Toll Plazas Free for 3 Hours in Punjab Today
ਪੰਜਾਬ ‘ਚ ਅੱਜ 3 ਘੰਟੇ ਫਰੀ ਰਹਿਣਗੇ ਟੋਲ ਪਲਾਜ਼ੇ

12 ਜਨਵਰੀ 2026, ਪੰਜਾਬ – ਕੌਮੀ ਇਨਸਾਫ਼ ਮੋਰਚੇ ਨੇ ਬੰਦੀ ਸਿੰਘਾਂ ਦੀ ਰਿਹਾਈ ਸਮੇਤ 7 ਮੰਗਾਂ ਨੂੰ ਲੈ ਕੇ ਅੱਜ ਪੰਜਾਬ ਭਰ ਵਿੱਚ ਟੋਲ ਪਲਾਜ਼ੇ ਫਰੀ ਕਰਨ ਦਾ ਵੱਡਾ ਐਲਾਨ ਕੀਤਾ ਹੈ। ਦੁਪਹਿਰ 12 ਵਜੇ ਤੋਂ 3 ਵਜੇ ਤੱਕ ਸਾਰੇ ਟੋਲ ਪਲਾਜ਼ੇ ਟੋਲ ਮੁਕਤ ਰਹਿਣਗੇ ਅਤੇ ਇਸ ਦੌਰਾਨ ਜਥੇਬੰਦੀ ਵੱਲੋਂ ਧਰਨੇ ਵੀ ਦਿੱਤੇ ਜਾਣਗੇ।
ਮੋਰਚੇ ਨੇ ਇਹ ਫੈਸਲਾ ਬੰਦੀ ਸਿੰਘਾਂ ਦੀ ਰਿਹਾਈ ਲਈ ਲਗਾਤਾਰ ਚੱਲ ਰਹੇ ਸੰਘਰਸ਼ ਨੂੰ ਹੋਰ ਤੇਜ਼ ਕਰਨ ਲਈ ਲਿਆ ਹੈ। ਇਸ ਮੌਕੇ ਆਮ ਲੋਕਾਂ ਨੂੰ ਵੀ ਆਪਣਾ ਸਹਿਯੋਗ ਦੇਣ ਦੀ ਅਪੀਲ ਕੀਤੀ ਗਈ ਹੈ। ਇਲਾਕੇ ਦੇ ਲੋਕ ਅਤੇ ਸੰਗਤ ਇਸ ਨੂੰ ਬਹੁਤ ਗੰਭੀਰਤਾ ਨਾਲ ਵੇਖ ਰਹੇ ਹਨ ਅਤੇ ਇਨਸਾਫ਼ ਲਈ ਏਕਜੁਟਤਾ ਵਧ ਰਹੀ ਹੈ। ਅਸੀਂ ਲਗਾਤਾਰ ਅਪਡੇਟ ਦਿੰਦੇ ਰਹਾਂਗੇ।
