New group of Balochistan’s female fighters poses a threat to the Pakistan Army
ਬਲੋਚਿਸਤਾਨ ਦੀਆਂ ਮਹਿਲਾ ਫਾਈਟਰਜ਼ ਦਾ ਨਵਾਂ ਗਰੁੱਪ ਬਣਿਆ ਪਾਕਿਸਤਾਨੀ ਆਰਮੀ ਲਈ ਖ਼ਤਰਾ
ਗੁਰਦਾਸਪੁਰ/ਪਿਸ਼ਾਵਰ (ਆਵਾਜ਼ਿ ਕੌਮ ਬਿਊਰੋ)-ਪਾਕਿਸਤਾਨ ਦੀ ਦਹਾਕਿਆਂ ਪੁਰਾਣੀ ਬਲੋਚਿਸਤਾਨ ਬਗਾਵਤ ਨੇ ਅਚਾਨਕ ਮੋੜ ਲੈ ਲਿਆ ਹੈ। ਪਹਿਲਾਂ ਨਾਲੋਂ ਕਿਤੇ ਜ਼ਿਆਦਾ ਮਹਿਲਾਵਾਂ ਫਰੰਟ ਲਾਈਨ ’ਤੇ ਆ ਰਹੀਆਂ ਹਨ। ਇਕ ਨਵੀਂ ਬਣੀ, ਸਿਰਫ਼ ਮਹਿਲਾਵਾਂ ਵਾਲੀ ਫਾਈਟਿੰਗ ਯੂਨਿਟ ਨੇ ਪਾਕਿਸਤਾਨੀ ਸਕਿਓਰਿਟੀ ਫੋਰਸਿਜ਼ ’ਤੇ ਬੀਤੇ ਦਿਨਾਂ ਵਿਚ ਆਪਣਾ ਪਹਿਲਾ ਹਮਲਾ ਕੀਤਾ ਹੈ। ਪਾਕਿਸਤਾਨ ਦੇ ਆਰਮੀ ਚੀਫ਼, ਜਨਰਲ ਅਾਸਿਮ ਮੁਨੀਰ ਲਈ ਇਹ ਵਧਦੇ ਸਕਿਓਰਿਟੀ ਸੰਕਟ ਵਿਚ ਇਕ ਨਵੀਂ ਖ਼ਤਰਨਾਕ ਪਰਤ ਜੋੜਦਾ ਹੈ। ਖ਼ਾਸਕਰ ਅਰਬਾਂ ਡਾਲਰ ਦੇ ਚੀਨ ਦੇ ਸੀ.ਪੀ.ਈ.ਸੀ. ਪ੍ਰਾਜੈਕਟ ਲਈ ਇਸ ਨੂੰ ਬਹੁਤ ਵੱਡਾ ਖ਼ਤਰਾ ਮੰਨਿਆ ਜਾ ਰਿਹਾ ਹੈ। ਬਲੋਚਿਸਤਾਨ ਲਿਬਰੇਸ਼ਨ ਫਰੰਟ ਨੇ ਕਰੀਮਾ ਆਰਮਡ ਅਸਾਲਟ ਡਿਵੀਜ਼ਨ ਦਾ ਉਦਘਾਟਨ ਕੀਤਾ ਹੈ, ਜੋ ਪਾਕਿਸਤਾਨ ਦੇ ਅਸ਼ਾਂਤ ਬਲੋਚਿਸਤਾਨ ਸੂਬੇ ਵਿਚ ਦਹਾਕਿਆਂ ਤੋਂ ਚੱਲ ਰਹੇ ਸੰਘਰਸ਼ ਦੀ ਫਰੰਟ ਲਾਈਨ ’ਤੇ ਕੰਮ ਕਰਨ ਵਾਲੀ ਇਕ ਪੂਰੀ ਤਰ੍ਹਾਂ ਮਹਿਲਾ, ਹਥਿਆਰਬੰਦ ਯੂਨਿਟ ਹੈ। ਇਸ ਨੇ ਇਕ ਵੀਡੀਓ ਜਾਰੀ ਕੀਤੀ ਹੈ, ਜਿਸ ਵਿਚ ਇਸ ਦੀਆਂ ਮਹਿਲਾ ਫਾਈਟਰਾਂ ਪਾਕਿਸਤਾਨੀ ਸਕਿਓਰਿਟੀ ਫੋਰਸਿਜ਼ ਖ਼ਿਲਾਫ਼ ਆਪਣਾ ਪਹਿਲਾ ਹਥਿਆਰਬੰਦ ਆਪ੍ਰੇਸ਼ਨ ਕਰਦੀਆਂ ਹੋਈਆਂ ਦਿਖਾਈ ਦੇ ਰਹੀਆਂ ਹਨ।

