“Punjab & Haryana High Court Suspends Sentence, Grants Bail to Three Sikh Prisoners”
“ਪੰਜਾਬ ਤੇ ਹਰਿਆਣਾ ਹਾਈ ਕੋਰਟ ਵੱਲੋਂ ਤਿੰਨ ਬੰਦੀ ਸਿੰਘਾਂ ਦੀ ਸਜ਼ਾ ਮੁਅੱਤਲ, ਜ਼ਮਾਨਤ ਮਨਜ਼ੂਰ”

23 ਅਪ੍ਰੈਲ 2026, ਚੰਡੀਗੜ੍ਹ – Punjab and Haryana High Court ਦੇ ਦੋਹਰੇ ਬੈਂਚ ਜਸਟਿਸ ਹਰਸਿਮਰਨ ਸਿੰਘ ਸੇਠੀ ਅਤੇ ਜਸਟਿਸ ਦੀਪਕ ਮਨਚੰਦਾ ਨੇ ਮਹੱਤਵਪੂਰਨ ਫੈਸਲਾ ਸੁਣਾਉਂਦਿਆਂ ਬੰਦੀ ਸਿੰਘ ਹਰਚਰਨ ਸਿੰਘ ਦਿੱਲੀ, ਰਵਿੰਦਰਪਾਲ ਸਿੰਘ ਮਹਿਣਾ ਅਤੇ ਜਗਦੇਵ ਸਿੰਘ ਤਲਾਣੀਆ ਦੀ ਉਮਰ ਕੈਦ ਦੀ ਸਜ਼ਾ ਮੁਅੱਤਲ ਕਰਕੇ ਉਨ੍ਹਾਂ ਨੂੰ ਜ਼ਮਾਨਤ ਦੇ ਦਿੱਤੀ ਹੈ।
ਇਹ ਤਿੰਨੇ ਸਿੰਘ ਮਈ 2019 ਤੋਂ ਜੇਲ੍ਹ ਵਿੱਚ ਨਜ਼ਰਬੰਦ ਸਨ। ਉਨ੍ਹਾਂ ਨੂੰ 2024 ਵਿੱਚ National Investigation Agency (NIA) ਦੀ ਸਪੈਸ਼ਲ ਕੋਰਟ ਵੱਲੋਂ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ। ਹਾਈ ਕੋਰਟ ਨੇ ਹੁਣ ਇਸ ਸਜ਼ਾ ਨੂੰ ਅਸਥਾਈ ਤੌਰ ‘ਤੇ ਰੋਕਦਿਆਂ ਜ਼ਮਾਨਤ ਮਨਜ਼ੂਰ ਕੀਤੀ ਹੈ।
ਅਦਾਲਤ ਵਿੱਚ ਹਰਚਰਨ ਸਿੰਘ ਦੀ ਪੱਖੋਂ ਐਡਵੋਕੇਟ ਨਵਕਿਰਨ ਸਿੰਘ, ਰਵਿੰਦਰਪਾਲ ਸਿੰਘ ਵੱਲੋਂ ਸੀਨੀਅਰ ਐਡਵੋਕੇਟ ਪੂਰਨ ਸਿੰਘ ਹੁੰਦਲ ਅਤੇ ਜਗਦੇਵ ਸਿੰਘ ਵੱਲੋਂ ਐਡਵੋਕੇਟ ਬਲਬੀਰ ਸਿੰਘ ਸੇਵਕ ਪੇਸ਼ ਹੋਏ। ਇਸ ਕੇਸ ਦੀ ਪੈਰਵਾਈ Sikh Legal Assistance Board ਵੱਲੋਂ ਕੀਤੀ ਗਈ।
ਅਦਾਲਤ ਦੇ ਇਸ ਫੈਸਲੇ ਤੋਂ ਬਾਅਦ ਹੁਣ ਜਮਾਨਤੀ ਮੁਚਲਕੇ ਭਰਨ ਦੀ ਕਾਰਵਾਈ ਪੂਰੀ ਹੋਣ ਉਪਰੰਤ ਆਉਂਦੇ ਦਿਨਾਂ ਵਿੱਚ ਤਿੰਨਾਂ ਦੀ ਰਿਹਾਈ ਸੰਭਵ ਹੈ। ਇਸ ਫੈਸਲੇ ਨਾਲ ਸੰਬੰਧਿਤ ਵਰਗਾਂ ਵਿੱਚ ਖੁਸ਼ੀ ਦੀ ਲਹਿਰ ਦੇਖੀ ਜਾ ਰਹੀ ਹੈ ਅਤੇ ਮਾਮਲਾ ਕਾਫ਼ੀ ਚਰਚਾ ਵਿੱਚ ਆ ਗਿਆ ਹੈ।
