
ਅੰਮ੍ਰਿਤਸਰ 17 ਫਰਵਰੀ (ਕੁਲਵੰਤ ਸਿੰਘ ਵਿਰਦੀ) ਅੱਜ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹੋਇਆਂ ਇੰਟਰਨੈਸ਼ਨਲ ਪੰਥਕ ਦਲ ਦੇ ਧਾਰਮਿਕ ਵਿੰਗ ਦੇ ਪੰਜਾਬ ਪ੍ਰਧਾਨ ਬਾਬਾ ਸਤਨਾਮ ਸਿੰਘ ਵੱਲੀਆਂ ਨੇ ਕਿਹਾ ਕਿ ਸਰਕਾਰਾਂ ਦੇ ਮਨਸੂਬੇ ਪੰਜਾਬ ਦੀ ਭਲਾਈ ਲਈ ਨਹੀਂ ਸਗੋਂ ਇੰਝ ਲੱਗਦਾ ਹੈ ਕਿ ਜਿਵੇਂ ਪੰਜਾਬ ਨੂੰ ਖ਼ਤਮ ਕਰਨ ਦੀਆਂ ਕੋਝੀਆਂ ਸਾਜ਼ਿਸ਼ਾਂ ਘੜੀਆਂ ਜਾ ਰਹੀਆਂ ਹਨ ਬੀਤੇ ਸਮੇਂ ਦੌਰਾਨ ਚੌਰਾਸੀ ਵਿੱਚ ਕਾਂਗਰਸ ਪਾਰਟੀ ਦੀ ਰਾਣੀ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਉਪਰ ਟੈਂਕਾਂ ਤੋਪਾਂ ਨਾਲ ਹਮਲਾ ਕਰਕੇ ਸਿੱਖਾਂ ਦੇ ਗੁਰੂ ਘਰਾਂ ਨੂੰ ਢਹਿ ਢੇਰੀ ਕਰ ਦਿੱਤਾ ਅਤੇ ਬੇਅੰਤ ਸਿੱਖ ਨੌਜਵਾਨਾਂ ਦਾ ਕਤਲੇਆਮ ਕਰਕੇ ਭਾਰਤ ਦੇਸ਼ ਦੇ ਹਿਤੈਸ਼ੀ ਦੱਸਣ ਦਾ ਦਾਵਾ ਕਰਦੀ ਰਹੀ ਅਤੇ ਹੁਣ ਜੇਕਰ ਪੰਜਾਬ ਦਾ ਕਿਸਾਨ ਆਪਣੀਆਂ ਹੱਕੀ ਮੰਗਾਂ ਲਈ ਨੀਲੇ ਆਸਮਾਨ ਦੇ ਥੱਲੇ ਦਿਨ ਰਾਤ ਸੜਕਾਂ ਤੇ ਸੰਘਰਸ਼ ਕਰ ਰਿਹਾ ਹੈ ਅਤੇ ਜੇਕਰ ਕਿਸਾਨ ਆਪਣੀਆਂ ਹੱਕੀ ਮੰਗਾਂ ਭਾਰਤ ਦੀ ਹਕੂਮਤ ਦਿੱਲੀ ਦੇ ਦਰ ਤੇ ਪਹੁੰਚ ਕੇ ਉਨ੍ਹਾਂ ਕੋਲੋਂ ਆਪਣੀਆਂ ਮੰਗਾਂ ਨੂੰ ਲਾਗੂ ਕਰਵਾਉਣਾ ਚਾਹੁੰਦਾ ਹੈ ਤਾਂ ਹਰਿਆਣੇ ਦੀ ਖੱਟਰ ਸਰਕਾਰ ਵੱਲੋਂ ਬਾਡਰਾਂ ਨੂੰ ਸੀਲ ਕਰਕੇ ਨਿਹੱਥੇ ਕਿਸਾਨਾਂ ਉਪਰ ਬਿਨਾਂ ਰੁਕੇ ਸੈਂਕੜੇ ਅੱਥਰੂ ਗੈਸ ਦੇ ਗੋਲੇ ਦਾਗੇ ਗਏ ਹਨ ਅਤੇ ਰਫਲਾਂ ਦੀਆਂ ਗੋਲੀਆਂ ਵਰਸਾਈਆਂ ਗਈਆਂ ਹਨ ਜਿਸ ਵਿੱਚ ਸੈਂਕੜੇ ਕਿਸਾਨ ਗੰਭੀਰ ਰੂਪ ਵਿੱਚ ਜ਼ਖ਼ਮੀ ਹੋਏ ਹਨ ਅਤੇ ਕੁੱਝ ਸ਼ਹੀਦੀ ਵੀ ਪ੍ਰਾਪਤ ਕਰ ਗਏ ਹਨ ਭਾਰਤ ਸਰਕਾਰ ਨੂੰ ਇਹ ਵੀਚਾਰਨਾ ਚਾਹੀਦਾ ਹੈ ਕਿ ਕਿਸਾਨ ਦੇਸ਼ ਦੀ ਰੀੜ੍ਹ ਦੀ ਹੱਡੀ ਹਨ ਅਤੇ ਕਿਸਾਨ ਦੇਸ਼ ਦੀ ਖੁਸ਼ਹਾਲੀ ਲਈ ਅਤੇ ਦੇਸ਼ ਵਾਸੀਆਂ ਦਾ ਢਿੱਡ ਭਰਨ ਲਈ ਆਪਣੇ ਪਰਿਵਾਰ ਨੂੰ ਘਰ ਵਿੱਚ ਇਕੱਲਾ ਛੱਡ ਕੇ ਦਿਨ ਰਾਤ ਆਪਣੀਆਂ ਪੈਲੀ ਦੀਆਂ ਵੱਟਾਂ ਤੇ ਗੁਜ਼ਾਰਦਾ ਹੈ ਅਤੇ ਅੰਨ ਦਾ ਭੰਡਾਰ ਪੈਦਾ ਕਰਦਾ ਹੈ ਅਤੇ ਇਨ੍ਹਾਂ ਕਿਸਾਨਾਂ ਵੱਲੋਂ ਸ਼ਾਂਤਮਈ ਕੀਤੇ ਜਾ ਅੰਦੋਲਨ ਦੌਰਾਨ ਰੱਖੀਆਂ ਗਈਆਂ ਹੱਕੀ ਮੰਗਾਂ ਨੂੰ ਮੰਨ ਕੇ ਮੋਦੀ ਸਰਕਾਰ ਆਪਣਾ ਫਰਜ਼ ਨਿਭਾਏ ਅਤੇ ਬਾਡਰਾਂ ਤੇ ਕੀਤੀ ਗਈ ਕਿਲੇ ਬੰਦੀ ਨੂੰ ਹਟਾਇਆ ਜਾਵੇ ਅਤੇ ਪੰਜਾਬ ਨਾਲ ਮਤਰੇਈ ਮਾਂ ਵਰਗਾ ਸਲੂਕ ਨਾ ਕੀਤਾ ਜਾਵੇ ਭਾਰਤ ਦੇਸ਼ ਵਿੱਚ ਭਾਈਚਾਰਕ ਸਾਂਝ ਨੂੰ ਮੁੱਖ ਰੱਖਦਿਆਂ ਹੋਇਆਂ ਆਉਣ ਵਾਲੀ ਮੀਟਿੰਗ ਵਿੱਚ ਕਿਸਾਨਾਂ ਨੂੰ ਬਣਦਾ ਹੱਕ ਦਿੱਤਾ ਜਾਵੇ ਤਾਂ ਜੋ ਦੇਸ਼ ਦਾ ਕਿਸਾਨ ਵੀ ਖੁਸ਼ ਹੋ ਕਿ ਆਪਣੇ ਘਰ ਪਰਿਵਾਰ ਵਿੱਚ ਖੁਸ਼ੀ ਖੁਸ਼ੀ ਆਪਣੇ ਜੀਵਨ ਦੇ ਪਲਾਂ ਨੂੰ ਬਤੀਤ ਕਰੇI