“Bibi Parmjit Kaur, Wife of SGPC Member Bhai Jagtar Singh Rode, Passes Away”
“ਭਾਈ ਜਗਤਾਰ ਸਿੰਘ ਰੋਡੇ ਦੀ ਸੁਪਤਨੀ ਬੀਬੀ ਪਰਮਜੀਤ ਕੌਰ ਸਦੀਵੀ ਵਿਛੋੜਾ ਦੇ ਗਏ”

19 ਅਪ੍ਰੈਲ 2026 ਬਾਘਾ ਪੁਰਾਣਾ (ਪਿੰਡ ਰੋਡੇ) -ਦਮਦਮੀ ਟਕਸਾਲ ਦੇ 14ਵੇਂ ਮੁਖੀ ਅਮਰ ਸ਼ਹੀਦ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦੇ ਭਤੀਜੇ (ਬਾਬਾ ਜੋਗਿੰਦਰ ਸਿੰਘ ਜੀ ਦੇ ਪਰਿਵਾਰ ਦੇ ਪੋਤਰੇ) ਸਿੰਘ ਸਾਹਿਬ ਗਿਆਨੀ ਜਸਵੀਰ ਸਿੰਘ ਰੋਡੇ ਸਾਬਕਾ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਦੇ ਛੋਟੇ ਭਰਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਭਾਈ ਜਗਤਾਰ ਸਿੰਘ ਰੋਡੇ ਦੀ ਸੁਪਤਨੀ ਬੀਬੀ ਪਰਮਜੀਤ ਕੌਰ ਅੱਜ ਆਪਣੇ ਸਵਾਸਾਂ ਦੀ ਪੂੰਜੀ ਨੂੰ ਪੂਰੇ ਕਰਦਿਆਂ ਗੁਰੂ ਚਰਨਾਂ ਵਿੱਚ ਜਾ ਬਿਰਾਜੇ। ਉਹ ਬੀਤੇ ਕੁਝ ਸਮੇਂ ਤੋਂ ਬਿਮਾਰ ਚੱਲ ਰਹੇ ਸਨ। ਉਨ੍ਹਾਂ ਦਾ ਅੰਤਿਮ ਸਸਕਾਰ ਅੱਜ ਪਿੰਡ ਗੁਰੂਪੁਰਾ ਰੋਡੇ ਵਿਖੇ ਧਾਰਮਿਕ ਰੀਤੀ-ਰਿਵਾਜ਼ ਅਨੁਸਾਰ ਕੀਤਾ ਗਿਆ। ਅੰਤਿਮ ਸਸਕਾਰ ਮੌਕੇ ਸਿੱਖ ਪੰਥ ਦੀਆਂ ਮਹਾਨ ਸ਼ਖਸ਼ੀਅਤਾਂ, ਭਾਈਚਾਰੇ ਦੇ ਪ੍ਰਮੁੱਖ ਆਗੂ ਅਤੇ ਸਥਾਨਕ ਸੰਗਤਾਂ ਨੇ ਸ਼ਮੂਲੀਅਤ ਕੀਤੀ ਅਤੇ ਬੀਬੀ ਪਰਮਜੀਤ ਕੌਰ ਨੂੰ ਅੰਤਿਮ ਵਿਦਾਈ ਦਿੱਤੀ। ਸਮੁੱਚੀਆਂ ਸੰਗਤਾਂ ਨੇ ਉਨ੍ਹਾਂ ਦੀ ਧਾਰਮਿਕ ਸੇਵਾ ਅਤੇ ਗੁਰੂ ਪ੍ਰਤੀ ਅਡੋਲ ਨਿਸ਼ਠਾ ਨੂੰ ਯਾਦ ਕਰਦਿਆਂ ਗਹਿਰਾ ਦੁੱਖ ਪ੍ਰਗਟ ਕੀਤਾ। ਬੀਬੀ ਪਰਮਜੀਤ ਕੌਰ ਦੀ ਅਸਲ ਸੇਵਾ ਇਹ ਸੀ ਕਿ ਉਹ ਸਾਰੇ ਲੋਕਾਂ ਵਿੱਚ ਪਿਆਰ, ਸਹਿਯੋਗ ਅਤੇ ਧਾਰਮਿਕ ਜਾਗਰੂਕਤਾ ਨੂੰ ਉਤਸ਼ਾਹਿਤ ਕਰਦੇ ਸਨ। ਉਨ੍ਹਾਂ ਦੀ ਧਾਰਮਿਕ ਸੇਵਾ ਅਤੇ ਨਿਤਨੇਮੀ ਜੀਵਨਸ਼ੈਲੀ ਨੇ ਨਾ ਸਿਰਫ ਪਰਿਵਾਰਕ ਅਤੇ ਪਿੰਡ, ਸਮਾਜ ਨੂੰ ਪ੍ਰੇਰਿਤ ਕੀਤਾ, ਬਲਕਿ ਸਿੱਖ ਧਰਮ ਦੇ ਅਸਲ ਸਿਧਾਂਤਾਂ ਨੂੰ ਵੀ ਜਿਉਂਦੇ ਰੱਖਿਆ। ਗੁਰੂਪੁਰਾ ਰੋਡੇ ਵਿਖੇ ਹੋਏ ਅੰਤਿਮ ਸਸਕਾਰ ਸਮਾਗਮ ਮੌਕੇ ਗੁਰੂ ਬਾਣੀ ਦੇ ਕੀਰਤਨ ਭਾਵਪੂਰਵਕ ਜਾਰੀ ਰਹੇ ਅਤੇ ਸੈਂਕੜੇ ਸੰਗਤਾਂ ਨੇ ਉਨ੍ਹਾਂ ਨੂੰ ਆਖਰੀ ਵਾਰ ਆਪਣਾ ਸਤਿਕਾਰ ਭੇਂਟ ਕੀਤਾ। ਬਾਬਾ ਬਲਵਿੰਦਰ ਸਿੰਘ ਮੁੱਖ ਸੇਵਾਦਾਰ ਗੁਰਦੁਆਰਾ ਸੰਤ ਖਾਲਸਾ ਪਿੰਡ ਰੋਡੇ ਨੇ ਬੀਬੀ ਜੀ ਨਮਿੱਤ ਅਰਦਾਸ ਕੀਤੀ। ਅੰਤਿਮ ਸਸਕਾਰ ਮੌਕੇ ਅਮਰ ਸ਼ਹੀਦ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਦੇ ਸਪੁੱਤਰ ਭਾਈ ਈਸ਼ਰ ਸਿੰਘ, ਰੋਜ਼ਾਨਾ ‘ਅੱਜ ਦੀ ਆਵਾਜ਼’ ਦੇ ਮੁੱਖ ਸੰਪਾਦਕ ਅਰਸ਼ਦੀਪ ਸਿੰਘ ਸਮਰਾ ਭਾਈ ਕੁਲਦੀਪ ਸਿੰਘ ਰੋਡੇ, ਭਾਈ ਗੁਰਦੀਪ ਸਿੰਘ ਬਠਿੰਡਾ, ਬਾਬਾ ਸਵਰਨਜੀਤ ਸਿੰਘ ਮੁਖੀ ਮਿਸਲ ਸ਼ਹੀਦਾਂ ਤਰਨਾ ਦਲ ਦੋਆਬਾ, ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਦੀ ਤਰਫੋਂ ਭਾਈ ਸਾਹਿਬ ਸਿੰਘ, ਭਾਈ ਨਿਰਮਲ ਸਿੰਘ ਮਹਿਤਾ ਦਮਦਮੀ ਟਕਸਾਲ, ਭਾਈ ਜਸਵੰਤ ਸਿੰਘ ਰੋਡੇ, ਭਾਈ ਹਰਪਾਲ ਸਿੰਘ ਰੋਡੇ, ਸ਼੍ਰੋਮਣੀ ਕਮੇਟੀ ਮੈਂਬਰ ਸੁੱਖਹਰਪ੍ਰੀਤ ਸਿੰਘ ਰੋਡੇ, ਪ੍ਰਧਾਨ ਜਥੇਦਾਰ ਬੂਟਾ ਸਿੰਘ ਰਣਸੀਂਹ ਕਲਾਂ, ਕਮਲਜੀਤ ਸਿੰਘ ਬਰਾੜ, ਬਾਬਾ ਸਤਨਾਮ ਸਿੰਘ ਵੱਲੀਆਂ ਪੰਜਾਬ ਪ੍ਰਧਾਨ ਧਾਰਮਿਕ ਵਿੰਗ, ਪਿੱਪਲ ਸਿੰਘ ਜ਼ਿਲ੍ਹਾ ਪ੍ਰਧਾਨ ਫਿਰੋਜ਼ਪੁਰ, ਦਰਸ਼ਨ ਸਿੰਘ ਖਾਲਸਾ ਸਿਰਸੜੀ, ਹਰਜਿੰਦਰ ਸਿੰਘ ਰੋਡੇ ਚੇਅਰਮੈਨ ਮੋਗਾ, ਜਗਦੀਪ ਸਿੰਘ ਸਰਪੰਚ ਰੋਡੇ, ਜ਼ਿਲ੍ਹਾ ਪ੍ਰਧਾਨ ਸੁਖਜਿੰਦਰ ਸਿੰਘ ਫਰੀਦਕੋਟ, ਜਸਵੰਤ ਸਿੰਘ ਪ੍ਰਧਾਨ ਫਰੀਦਕੋਟ, ਸਾਹਿਬ ਸਿੰਘ ਬਲਾਕ ਪ੍ਰਧਾਨ ਕੋਟਕਪੂਰਾ, ਬਲਵਿੰਦਰ ਸਿੰਘ ਬਲਾਕ ਪ੍ਰਧਾਨ ਮਮਦੋਟ, ਬਾਬਾ ਸੱਜਣ ਸਿੰਘ ਸਲਾਹਕਾਰ, ਗੁਰਭੇਜ ਸਿੰਘ ਜ਼ਿਲ੍ਹਾ ਪ੍ਰਧਾਨ ਤਰਨ ਤਾਰਨ, ਵਜ਼ੀਰ ਸਿੰਘ ਜ਼ਿਲ੍ਹਾ ਪ੍ਰਧਾਨ ਤਰਨ ਤਾਰਨ ਧਾਰਮਿਕ ਵਿੰਗ, ਜੋਗਿੰਦਰ ਸਿੰਘ ਸੀਨੀਅਰ ਮੀਤ ਪ੍ਰਧਾਨ ਪੰਜਾਬ, ਸੰਤ ਗਿਆਨੀ ਸੁਰਜੀਤ ਸਿੰਘ ਸੋਧੀ ਲਧਾਈ ਕੇ ਦਾ ਜਥਾ, ਬੇਅੰਤ ਸਿੰਘ ਸੇਖਾ, ਹਰਪ੍ਰੀਤ ਸਿੰਘ ਪੰਚ ਰੋਡੇ, ਸੁਖਦੀਪ ਸਿੰਘ ਰੋਡੇ, ਜਸਪ੍ਰੀਤ ਸਿੰਘ ਰੋਡੇ, ਸੇਵਕ ਸਿੰਘ ਸਰਪੰਚ ਮਨਾਵਾਂ, ਨਿਰਮਲ ਸਿੰਘ ਮਨਾਵਾਂ, ਜਗਸੀਰ ਸਿੰਘ ਮਨਾਵਾਂ, ਗੁਰਜੰਟ ਸਿੰਘ ਮਨਾਵਾਂ, ਦਿਲਜੀਤ ਸਿੰਘ ਮਨਾਵਾਂ, ਸੁਖਮੰਦਰ ਸਿੰਘ ਸਾਧੂਵਾਲਾ, ਕੁਲਦੀਪ ਸਿੰਘ ਪੰਡੋਰੀ, ਜਸਵਿੰਦਰ ਸਿੰਘ, ਸੰਤ ਬਾਬਾ ਸੁਖਪ੍ਰੀਤ ਸਿੰਘ ਰਾਜੇਆਣਾ, ਗੁਰਪ੍ਰੀਤ ਸਿੰਘ ਨੱਥੂਵਾਲਾ, ਪ੍ਰੋਫੈਸਰ ਕਿਰਪਾਲ ਸਿੰਘ ਕੋਟਕਪੂਰਾ, ਜਗਸੀਰ ਸਿੰਘ ਐਸ.