“Tribute Ceremony Held for Bibi Paramjit Kaur, Leaders Across Punjab Attend”
“ਬੀਬੀ ਪਰਮਜੀਤ ਕੌਰ ਨਮਿਤ ਸ਼ਰਧਾਂਜਲੀ ਸਮਾਗਮ, ਵੱਡੀ ਗਿਣਤੀ ‘ਚ ਪੰਥਕ ਆਗੂ ਸ਼ਾਮਲ”

28 ਅਪ੍ਰੈਲ 2026, ਰੋਡੇ (ਮੋਗਾ) –ਸੱਚਖੰਡ ਵਾਸੀ ਬਾਬਾ ਜੋਗਿੰਦਰ ਸਿੰਘ ਜੀ ਦੇ ਸਪੁੱਤਰ ਅਤੇ 20ਵੀਂ ਸਦੀ ਦੇ ਮਹਾਨ ਯੋਧੇ ਦਮਦਮੀ ਟਕਸਾਲ ਦੇ ਚੌਦਵੇਂ ਮੁਖੀ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੇ ਭਰਾਤਾ ਸ਼ਹੀਦ ਭਾਈ ਜੰਗੀਰ ਸਿੰਘ ਜੀ ਦੇ ਸਪੁੱਤਰ ਅਤੇ ਸਿੰਘ ਸਾਹਿਬ ਗਿਆਨੀ ਜਸਵੀਰ ਸਿੰਘ ਖਾਲਸਾ ਸਾਬਕਾ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਛੋਟੇ ਭਰਾਤਾ ਭਾਈ ਜਗਤਾਰ ਸਿੰਘ ਰੋਡੇ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਸੁਪਤਨੀ ਬੀਬੀ ਪਰਮਜੀਤ ਕੌਰ ਜੀ ਜੋ ਪਿਛਲੇ ਦਿਨੀ ਅਕਾਲ ਚਲਾਣਾ ਕਰ ਗਏ ਸਨ, ਉਨ੍ਹਾਂ ਨਮਿਤ ਸਮੂਹ ਬਾਬਾ ਪਰਿਵਾਰ ਵੱਲੋਂ ਆਰੰਭ ਕਰਵਾਏ ਗਏ ਸ੍ਰੀ ਸਹਿਜ ਪਾਠ ਸਾਹਿਬ ਅਤੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਅਤੇ ਅੰਤਿਮ ਅਰਦਾਸ ਸਮਾਗਮ ਗੁਰਦੁਆਰਾ ਸੰਤ ਖਾਲਸਾ (ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੇ ਜਨਮ ਅਸਥਾਨ) ਪਿੰਡ ਰੋਡੇ ਜ਼ਿਲ੍ਹਾ ਮੋਗਾ ਵਿਖੇ ਹੋਇਆ। ਇਸ ਮੌਕੇ ਪੰਥ ਦੀਆਂ ਮਹਾਨ ਸ਼ਖਸ਼ੀਅਤਾਂ ਤੋਂ ਇਲਾਵਾ ਪੰਜਾਬ ਭਰ ਦੀਆਂ ਸਮੁੱਚੀਆਂ ਰਾਜਨੀਤਿਕ ਪਾਰਟੀਆਂ ਦੇ ਆਗੂਆਂ ਨੇ ਪਹੁੰਚ ਕੇ ਬੀਬੀ ਪਰਮਜੀਤ ਕੌਰ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ।

