“Centre Gives Relaxation in Wheat Procurement in Punjab”
“ਕੇਂਦਰ ਨੇ ਪੰਜਾਬ ਵਿਚ ਕਣਕ ਖਰੀਦ ‘ਚ ਦਿੱਤੀ ਛੋਟ”

17 ਅਪ੍ਰੈਲ 2026 ਚੰਡੀਗੜ੍ਹ – ਕੇਂਦਰ ਸਰਕਾਰ ਨੇ ਪੰਜਾਬ ਵਿਚ ਚੱਲ ਰਹੀ ਕਣਕ ਖਰੀਦ ਵਿਚ ਛੋਟ ਦੇ ਦਿੱਤੀ ਹੈ। ਹੁਣ 70 ਫ਼ੀਸਦ ਤੱਕ ਬਦਰੰਗ (ਖਰਾਬ ਰੰਗ ਵਾਲੀ) ਕਣਕ ਨੂੰ ਵੀ ਖਰੀਦਿਆ ਜਾਵੇਗਾ। ਇਸ ਤੋਂ ਇਲਾਵਾ 15 ਫ਼ੀਸਦ ਤੱਕ ਸੁੰਗੜੇ ਤੇ ਟੁੱਟੇ ਦਾਣਿਆਂ ਵਾਲੀ ਕਣਕ ਵੀ ਐੱਮਐੱਸਪੀ ਉੱਤੇ ਖਰੀਦੀ ਜਾਵੇਗੀ।
ਕੇਂਦਰੀ ਖੁਰਾਕ ਤੇ ਖਪਤ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਇਸ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਮੀਂਹ ਤੇ ਗੜੇਮਾਰੀ ਕਾਰਨ ਪੰਜਾਬ ਵਿਚ ਕਣਕ ਨੂੰ ਵੱਡਾ ਨੁਕਸਾਨ ਹੋਇਆ ਹੈ, ਇਸ ਲਈ ਕਿਸਾਨਾਂ ਨੂੰ ਰਾਹਤ ਦੇਣ ਲਈ ਇਹ ਛੋਟ ਦਿੱਤੀ ਗਈ ਹੈ। ਇਸ ਫੈਸਲੇ ਨਾਲ ਕਿਸਾਨਾਂ ਨੂੰ ਆਪਣੀ ਫ਼ਸਲ MSP ਉੱਤੇ ਵੇਚਣ ਵਿਚ ਆਸਾਨੀ ਹੋਵੇਗੀ।
ਪੰਜਾਬ ਵਿਚ ਇਸ ਵਾਰ ਮੀਂਹ ਤੇ ਗੜੇਮਾਰੀ ਨਾਲ ਲੱਖਾਂ ਏਕੜ ਫ਼ਸਲ ਖਰਾਬ ਹੋ ਗਈ ਸੀ। ਇਸ ਛੋਟ ਤੋਂ ਬਾਅਦ ਕਿਸਾਨਾਂ ਵਿਚ ਰਾਹਤ ਦੀ ਲਹਿਰ ਹੈ, ਪਰ ਉਨ੍ਹਾਂ ਨੇ ਇਹ ਵੀ ਮੰਗ ਕੀਤੀ ਹੈ ਕਿ ਖਰੀਦ ਪ੍ਰਕਿਰਿਆ ਤੇਜ਼ ਕੀਤੀ ਜਾਵੇ ਤੇ ਮੰਡੀਆਂ ਵਿਚ ਪ੍ਰਬੰਧ ਸੁਧਾਰੇ ਜਾਣ। ਕੇਂਦਰੀ ਮੰਤਰੀ ਨੇ ਇਸ ਛੋਟ ਨੂੰ ਕਿਸਾਨ ਹਿਤ ਵਾਲਾ ਫੈਸਲਾ ਦੱਸਿਆ ਹੈ।
