High Court Slams Punjab Govt in Ranjit Singh Encounter Case: ‘Don’t Act as Court

High Court Slams Punjab Govt in Ranjit Singh Encounter Case

ਰਣਜੀਤ ਸਿੰਘ ਐਨਕਾਊਂਟਰ ਕੇਸ ‘ਤੇ ਹਾਈਕੋਰਟ ਦੀ ਤਿੱਖੀ ਝਾੜ: ‘ਤੁਸੀ ਅਦਾਲਤ ਨਾ ਬਣੋ, ਮੁਲਜ਼ਮ ਨੂੰ ਸਜ਼ਾ ਦਿਵਾਓ’

05 ਮਾਰਚ 2026, ਚੰਡੀਗੜ੍ਹ – ਪੰਜਾਬ-ਹਰਿਆਣਾ ਹਾਈਕੋਰਟ ਨੇ ਗੁਰਦਾਸਪੁਰ ਜ਼ਿਲ੍ਹੇ ਦੇ ਆਦੀਆਂ ਪਿੰਡ ਵਿੱਚ ਵਾਪਰੇ ਰਣਜੀਤ ਸਿੰਘ ਐਨਕਾਊਂਟਰ ਮਾਮਲੇ ਵਿੱਚ ਪੰਜਾਬ ਸਰਕਾਰ ਅਤੇ ਪੁਲਿਸ ਨੂੰ ਤਿੱਖੀ ਝਾੜ ਪਾਈ ਹੈ। ਕੋਰਟ ਨੇ ਸਖ਼ਤ ਸ਼ਬਦਾਂ ਵਿੱਚ ਕਿਹਾ, “ਤੁਸੀ ਅਦਾਲਤ ਨਾ ਬਣੋ, ਤੁਹਾਡਾ ਕੰਮ ਮੁਲਜ਼ਮ ਨੂੰ ਸਜ਼ਾ ਦਿਵਾਉਣਾ ਹੈ।” ਅਦਾਲਤ ਨੇ ਐਡੀਸ਼ਨਲ ਡੀਜੀਪੀ ਗੌਰਵ ਯਾਦਵ ਨੂੰ ਤਲਬ ਕੀਤਾ ਅਤੇ ਮਾਮਲੇ ਦੀ ਪੂਰੀ ਜਾਣਕਾਰੀ ਮੰਗੀ ਹੈ।

ਜਸਟਿਸ ਨੇ ਟਿੱਪਣੀ ਕੀਤੀ ਕਿ ਰਣਜੀਤ ਸਿੰਘ ਸਿਰਫ਼ 19 ਸਾਲ ਦਾ ਬੱਚਾ ਸੀ ਅਤੇ ਅਸੀਂ ਅੱਖਾਂ ਬੰਦ ਨਹੀਂ ਕਰ ਸਕਦੇ। ਕੋਰਟ ਨੇ ਪਹਿਲਾਂ ਵੀ ਅਜਿਹੀਆਂ ਕਹਾਣੀਆਂ ਸੁਣੀਆਂ ਹਨ ਅਤੇ ਸਰਕਾਰ ਨੂੰ ਕਾਨੂੰਨੀ ਹੱਥ ਵਿੱਚ ਨਾ ਲੈਣ ਦੀ ਨਸੀਹਤ ਦਿੱਤੀ ਹੈ। ਅਦਾਲਤ ਨੇ ਪੁਲਿਸ ਅਧਿਕਾਰੀਆਂ ਦੇ ਕਾਲ ਡਿਟੇਲ ਰਿਕਾਰਡ ਅਤੇ ਜੀਪੀਐਸ ਲੋਕੇਸ਼ਨ ਬਾਰੇ ਪਿਛਲੇ ਆਦੇਸ਼ਾਂ ਦੀ ਪਾਲਣਾ ਬਾਰੇ ਵੀ ਜਾਣਕਾਰੀ ਮੰਗੀ ਹੈ।

ਇਹ ਸੁਣਵਾਈ ਲਾਰੈਂਸ ਬਿਸ਼ਨੋਈ ਕੇਸ ਨਾਲ ਨਾਲ ਹੋਈ ਅਤੇ ਮਾਮਲੇ ਨੂੰ ਹੋਰ ਤੇਜ਼ੀ ਨਾਲ ਅੱਗੇ ਵਧਾਉਣ ਦੇ ਸੰਕੇਤ ਮਿਲੇ ਹਨ। ਪਰਿਵਾਰ ਅਤੇ ਸਿੱਖ ਸੰਗਠਨਾਂ ਵੱਲੋਂ ਸੀਬੀਆਈ ਜਾਂਚ ਅਤੇ ਨਿਰਪੱਖ ਜਾਂਚ ਦੀ ਮੰਗ ਜਾਰੀ ਹੈ। ਇਹ ਬਿਆਨ ਪੰਜਾਬ ਵਿੱਚ ਪੁਲਿਸ ਐਨਕਾਊਂਟਰਾਂ ਅਤੇ ਨੌਜਵਾਨਾਂ ਨਾਲ ਵਰਤੋਂ ਨੂੰ ਲੈ ਕੇ ਚੱਲ ਰਹੀ ਬਹਿਸ ਨੂੰ ਹੋਰ ਤਿੱਖਾ ਕਰ ਰਿਹਾ ਹੈ।