੰਦਰ ਹੀ ਇਕ ਜਾਣਕਾਰ ਨੂੰ ਸੌਂਪਣਾ ਸੀ।