ਇਸ ਮੌਕੇ ਭਾਈ ਗੁਰਪ੍ਰੀਤ ਸਿੰਘ ਜੀ ਹਜੂਰੀ ਰਾਗੀ ਜੱਥਾ ਸੱਚਖੰਡ ਸ੍ਰੀ ਦਰਬਾਰ ਸਾਹਿਬ ਅਤੇ ਸਿੰਘ ਸਾਹਿਬ ਗਿਆਨੀ ਬਲਵਿੰਦਰ ਸਿੰਘ ਜੀ ਗ੍ਰੰਥੀ ਸਿੰਘ ਸੱਚਖੰਡ ਸ੍ਰੀ ਦਰਬਾਰ ਸਾਹਿਬ ਸੱਚਖੰਡ ਵੱਲੋਂ ਕਥਾ ਵਿਚਾਰਾਂ ਨਾਲ ਗੁਰਮਤਿ ਦੀ ਸਾਂਝ ਪਾਈ ਗਈ। ਗਿਆਨੀ ਬਲਵਿੰਦਰ ਸਿੰਘ ਜੀ ਹੈਡ ਗ੍ਰੰਥੀ ਗੁਰਦੁਆਰਾ ਸੰਤ ਖਾਲਸਾ ਪਿੰਡ ਰੋਡੇ ਦੁਆਰਾ ਬੀਬੀ ਜੀ ਨਮਿੱਤ ਅਰਦਾਸ ਕੀਤੀ ਗਈ। ਇਸ ਮੌਕੇ ਸਿੰਘ ਸਾਹਿਬ ਗਿਆਨੀ ਜਸਵੀਰ ਸਿੰਘ ਖਾਲਸਾ ਸਾਬਕਾ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ, ਭਾਈ ਮੋਹਕਮ ਸਿੰਘ ਦਮਦਮੀ ਟਕਸਾਲ, ਜਥੇਦਾਰ ਬੂਟਾ ਸਿੰਘ ਰਣਸੀਂਹ, ਰਾਜਦੀਪ ਸਿੰਘ ਸਾਬਕਾ ਮੈਂਬਰ ਪਾਰਲੀਮੈਂਟ, ਭਾਈ ਅਮਰਜੀਤ ਸਿੰਘ ਚਾਵਲਾ, ਭਾਈ ਗੁਰਦੀਪ ਸਿੰਘ ਬਠਿੰਡਾ, ਗਿਆਨੀ ਰੁਪਿੰਦਰ ਪਾਲ ਸਿੰਘ ਦਮਦਮੀ ਟਕਸਾਲ, ਭਾਈ ਮਨਜੀਤ ਸਿੰਘ, ਭਾਈ ਕਮਲਜੀਤ ਸਿੰਘ ਬਰਾੜ ਸਮੇਤ ਵੱਡੀ ਗਿਣਤੀ ‘ਚ ਬੁਲਾਰਿਆਂ ਨੇ ਬੀਬੀ ਪਰਮਜੀਤ ਕੌਰ ਨੂੰ ਸ਼ਰਧਾਂਜਲੀਆਂ ਭੇਂਟ ਕੀਤੀਆਂ। ਇਸ ਮੌਕੇ ਸਿੰਘ ਸਾਹਿਬ ਜਥੇਦਾਰ ਬਾਬਾ ਅਵਤਾਰ ਸਿੰਘ ਸੰਪਰਦਾਇ ਦਲ ਪੰਥ ਬਾਬਾ ਬਿਧੀ ਚੰਦ ਸਾਹਿਬ ਸੁਰ ਸਿੰਘ ਵਾਲੇ, ਸੰਤ ਬਾਬਾ ਡਾਕਟਰ ਗੁਰਨਾਮ ਸਿੰਘ ਭਾਈ ਕੀ ਡਰੋਲੀ ਵਾਲੇ, ਸੰਤ ਬਾਬਾ ਬੂਟਾ ਸਿੰਘ ਗੁਰਥੜੀ ਵਾਲੇ ਮੈਂਬਰ ਸ਼੍ਰੋਮਣੀ ਕਮੇਟੀ, ਭਾਈ ਈਸ਼ਰ ਸਿੰਘ ਸਪੁੱਤਰ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ, ਅਮਰ ਸ਼ਹੀਦ ਭਾਈ ਸਤਵੰਤ ਸਿੰਘ ਅਗਵਾਨ ਦੇ ਭਤੀਜੇ ਬਾਬਾ ਸੁਖਵਿੰਦਰ ਸਿੰਘ, ਬਾਬਾ ਸੁਰਜੀਤ ਸਿੰਘ ਸੋਧੀ ਲਧਾਈ ਕੇ ਦੇ ਵਿਦਿਆਰਥੀ, ਬਾਬਾ ਛਿੰਦਰ ਸਿੰਘ ਜੈਮਲਵਾਲਾ, ਸੰਤ ਬਾਬਾ ਬਲਦੇਵ ਸਿੰਘ ਜੋਗੇਵਾਲਾ, ਸੰਤ ਬਾਬਾ ਅਮੀਰ ਸਿੰਘ ਮੁਖੀ ਜਵੱਦੀ ਟਕਸਾਲ ਵਾਲੇ, ਭਾਈ ਅਵਤਾਰ ਸਿੰਘ ਘੋਲੀਆ ਅੰਮ੍ਰਿਤ ਸੰਚਾਰ ਜੱਥਾ, ਭਾਈ ਸੁਖਹਰਪ੍ਰੀਤ ਸਿੰਘ ਰੋਡੇ ਅੰਤਰਿੰਗ ਕਮੇਟੀ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ. ਅਰਸ਼ਦੀਪ ਸਿੰਘ ਸਮਰਾ ਸੰਪਾਦਕ ਰੋਜਾਨਾ ਅੱਜ ਦੀ ਆਵਾਜ਼ ਅਖਬਾਰ, ਪ੍ਰੋਫੈਸਰ ਜਸਪਾਲ ਸਿੰਘ ਕੋਟਕਪੂਰਾ, ਭਾਈ ਇਕਬਾਲ ਸਿੰਘ ਫਿੱਡੇ, ਭਾਈ ਜਸਮੇਲ ਸਿੰਘ ਕਲਗੀਧਰ ਅੰਮ੍ਰਿਤ ਸੰਚਾਰ ਜੱਥਾ, ਗਿਆਨੀ ਸੁਖਦੇਵ ਸਿੰਘ ਦਮਦਮੀ ਟਕਸਾਲ, ਬਾਬਾ ਜਤਿੰਦਰ ਸਿੰਘ ਗੋਬਿੰਦ ਬਾਗ ਕਾਰਜਕਾਰੀ ਪ੍ਰਧਾਨ ਆਈ. ਪੀ.ਡੀ., ਬਾਬਾ ਸੱਜਣ ਸਿੰਘ ਵਾੜਾ ਸ਼ੇਰ ਸਿੰਘ ਮੁੱਖ ਸਲਾਹਕਾਰ ਆਈ.ਪੀ.ਡੀ., ਸੰਤ ਬਾਬਾ ਮਹਿੰਦਰ ਸਿੰਘ ਜਨੇਰ ਵਾਲੇ, ਬਾਬਾ ਸੁਖਪ੍ਰੀਤ ਸਿੰਘ ਰਾਜੇਆਣਾ, ਜਥੇਦਾਰ ਬਾਬਾ ਬੋਹੜ ਸਿੰਘ, ਸੰਤ ਬਾਬਾ ਹਰਨਾਮ ਸਿੰਘ ਜੀ ਖਾਲਸਾ ਮੁਖੀ ਦਮਦਮੀ ਟਕਸਾਲ ਦੀ ਤਰਫੋਂ ਗਿਆਨੀ ਰਵਿੰਦਰਪਾਲ ਸਿੰਘ ਦਮਦਮੀ ਟਕਸਾਲ, ਰਾਜਦੇਵ ਸਿੰਘ ਸਾਬਕਾ ਮੈਂਬਰ ਪਾਰਲੀਮੈਂਟ, ਭਾਈ ਕਿਰਪਾ ਸਿੰਘ ਨੱਥੂਵਾਲਾ ਪ੍ਰਧਾਨ ਕਿਸਾਨ ਬਚਾਓ ਮੋਰਚਾ ਆਈ.