“Dharam Yudh Morcha in Samana to End on April 24”
“ਸਮਾਣਾ ‘ਚ ਲੱਗਿਆ ਧਰਮ ਯੁੱਧ ਮੋਰਚਾ 24 ਅਪ੍ਰੈਲ ਨੂੰ ਖ਼ਤਮ ਹੋਵੇਗਾ”

22 ਅਪ੍ਰੈਲ 2026 ਸਮਾਣਾ – ਧਰਮ ਯੁੱਧ ਮੋਰਚੇ ਨੂੰ ਲੈ ਕੇ ਵੱਡੀ ਅਪਡੇਟ ਆਈ ਹੈ। ਗੁਰਜੀਤ ਸਿੰਘ ਖਾਲਸਾ ਦੀ ਅਪੀਲ ਤੋਂ ਬਾਅਦ ਫੈਸਲਾ ਲਿਆ ਗਿਆ ਹੈ ਕਿ 24 ਅਪ੍ਰੈਲ ਨੂੰ ਇਹ ਮੋਰਚਾ ਖ਼ਤਮ ਕਰ ਦਿੱਤਾ ਜਾਵੇਗਾ।
ਇਸ ਤੋਂ ਪਹਿਲਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅਖੰਡ ਪਾਠ ਸਾਹਿਬ ਸ਼ੁਰੂ ਕੀਤਾ ਜਾਵੇਗਾ। ਟਾਵਰ ਤੋਂ ਹੇਠਾਂ ਆਉਣ ਤੋਂ ਬਾਅਦ ਭੋਗ ਪਾਏ ਜਾਣਗੇ ਤੇ ਅੰਤਿਮ ਅਰਦਾਸ ਹੋਵੇਗੀ। ਗੁਰਜੀਤ ਸਿੰਘ ਖਾਲਸਾ 2024 ਤੋਂ ਇਸ ਮੋਬਾਈਲ ਟਾਵਰ ਉੱਤੇ ਬੈਠੇ ਹਨ। ਉਨ੍ਹਾਂ ਨੇ ਬੇਅਦਬੀਆਂ ਖਿਲਾਫ ਸਖ਼ਤ ਕਾਨੂੰਨ ਬਣਾਉਣ ਦੀ ਮੰਗ ਲਈ ਇਹ ਧਰਨਾ ਲਾਇਆ ਸੀ।
ਗੁਰਜੀਤ ਸਿੰਘ ਖਾਲਸਾ ਦੀ ਅਪੀਲ ਤੋਂ ਬਾਅਦ ਸੰਗਤ ਨੇ ਇਸ ਫੈਸਲੇ ਦਾ ਸਵਾਗਤ ਕੀਤਾ ਹੈ। ਇਸ ਮੋਰਚੇ ਨੇ ਬੇਅਦਬੀ ਵਿਰੋਧੀ ਲਹਿਰ ਨੂੰ ਮਜ਼ਬੂਤੀ ਨਾਲ ਉਭਾਰਿਆ ਸੀ। ਹੁਣ ਬੇਅਦਬੀ ਖਿਲਾਫ ਬਣੇ ਨਵੀਂ ਕਾਨੂੰਨ ਨੂੰ ਲਾਗੂ ਕਰਵਾਉਣ ਲਈ ਲਗਾਤਾਰ ਯਤਨ ਜਾਰੀ ਰੱਖਣ ਦੀ ਗੱਲ ਵੀ ਕੀਤੀ ਜਾ ਰਹੀ ਹੈ।
ਇਸ ਫੈਸਲੇ ਤੋਂ ਲੱਗਦਾ ਹੈ ਕਿ ਮੋਰਚਾ ਸ਼ਾਂਤੀਪੂਰਵਕ ਖ਼ਤਮ ਹੋਵੇਗਾ ਤੇ ਗੁਰਜੀਤ ਸਿੰਘ ਖਾਲਸਾ ਟਾਵਰ ਤੋਂ ਸੁਰੱਖਿਅਤ ਉਤਰ ਆਉਣਗੇ। ਸੰਗਤ ਵੱਲੋਂ ਇਸ ਪੂਰੇ ਮੋਰਚੇ ਲਈ ਗੁਰਜੀਤ ਸਿੰਘ ਖਾਲਸਾ ਦਾ ਧੰਨਵਾਦ ਵੀ ਕੀਤਾ ਜਾ ਰਿਹਾ ਹੈ।
