Ram Rahim ‘Sauda Sadh’ Gets 40-Day Parole for the 15th Time
15ਵੀਂ ਵਾਰ ਜੇਲ੍ਹ ਤੋਂ ਬਾਹਰ ਆਇਆ ਬਲਾਤਕਾਰੀ ਰਾਮ ਰਹੀਮ ਸੌਦਾ ਸਾਧ – 40 ਦਿਨ ਦੀ ਪੈਰੋਲ

04 ਜਨਵਰੀ 2026 – ਬਲਾਤਕਾਰੀ ਅਤੇ ਹੱਤਿਆ ਦੇ ਮਾਮਲੇ ਵਿੱਚ ਦੋਸ਼ੀ ਰਾਮ ਰਹੀਮ ਸੌਦਾ ਸਾਧ ਨੂੰ 15ਵੀਂ ਵਾਰ ਜੇਲ੍ਹ ਤੋਂ ਬਾਹਰ ਆਉਣ ਦੀ ਪੈਰੋਲ ਮਿਲ ਗਈ ਹੈ। ਇਸ ਵਾਰ ਉਸ ਨੂੰ 40 ਦਿਨ ਦੀ ਪੈਰੋਲ ਦਿੱਤੀ ਗਈ ਹੈ, ਜੋ 3 ਜਨਵਰੀ 2026 ਤੋਂ ਸ਼ੁਰੂ ਹੋਈ ਹੈ।
ਪੈਰੋਲ ਦੀ ਸੂਚੀ (ਪਿਛਲੇ ਕੁਝ ਸਾਲਾਂ ਵਿੱਚ):
- 24 ਅਕਤੂਬਰ 2020 – 1 ਰਾਤ
- 21 ਮਈ 2021 – 12 ਘੰਟੇ
- 7 ਫਰਵਰੀ 2022 – 21 ਦਿਨ
- ਜੂਨ 2022 – 30 ਦਿਨ
- 14 ਅਕਤੂਬਰ 2022 – 40 ਦਿਨ
- 21 ਜਨਵਰੀ 2023 – 40 ਦਿਨ
- 20 ਜੁਲਾਈ 2023 – 30 ਦਿਨ
- 21 ਨਵੰਬਰ 2023 – 21 ਦਿਨ
- 19 ਜਨਵਰੀ 2024 – 50 ਦਿਨ
- 13 ਅਗਸਤ 2024 – 21 ਦਿਨ
- 2 ਅਕਤੂਬਰ 2024 – 20 ਦਿਨ
- 28 ਜਨਵਰੀ 2025 – 30 ਦਿਨ
- 9 ਅਪ੍ਰੈਲ 2025 – 21 ਦਿਨ
- 5 ਅਗਸਤ 2025 – 40 ਦਿਨ
- 3 ਜਨਵਰੀ 2026 – 40 ਦਿਨ
ਇਲਾਕੇ ਦੇ ਲੋਕ ਅਤੇ ਸੰਗਤ ਇਸ ਨੂੰ ਲੈ ਕੇ ਬਹੁਤ ਨਾਰਾਜ਼ ਹੈ। ਬਹੁਤ ਸਾਰੇ ਲੋਕ ਇਸ ਨੂੰ ਇਨਸਾਫ਼ ਨਾਲ ਖਿਲਵਾੜ ਅਤੇ ਪੈਰੋਲ ਪ੍ਰਣਾਲੀ ਦੀ ਗਲਤ ਵਰਤੋਂ ਦੱਸ ਰਹੇ ਹਨ। ਵਿਰੋਧੀ ਧਿਰਾਂ ਨੇ ਵੀ ਇਸ ਨੂੰ ਲੈ ਕੇ ਸਰਕਾਰ ਨੂੰ ਘੇਰਨਾ ਸ਼ੁਰੂ ਕਰ ਦਿੱਤਾ ਹੈ।
