Former AAG Ashok Goyal’s Wife Murder Case: Servant Revealed as Killer
ਸਾਬਕਾ AAG ਅਸ਼ੋਕ ਗੋਇਲ ਦੀ ਪਤਨੀ ਕਤਲ ਮਾਮਲੇ ’ਚ ਵੱਡਾ ਖੁਲਾਸਾ – ਨੌਕਰ ਹੀ ਨਿਕਲਿਆ ਕਾਤਲ

01 ਜਨਵਰੀ 2026, ਮੁਹਾਲੀ – ਮੁਹਾਲੀ ਫੇਜ਼ 5 ਵਿੱਚ ਸਾਬਕਾ ਐਡੀਸ਼ਨਲ ਐਡਵੋਕੇਟ ਜਨਰਲ ਅਸ਼ੋਕ ਗੋਇਲ ਦੀ ਪਤਨੀ ਦੇ ਕਤਲ ਮਾਮਲੇ ਵਿੱਚ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਹੈ। ਪੁਲਿਸ ਜਾਂਚ ਦੌਰਾਨ ਖੁਲਾਸਾ ਹੋਇਆ ਹੈ ਕਿ ਘਰ ਵਿੱਚ ਕੰਮ ਕਰਨ ਵਾਲਾ ਨੌਕਰ ਹੀ ਮਕਾਨ ਮਾਲਕਣ ਦਾ ਕਾਤਲ ਨਿਕਲਿਆ ਹੈ। ਨੌਕਰ ਨੇ ਆਪਣੇ ਦੋਸਤਾਂ ਨਾਲ ਮਿਲ ਕੇ ਇਹ ਵਾਰਦਾਤ ਅੰਜਾਮ ਦਿੱਤੀ।
ਪੁਲਿਸ ਅਨੁਸਾਰ ਨੌਕਰ ਨੇ ਕਤਲ ਤੋਂ ਬਾਅਦ ਖੁਦ ਨੂੰ ਕੁਰਸੀ ਨਾਲ ਬੰਨ੍ਹ ਲਿਆ ਸੀ ਤਾਂ ਜੋ ਇਹ ਨਾਟਕ ਬਣਾਇਆ ਜਾ ਸਕੇ ਕਿ ਉਸ ਨੂੰ ਵੀ ਹਮਲੇ ਦਾ ਸ਼ਿਕਾਰ ਬਣਾਇਆ ਗਿਆ ਸੀ। ਇਸ ਨਾਲ ਪੁਲਿਸ ਨੂੰ ਸ਼ੱਕ ਹੋਇਆ ਅਤੇ ਡੂੰਘੀ ਜਾਂਚ ਤੋਂ ਬਾਅਦ ਨੌਕਰ ਦੀ ਸ਼ਮੂਲੀਅਤ ਸਾਹਮਣੇ ਆਈ। ਇਸ ਮਾਮਲੇ ਵਿੱਚ ਹੋਰ ਦੋਸ਼ੀਆਂ ਦੀ ਭਾਲ ਜਾਰੀ ਹੈ।
