37 unusual maneuvers by Chinese satellites before and after the Pahalgam attack
ਪਹਿਲਗਾਮ ਹਮਲੇ ਤੋਂ ਪਹਿਲਾਂ ਅਤੇ ਬਾਅਦ ਚੀਨੀ ਸੈਟੇਲਾਈਟਾਂ ’ਚ ਹੋਏ 37 ਅਸਾਧਾਰਨ ਮੈਨੂਵਰ
ਬੈਂਗਲੁਰੂ (ਆਵਾਜ਼ਿ ਕੌਮ ਬਿਊਰੋ)- 22 ਅਪ੍ਰੈਲ 2025 ਨੂੰ ਪਹਿਲਗਾਮ ਅੱਤਵਾਦੀ ਹਮਲੇ ਤੋਂ ਪਹਿਲਾਂ ਅਤੇ ਉਸ ਦੇ ਆਸ-ਪਾਸ ਕੁਝ ਚੀਨੀ ਸੈਟੇਲਾਈਟਾਂ ਦੇ ਘੱਟੋ-ਘੱਟ 37 ਅਸਾਧਾਰਨ ਔਰਬਿਟਲ ਮੈਨੂਵਰ ਦਰਜ ਕੀਤੇ ਗਏ ਸਨ। ਥ੍ਰਸਟਰ ਅਤੇ ਪ੍ਰੋਪਲਸ਼ਨ ਸਿਸਟਮ ਦੀ ਮਦਦ ਨਾਲ ਸੈਟੇਲਾਈਟਾਂ ਦੀ ਗਤੀ ਜਾਂ ਦਿਸ਼ਾ ਬਦਲਣ ਨੂੰ ਮੈਨੂਵਰ ਕਿਹਾ ਜਾਂਦਾ ਹੈ। ਪੁਲਾੜ ਨਿਗਰਾਨੀ ਅਤੇ ਖੁਫੀਆ ਕੰਪਨੀ ਦਿਗਾਂਤਰਾ ਦੇ ਵਿਸ਼ਲੇਸ਼ਣ ਅਨੁਸਾਰ ਅਸਾਧਾਰਨ ਮੈਨੂਵਰ ਗਤੀਵਿਧੀਆਂ ਹਮਲੇ ਤੋਂ ਲਗਭਗ 6 ਦਿਨ ਪਹਿਲਾਂ ਸ਼ੁਰੂ ਹੋਈਆਂ ਸਨ। 16 ਅਪ੍ਰੈਲ 2025 ਨੂੰ ਚੀਨੀ ਉਪਗ੍ਰਹਿ ਯਾਓਗਾਨ-35 01ਏ ਨੇ ਆਪਣੀ ਔਰਬਿਟ ਬਦਲੀ, ਜਿਸ ਨਾਲ ਪਹਿਲਗਾਮ ਖੇਤਰ ਦੇ ਉੱਪਰੋਂ ਇਸ ਦੇ ਲੰਘਣ ਦੀ ਦਰ ਦੁੱਗਣੀ ਹੋ ਗਈ। ਹਮਲੇ ਦੇ ਦਿਨ 2 ਸੈਟੇਲਾਈਟਾਂ ਵਲੋਂ ਮੈਨੂਵਰ : ਦਿਗਾਂਤਰਾ ਦੇ ਵਿਸ਼ਲੇਸ਼ਣ ਅਨੁਸਾਰ ਹਮਲੇ ਦੇ ਦਿਨ ਦੋ ਚੀਨੀ ਸੈਟੇਲਾਈਟਾਂ ਯਾਓਗਾਨ-39 01ਬੀ ਅਤੇ ਯਾਓਗਾਨ-39 01ਸੀ ਨੇ ਸ਼ਾਮ ਸਮੇਂ ਔਰਬਿਟਲ ਮੈਨੂਵਰ ਕੀਤੇ। ਇਨ੍ਹਾਂ ਔਰਬਿਟਲ ਤਬਦੀਲੀਆਂ ਨਾਲ ਪਹਿਲਗਾਮ ਦੇ ਉੱਪਰ ਨਿਗਰਾਨੀ ਦੇ ਮੌਕੇ ਅਚਾਨਕ ਵਧ ਗਏ ਸਨ।