ਪੀ.ਡੀ, ਭਾਈ ਲਖਵਿੰਦਰ ਸਿੰਘ ਫਿਰੋਜ਼ਪੁਰ, ਭਾਈ ਗੁਰਨਾਮ ਸਿੰਘ ਮਾਹਲਾ, ਸ਼ਹੀਦ ਭਾਈ ਨਿਰਮਲ ਸਿੰਘ ਦੇ ਭਰਾ ਗੁਰਸੇਵਕ ਸਿੰਘ ਸਮਾਲਸਰ, ਭਾਈ ਬਲਵਿੰਦਰ ਸਿੰਘ ਫਿਰੋਜ਼ਪੁਰ, ਭਾਈ ਦਇਆ ਸਿੰਘ ਲਹੌਰੀਆ, ਬਾਬਾ ਸਤਨਾਮ ਸਿੰਘ ਵੱਲੀਆਂ ਪ੍ਰਧਾਨ ਧਾਰਮਿਕ ਵਿੰਗ ਆਈ.ਪੀ.ਡੀ, ਭਾਈ ਮਨਜੀਤ ਸਿੰਘ ਭੋਮਾ ਚੇਅਰਮੈਨ ਧਰਮ ਪ੍ਰਚਾਰ ਦਿੱਲੀ ਸਿੱਖ ਮੈਨੇਜਮੈਂਟ ਕਮੇਟੀ, ਭਾਈ ਨਛੱਤਰ ਸਿੰਘ ਠੀਕਰੀਵਾਲਾ, ਬਾਬਾ ਸੁਰਜੀਤ ਸਿੰਘ ਮਹਿਰੋਂ ਵਾਲੇ, ਬਾਬਾ ਅਜੀਤ ਸਿੰਘ ਮੱਲੋ ਸ਼ਹੀਦ ਅਸਥਾਨ ਵਾਲੇ, ਬਾਬਾ ਗੁਰਮੀਤ ਸਿੰਘ ਦਬੜੀਖਾਨਾ, ਜਥੇਦਾਰ ਬੂਟਾ ਸਿੰਘ ਰਣਸੀਂਹ ਜਨਰਲ ਸਕੱਤਰ ਯੂਨਾਈਟਡ ਅਕਾਲੀ ਦਲ, ਭਾਈ ਪਰਮਜੀਤ ਸਿੰਘ ਸਹੌਲੀ ਪ੍ਰਧਾਨ ਸੁਤੰਤਰ ਅਕਾਲੀ ਦਲ, ਭਾਈ ਅਮਰਜੀਤ ਸਿੰਘ ਚਾਵਲਾ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਨੰਦਪੁਰ ਸਾਹਿਬ, ਸੰਤ ਬਾਬਾ ਬਲਕਾਰ ਸਿੰਘ ਘੋਲੀਆ, ਜਥੇਦਾਰ ਦਲੀਪ ਸਿੰਘ ਚਕਰ ਕਨਵੀਨਰ ਆਈ.ਪੀ.ਡੀ, ਬਾਬਾ ਪਾਲ ਸਿੰਘ ਹਰੀਨੋ ਵਾਲੇ, ਬਾਬਾ ਗੁਰਦਿਆਲ ਸਿੰਘ ਲੰਗੇਆਣਾ, ਭਾਈ ਧੰਨਾ ਸਿੰਘ ਯੂ.ਕੇ, ਬਾਬਾ ਹਰਜਿੰਦਰ ਸਿੰਘ, ਗਿਆਨੀ ਹਰਜਿੰਦਰ ਸਿੰਘ, ਸ਼ਹੀਦ ਭਾਈ ਅਵਤਾਰ ਸਿੰਘ ਖੰਡਾ ਯੂ.