SGPC Registers FIR Against AI Video Misusing Sri Darbar Sahib
ਸੱਚਖੰਡ ਸ੍ਰੀ ਦਰਬਾਰ ਸਾਹਿਬ ਦੀ ਏਆਈ ਵੀਡੀਓ ਮਾਮਲੇ ‘ਚ SGPC ਵੱਲੋਂ FIR ਦਰਜ

16 ਫ਼ਰਵਰੀ 2026, ਅੰਮ੍ਰਿਤਸਰ – ਸੋਸ਼ਲ ਮੀਡੀਆ ਉੱਤੇ ਏਆਈ ਨਾਲ ਤਿਆਰ ਕੀਤੀ ਗਈ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੀ ਵੀਡੀਓ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਾ ਰਹੀ ਹੈ। ਇਸ ਮਾਮਲੇ ਨੂੰ ਲੈ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਨੇ ਥਾਣਾ ਸਾਈਬਰ ਕਰਾਈਮ ਵਿੱਚ 29 ਜਨਵਰੀ 2026 ਨੂੰ FIR ਦਰਜ ਕਰਵਾਈ ਹੈ।


SGPC ਨੇ ਜਾਣਕਾਰੀ ਦਿੱਤੀ ਹੈ ਕਿ ਵੀਡੀਓ ਅਪਲੋਡ ਕਰਨ ਵਾਲੇ ਸ਼ਖਸ ਨੇ ਉਸੇ ਦਿਨ ਆਪਣੇ ਪੇਜ ਤੋਂ ਇਸ ਨੂੰ ਹਟਾ ਦਿੱਤਾ ਸੀ ਪਰ ਕੁਝ ਲੋਕਾਂ ਵੱਲੋਂ ਇਸ ਨੂੰ ਮੁੜ ਆਪਣੇ ਸੋਸ਼ਲ ਮੀਡੀਆ ਖਾਤਿਆਂ ਤੋਂ ਸ਼ੇਅਰ ਕਰਕੇ ਸੰਗਤਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਜਾ ਰਹੀ ਹੈ। ਇਸ ਵੀਡੀਓ ਨੂੰ ਅੱਗੇ ਸਾਂਝਾ ਨਾ ਕਰਨ ਅਤੇ ਕੁਮੈਂਟ ਨਾ ਕਰਨ ਦੀ ਅਪੀਲ ਕੀਤੀ ਗਈ ਹੈ ਤਾਂ ਜੋ ਧਾਰਮਿਕ ਭਾਵਨਾਵਾਂ ਨੂੰ ਹੋਰ ਠੇਸ ਨਾ ਪਹੁੰਚੇ।
SGPC ਅਜਿਹੇ ਮਾਮਲਿਆਂ ‘ਤੇ ਲਗਾਤਾਰ ਨਜ਼ਰ ਰੱਖ ਰਹੀ ਹੈ ਅਤੇ ਸਿੱਖ ਧਰਮ ਖਿਲਾਫ ਅਜਿਹੀਆਂ ਹਰਕਤਾਂ ਕਰਨ ਵਾਲਿਆਂ ਖਿਲਾਫ਼ ਕਾਰਵਾਈ ਲਈ ਨਿਰੰਤਰ ਯਤਨਸ਼ੀਲ ਹੈ। ਸੰਗਤ ਨੂੰ ਵੀ ਅਪੀਲ ਹੈ ਕਿ ਅਜਿਹੀ ਕਿਸੇ ਵੀ ਵੀਡੀਓ ਨੂੰ ਸ਼ੇਅਰ ਜਾਂ ਕੁਮੈਂਟ ਨਾ ਕੀਤਾ ਜਾਵੇ ਜੋ ਧਾਰਮਿਕ ਭਾਵਨਾਵਾਂ ਦੇ ਵਿਰੁੱਧ ਹੋਵੇ। ਅਜਿਹੀਆਂ ਵੀਡੀਓ ਨੂੰ ਰਿਪੋਰਟ ਕਰਨ ਅਤੇ ਸਾਈਬਰ ਕਰਾਈਮ ਸੈੱਲ ਨੂੰ ਜਾਣਕਾਰੀ ਦੇਣ ਦੀ ਵੀ ਅਪੀਲ ਕੀਤੀ ਗਈ ਹੈ।
