“Another Indian Killed in Russia-Ukraine War, Body of Ankit from Sonipat’s Kurad Village Arrives”
“ਰੂਸ-ਯੂਕਰੇਨ ਯੁੱਧ ‘ਚ ਇੱਕ ਹੋਰ ਭਾਰਤੀ ਦੀ ਮੌਤ, ਸੋਨੀਪਤ ਦੇ ਕੁਰਾੜ ਪਿੰਡ ਪਹੁੰਚੀ ਅੰਕਿਤ ਦੀ ਲਾਸ਼”

2 ਅਪ੍ਰੈਲ 2026 ਸੋਨੀਪਤ – ਰੂਸ-ਯੂਕਰੇਨ ਯੁੱਧ ਵਿਚ ਇੱਕ ਹੋਰ ਭਾਰਤੀ ਨੌਜਵਾਨ ਦੀ ਮੌਤ ਹੋ ਗਈ ਹੈ। ਸੋਨੀਪਤ ਜ਼ਿਲ੍ਹੇ ਦੇ ਕੁਰਾੜ ਪਿੰਡ ਦਾ ਰਹਿਣ ਵਾਲਾ ਅੰਕਿਤ 2025 ਵਿਚ ਰੋਜ਼ੀ-ਰੋਟੀ ਕਮਾਉਣ ਲਈ ਰੂਸ ਗਿਆ ਸੀ, ਜਿੱਥੇ ਯੁੱਧ ਵਿਚ ਉਸ ਦੀ ਮੌਤ ਹੋ ਗਈ। ਉਸ ਦੀ ਮ੍ਰਿਤਕ ਦੇਹ ਅੱਜ ਪਿੰਡ ਪਹੁੰਚ ਗਈ ਹੈ ਤੇ ਪੂਰੇ ਪਿੰਡ ਵਿਚ ਸੋਗ ਦੀ ਲਹਿਰ ਫੈਲ ਗਈ ਹੈ।
ਅੰਕਿਤ ਆਪਣੇ ਬੁਢਾਪੇ ਵਾਲੇ ਮਾਪਿਆਂ ਦਾ ਇਕਲੌਤਾ ਸਹਾਰਾ ਸੀ। ਉਸ ਦੀ ਮੌਤ ਤੋਂ ਪਰਿਵਾਰ ਤੇ ਪਿੰਡ ਵਾਸੀਆਂ ਉੱਤੇ ਡੂੰਘਾ ਸਦਮਾ ਪਿਆ ਹੈ। ਪਿੰਡ ਵਾਸੀਆਂ ਨੇ ਦੱਸਿਆ ਕਿ ਅੰਕਿਤ ਆਪਣੇ ਮਾਪਿਆਂ ਲਈ ਇੱਕੋ ਇੱਕ ਆਸ ਸੀ ਤੇ ਉਸ ਦੀ ਅਚਾਨਕ ਮੌਤ ਨਾਲ ਪਰਿਵਾਰ ਟੁੱਟ ਗਿਆ ਹੈ।
ਇਸ ਤੋਂ ਪਹਿਲਾਂ ਵੀ ਰੂਸ-ਯੂਕਰੇਨ ਯੁੱਧ ਵਿਚ ਕਈ ਭਾਰਤੀ ਨੌਜਵਾਨਾਂ ਦੀਆਂ ਮੌਤਾਂ ਹੋ ਚੁੱਕੀਆਂ ਹਨ। ਇਸ ਘਟਨਾ ਤੋਂ ਬਾਅਦ ਲੋਕ ਰੂਸ ਵਿਚ ਰੋਜ਼ਗਾਰ ਲਈ ਜਾਣ ਵਾਲੇ ਨੌਜਵਾਨਾਂ ਲਈ ਚਿੰਤਾ ਜਤਾ ਰਹੇ ਹਨ। ਪਰਿਵਾਰ ਵੱਲੋਂ ਅੰਕਿਤ ਦੀ ਅੰਤਿਮ ਰਸਮਾਂ ਤਿਆਰੀਆਂ ਚੱਲ ਰਹੀਆਂ ਹਨ।