ਡੀ.ਓ. ਡੇਮਰੂ ਕਲਾਂ, ਮਦਨ ਸਿੰਘ ਖਾਲਸਾ ਰਾਜਿਆਣਾ, ਗੁਰਜੰਟ ਸਿੰਘ ਭੁੱਟੋ ਰੋਡੇ, ਪ੍ਰਗਟ ਸਿੰਘ ਸੋਸਾਇਟੀ ਪ੍ਰਧਾਨ ਰੋਡੇ, ਜਸਵਿੰਦਰ ਸਿੰਘ ਖਾਲਸਾ ਸਾਹੋਕੇ, ਸੂਬੇਦਾਰ ਸਤਵੰਤ ਸਿੰਘ ਪ੍ਰਧਾਨ ਗੁਰਦੁਆਰਾ ਸਾਹੋਕੇ, ਸੰਤ ਬਾਬਾ ਗੁਰਦਿਆਲ ਸਿੰਘ ਲੰਗਿਆਣਾ ਅਤੇ ਸਾਧੂ ਸਿੰਘ ਜੈਲਦਾਰ ਤੋਂ ਇਲਾਵਾ ਇਲਾਕੇ ਭਰ ਤੋਂ ਧਾਰਮਿਕ, ਰਾਜਨੀਤਿਕ ਅਤੇ ਵੱਖ-ਵੱਖ ਸੰਸਥਾਵਾਂ ਦੇ ਆਗੂਆਂ ਨੇ ਅੰਤਿਮ ਸਸਕਾਰ ਮੌਕੇ ਬੀਬੀ ਪਰਮਜੀਤ ਕੌਰ ਨੂੰ ਸ਼ਰਧਾਂਜਲੀਆਂ ਭੇਂਟ ਕੀਤੀਆਂ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਭਾਈ ਜਗਤਾਰ ਸਿੰਘ ਰੋਡੇ ਦੀ ਸੁਪਤਨੀ ਬੀਬੀ ਪਰਮਜੀਤ ਕੌਰ ਦੇ ਅੰਤਿਮ ਸਸਕਾਰ ਮੌਕੇ ਸਿੰਘ ਸਾਹਿਬ ਗਿਆਨੀ ਜਸਵੀਰ ਸਿੰਘ ਰੋਡੇ, ਭਾਈ ਈਸ਼ਰ ਸਿੰਘ ਸਪੁੱਤਰ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ, ਭਾਈ ਕੁਲਦੀਪ ਸਿੰਘ ਰੋਡੇ, ਭਾਈ ਹਰਪਾਲ ਸਿੰਘ ਰੋਡੇ, ਭਾਈ ਮਨਮੋਹਨ ਸਿੰਘ, ਬਾਬਾ ਸਵਰਨਜੀਤ ਸਿੰਘ ਅਤੇ ਹੋਰ ਸ਼ਖਸੀਅਤਾਂ। ਪਿੰਡ ਰੋਡੇ ਵਿਖੇ ਬਾਬਾ ਪਰਿਵਾਰ ਨਾਲ ਦੁੱਖ ਸਾਂਝਾ ਕਰਦੀਆਂ ਹੋਈਆਂ ਪੰਥਕ ਸ਼ਖਸੀਅਤਾਂ ਅਤੇ ਇਲਾਕੇ ਦੇ ਹੋਰ ਮੌਹਤਬਰ ਆਗੂ, ਸੰਗਤਾਂ।
