“Bhai Jaswant Singh (Kala Sohne Wala) Acquitted in UAPA Case After 8 Years 10 Months”
“ਭਾਈ ਜਸਵੰਤ ਸਿੰਘ (ਕਾਲਾ ਸੋਹਣੇ ਵਾਲਾ) UAPA ਕੇਸ ਵਿਚੋਂ 8 ਸਾਲ 10 ਮਹੀਨਿਆਂ ਬਾਅਦ ਬਰੀ”

11 ਅਪ੍ਰੈਲ 2026 ਨਵਾਂ ਸ਼ਹਿਰ – ਭਾਈ ਜਸਵੰਤ ਸਿੰਘ (ਕਾਲਾ ਸੋਹਣੇ ਵਾਲਾ) ਨੂੰ UAPA ਦੇ ਕੇਸ ਵਿਚੋਂ 8 ਸਾਲ ਤੇ 10 ਮਹੀਨਿਆਂ ਬਾਅਦ ਬਰੀ ਕਰ ਦਿੱਤਾ ਗਿਆ ਹੈ। ਨਵਾਂ ਸ਼ਹਿਰ ਦੀ ਸਪੈਸ਼ਲ UAPA ਅਦਾਲਤ ਨੇ ਅਸਲਾ ਐਕਟ ਵਿਚ 2 ਸਾਲ ਦੀ ਸਜ਼ਾ ਸੁਣਾਈ ਹੈ ਤੇ UAPA ਦੀਆਂ ਸਾਰੀਆਂ ਧਾਰਾਵਾਂ ਵਿਚੋਂ ਬਰੀ ਕਰ ਦਿੱਤਾ ਹੈ।
ਇਸ ਫੈਸਲੇ ਤੋਂ ਬਾਅਦ ਭਾਈ ਜਸਵੰਤ ਸਿੰਘ ਤੇ ਉਨ੍ਹਾਂ ਦੇ ਪਰਿਵਾਰ ਵਿਚ ਖੁਸ਼ੀ ਦੀ ਲਹਿਰ ਹੈ। ਲੰਬੇ ਸਮੇਂ ਤੋਂ ਚੱਲ ਰਹੀ ਇਸ ਲੜਾਈ ਵਿਚ ਉਨ੍ਹਾਂ ਨੂੰ ਇਨਸਾਫ਼ ਮਿਲਿਆ ਹੈ। ਉਨ੍ਹਾਂ ਦਾ ਇੱਕ ਹੋਰ ਕੇਸ ਪਹਿਲਾਂ ਹੀ ਬਰੀ ਹੋ ਚੁੱਕਾ ਹੈ। ਇਸ ਫੈਸਲੇ ਤੋਂ ਬਾਅਦ ਸਿੱਖ ਜਥੇਬੰਦੀਆਂ ਤੇ ਵਕੀਲਾਂ ਨੇ ਇਸ ਨੂੰ ਇੱਕ ਵੱਡੀ ਜਿੱਤ ਦੱਸਿਆ ਹੈ।
