Second Arrest in 328 Sacred Saroops Case – Amritsar Police Arrests Kamaljit Singh
328 ਪਾਵਨ ਸਰੂਪਾਂ ਮਾਮਲੇ ਵਿੱਚ ਦੂਜੀ ਗ੍ਰਿਫ਼ਤਾਰੀ – ਅੰਮ੍ਰਿਤਸਰ ਪੁਲਿਸ ਨੇ ਕਮਲਜੀਤ ਸਿੰਘ ਨੂੰ ਕੀਤਾ ਗ੍ਰਿਫ਼ਤਾਰ

03 ਜਨਵਰੀ 2026, ਅੰਮ੍ਰਿਤਸਰ – ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਪਾਵਨ ਸਰੂਪਾਂ ਦੇ ਗਾਇਬ ਹੋਣ ਦੇ ਗੰਭੀਰ ਮਾਮਲੇ ਵਿੱਚ ਅੰਮ੍ਰਿਤਸਰ ਪੁਲਿਸ ਨੇ ਦੂਜੀ ਗ੍ਰਿਫ਼ਤਾਰੀ ਕਰ ਲਈ ਹੈ। CA ਸਤਿੰਦਰ ਸਿੰਘ ਕੋਹਲੀ ਤੋਂ ਬਾਅਦ ਹੁਣ ਕਮਲਜੀਤ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜਿਸ ਦਾ ਨਾਮ FIR ਵਿੱਚ 11 ਨੰਬਰ ਉੱਤੇ ਨਾਮਜ਼ਦ ਹੈ।
ਪੁਲਿਸ ਅਨੁਸਾਰ ਇਹ ਗ੍ਰਿਫ਼ਤਾਰੀ SIT ਜਾਂਚ ਦਾ ਹਿੱਸਾ ਹੈ ਜੋ ਫੌਜਦਾਰੀ ਪੱਧਰ ਤੱਕ ਪਹੁੰਚ ਗਈ ਹੈ। ਕਮਲਜੀਤ ਸਿੰਘ ਨੂੰ ਰਿਕਾਰਡ ਹੇਰਾਫੇਰੀ ਅਤੇ ਗਾਇਬ ਸਰੂਪਾਂ ਨਾਲ ਜੁੜੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਤੋਂ ਪਹਿਲਾਂ CA ਕੋਹਲੀ ਨੂੰ SGPC ਨਾਲ ਜੁੜੇ ਵਿੱਤੀ ਬੇਨਿਯਮੀਤਾ ਅਤੇ ਆਡਿਟ ਵਿੱਚ ਕੁਤਾਹੀ ਲਈ ਫੜਿਆ ਗਿਆ ਸੀ, ਜਿਸ ਨੂੰ ਸੁਖਬੀਰ ਬਾਦਲ ਦਾ ਨੇੜਲੇ ਨਾਂਵਰ ਮੰਨਿਆ ਜਾਂਦਾ ਹੈ।
ਇਲਾਕੇ ਦੇ ਲੋਕ ਇਸ ਨੂੰ ਵੱਡੀ ਕਾਰਵਾਈ ਮੰਨ ਰਹੇ ਹਨ ਅਤੇ ਪੰਥਕ ਹਲਕਿਆਂ ਵਿੱਚ ਵੀ ਚਰਚਾ ਛਿੜ ਗਈ ਹੈ। ਸੰਗਤ ਵਿੱਚ ਇਨਸਾਫ਼ ਦੀ ਮੰਗ ਹੋਰ ਤੇਜ਼ ਹੋ ਗਈ ਹੈ।
