North Korea has closed the Swiss diplomatic office and ordered the diplomat to leave the country!
ਉੱਤਰੀ ਕੋਰੀਆ ਨੇ ਸਵਿਟਜ਼ਲੈਂਡ ਦਾ ਡਿਪਲੋਮੈਟ ਦਫ਼ਤਰ ਕੀਤਾ ਬੰਦ ! ਡਿਪਲੋਮੈਟ ਨੂੰ ਵੀ ਦੇਸ਼ ਛੱਡਣ ਦਾ ਦਿੱਤਾ ਹੁਕਮ
Korea, (ਆਵਾਜ਼ਿ ਕੌਮ ਬਿਊਰੋ)-ਉੱਤਰੀ ਕੋਰੀਆ ਨੇ ਬੁੱਧਵਾਰ ਨੂੰ ਪਿਓਂਗਯਾਂਗ ‘ਚ ਪਿਛਲੇ ਮਹੀਨੇ ਮੁੜ ਖੋਲ੍ਹੇ ਗਏ ਸਵਿਟਜ਼ਰਲੈਂਡ ਦੇ ਡਿਪਲੋਮੈਟ ਆਫ਼ਿਸ ਦੇ ਚੀਫ਼ ਅਤੇ ਸੀਨੀਅਰ ਡਿਪਲੋਮੈਟ ਸਿਲਵੇਨ ਐਸਟੀਅਰ ਨੂੰ ਅਨਵਾਂਟੇਡ ਪਰਸਨ ਕਰਾਰ ਦਿੰਦਿਆਂ 48 ਘੰਟਿਆਂ ਦੇ ਅੰਦਰ ਦੇਸ਼ ਛੱਡਣ ਦਾ ਹੁਕਮ ਦਿੱਤਾ ਹੈ। ਇਸ ਦੇ ਨਾਲ ਹੀ ਉੱਤਰੀ ਕੋਰੀਆ ਨੇ ਸਵਿੱਸ ਕੂਟਨੀਤਕ ਦਫ਼ਤਰ ਨੂੰ ਬੰਦ ਕਰਨ ਦਾ ਨੋਟਿਸ ਵੀ ਸੌਂਪਿਆ ਹੈ। ਇਸ ਵਿਵਾਦ ਦਾ ਕਾਰਨ ਸਵਿਟਜ਼ਰਲੈਂਡ ਵੱਲੋਂ ਯੂਰਪੀ ਯੂਰਪੀ ਯੂਨੀਅਨ ਦੀਆਂ ਪਾਬੰਦੀਆਂ ਦੀ ਤਰਜ਼ ‘ਤੇ ਪੂਰਬੀ ਉੱਤਰੀ ਕੋਰੀਆ ਦੇ ਵੋਨਸਾਨ ਸਥਿਤ ‘ਸੋਂਗਡੋਵੋਨ ਇੰਟਰਨੈਸ਼ਨਲ ਚਿਲਡਰਨਜ਼ ਕੈਂਪ’ ‘ਤੇ ਲਗਾਈਆਂ ਗਈਆਂ ਪਾਬੰਦੀਆਂ ਹਨ। ਸਵਿਟਜ਼ਰਲੈਂਡ ਦਾ ਦੋਸ਼ ਹੈ ਕਿ ਯੂਕ੍ਰੇਨ ਦੇ ਰੂਸੀ ਕਬਜ਼ੇ ਵਾਲੇ ਇਲਾਕਿਆਂ ‘ਚੋਂ ਲਿਆਂਦੇ ਗਏ ਬੱਚਿਆਂ ਨੂੰ ਰੱਖਣ ਅਤੇ ਉਨ੍ਹਾਂ ਦੀ ਟ੍ਰੇਨਿੰਗ ‘ਚ ਇਸ ਕੈਂਪ ਦੀ ਅਹਿਮ ਭੂਮਿਕਾ ਰਹੀ ਹੈ। ਉੱਤਰੀ ਕੋਰੀਆ ਦੇ ਤਾਨਾਸ਼ਾਹ ਕਿਮ ਜੋਂਗ ਉਨ ਦੀ ਭੈਣ ਕਿਮ ਯੋ ਜੋਂਗ ਨੇ ਮੰਗਲਵਾਰ ਨੂੰ ਸਵਿਟਜ਼ਰਲੈਂਡ ਦੀਆਂ ਇਨ੍ਹਾਂ ਪਾਬੰਦੀਆਂ ਦੀ ਸਖ਼ਤ ਨਿਖੇਧੀ ਕਰਦਿਆਂ ਪਿਓਂਗਯਾਂਗ ਸਥਿਤ ਸਵਿੱਸ ਦਫ਼ਤਰ ਬੰਦ ਕਰਨ ਦੀ ਚਿਤਾਵਨੀ ਦਿੱਤੀ ਸੀ। ਇਸ ਤੋਂ ਅਗਲੇ ਹੀ ਦਿਨ ਉੱਤਰੀ ਕੋਰੀਆ ਦੇ ਵਿਦੇਸ਼ ਮੰਤਰਾਲੇ ਦੇ ਯੂਰਪੀ ਵਿਭਾਗ ਦੇ ਡਾਇਰੈਕਟਰ ਜਨਰਲ ਪਾਕ ਹਿਓਨ ਸੂ ਨੇ ਸਿਲਵੇਨ ਐਸਟੀਅਰ ਨੂੰ ਤਲਬ ਕਰ ਕੇ ਨੋਟਿਸ ਭੇਜ ਦਿੱਤਾ। ਜ਼ਿਕਰਯੋਗ ਹੈ ਕਿ ਸਵਿਟਜ਼ਰਲੈਂਡ ਦੇ ਵਿਦੇਸ਼ ਮੰਤਰੀ ਇਗਨਾਜ਼ੀਓ ਕੈਸਿਸ ਨੇ ਪਿਛਲੇ ਮਹੀਨੇ ਹੀ ਪਿਓਂਗਯਾਂਗ ਜਾ ਕੇ ਇਸ ਦਫ਼ਤਰ ਦਾ ਮੁੜ ਉਦਘਾਟਨ ਕੀਤਾ ਸੀ।