ਕੇ ਦੀ ਮਾਤਾ ਬੀਬੀ ਚਰਨਜੀਤ ਕੌਰ, ਭਾਈ ਕਮਲਜੀਤ ਸਿੰਘ ਬਰਾੜ ਖੋਟਿਆਂ ਵਾਲੇ, ਭਾਈ ਕਰਨੈਲ ਸਿੰਘ ਪੰਜੋਲੀ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਭਾਈ ਅਰਸ਼ ਉਮਰੀਆਣਾ, ਭਾਈ ਹਰਜੋਤ ਸਿੰਘ ਜਿਲ੍ਹਾ ਪ੍ਰਧਾਨ, ਗੋਪੀ ਸਰਪੰਚ ਕੋਟਲਾ, ਡਾਕਟਰ ਬਲਦੇਵ ਸਿੰਘ ਸੇਖਾ, ਬੇਅੰਤ ਸਿੰਘ ਸੇਖਾ, ਲਖਵੀਰ ਸਿੰਘ ਸਰਪੰਚ ਰੋਡੇ, ਇੰਦਰਜੀਤ ਸਿੰਘ ਲੰਡੇ, ਜਗਦੀਪ ਸਿੰਘ ਗਟਰਾ ਨਿਹਾਲ ਸਿੰਘ ਵਾਲਾ, ਸੁਖਰਾਜ ਸਿੰਘ ਨਿਆਮੀ ਵਾਲਾ, ਜਸਵਿੰਦਰ ਸਿੰਘ ਸਾਹੋਕੇ, ਜਸਵੀਰ ਸਿੰਘ ਮੁਕਤਸਰ ਸਾਹਿਬ, ਸੂਬੇਦਾਰ ਬਲਵੰਤ ਸਿੰਘ ਰੋਡੇ, ਭੋਲਾ ਸਿੰਘ ਬਰਾੜ ਸਮਾਧ ਭਾਈ, ਹਰਜਿੰਦਰ ਸਿੰਘ ਚੇਅਰਮੈਨ ਮੋਗਾ, ਵੈਦ ਰਜਿੰਦਰ ਸਿੰਘ ਦਮਦਮਾ ਸਾਹਿਬ, ਭਾਈ ਅਮਰਜੀਤ ਸਿੰਘ ਲੰਗੇਆਣਾ, ਬਲਜੀਤ ਸਿੰਘ ਫਰੀਦਕੋਟ, ਤਾਰਾ ਸਿੰਘ ਲੰਗੇਆਣਾ, ਸੋਹਣ ਸਿੰਘ ਸਰਪੰਚ ਸੰਗਤਸਰ, ਜਥੇਦਾਰ ਹਰਮੇਲ ਸਿੰਘ ਮੌੜ, ਗੁਰਦਿੱਤ ਸਿੰਘ ਹਰੀਏਵਾਲਾ, ਅਮਰਜੀਤ ਸਿੰਘ ਬਰਾੜ ਰਾਜੇਆਣਾ, ਹਰਪ੍ਰੀਤ ਸਿੰਘ ਪੰਚ ਰੋਡੇ, ਸਾਹਿਬ ਸਿੰਘ ਸਰਪੰਚ ਜੀ ਟੀ ਬੀ ਗੜ, ਸਮਾਜ ਸੇਵੀ ਫੂਲਾ ਸਿੰਘ ਬਰਾੜ ਯੂਕੇ ਵਾਲੇ ਸਮੇਤ ਸਮੁੱਚੇ ਪੰਜਾਬ ਭਰ ਅਤੇ ਇਲਾਕੇ ਤੋਂ ਵੱਖ ਵੱਖ ਪੰਥਕ ਦਲ, ਰਾਜਨੀਤਕ ਆਗੂ, ਧਾਰਮਿਕ ਸ਼ਖਸ਼ੀਅਤਾਂ ਇਲਾਕੇ ਦੀਆਂ ਪੰਚਾਇਤਾਂ ਅਤੇ ਹੋਰ ਮੋਹਤਬਰ ਆਗੂ ਵੱਡੀ ਗਿਣਤੀ ਵਿੱਚ ਹਾਜ਼ਰ ਹੋਏ। ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗਿਆਨੀ ਜਗਤਾਰ ਸਿੰਘ ਹੈਡ ਗ੍ਰੰਥੀ ਤਖ਼ਤ ਸ੍ਰੀ ਦਮਦਮਾ ਸਾਹਿਬ ਸ਼ੋਕ ਸੰਦੇਸ਼ ਲੈ ਕੇ ਪਹੁੰਚੇ। ਜਿਨਾਂ ਨੂੰ ਪੰਥਕ ਆਗੂਆਂ ਵਲੋਂ ਸਿਰੋਪਾਓ ਦੀ ਬਖਸ਼ਿਸ਼ ਦੇ ਕੇ ਸਨਮਾਨਿਤ ਕੀਤਾ ਗਿਆ।
