ਖਾਲਸਾ ਕਾਲਜ ਮਹਿਤਾ ਐਮ.ਏ ਇਤਿਹਾਸ ਦੇ ਸ਼ਾਨਦਾਰ ਨਤੀਜੇ । ਚੌਕ ਮਹਿਤਾ ੧੯ ਮਾਰਚ ( ਬਾਬਾ ਸੁਖਵੰਤ ਸਿੰਘ ਚੰਨਣਕੇ) 

 ਦਮਦਮੀ ਟਕਸਾਲ ਦੇ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਪ੍ਰਧਾਨ ਸੰਤ ਸਮਾਜ ਜੀ ਦੀ ਰਹਿਨੁਮਾਈ ਹੇਠ ਚੱਲ ਰਹੀ ਵਿੱਦਿਅਕ ਸੰਸਥਾ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਕਾਲਜ ਮਹਿਤਾ ਚੌਂਕ ਦੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵੱਲੋਂ ਐਲਾਨੇ ਗਏ ਐਮ.ਏ ਇਤਿਹਾਸ ਸਮੈਸਟਰ ਤੀਜਾ ਦਾ ਨਤੀਜਾ ਪ੍ਰਸ਼ੰਸਾਯੋਗ ਰਿਹਾ। ਕਾਲਜ ਦੀ ਹੋਣਹਾਰ ਵਿਦਿਆਰਥਣ ਪਵਨਪ੍ਰੀਤ ਕੌਰ ਨੇ 75  ਫ਼ੀਸਦੀ, ਹਰਮੀਤ ਕੌਰ ਨੇ 73 ਫ਼ੀਸਦੀ, ਗੁਰਜਿੰਦਰ ਸਿੰਘ ਤੇ ਜਸਬੀਰ ਕੌਰ ਨੇ 72 ਫ਼ੀਸਦੀ ਅੰਕ ਪ੍ਰਾਪਤ ਕਰਕੇ ਕ੍ਰਮਵਾਰ ਪਹਿਲਾਂ ਦੂਜਾ ਅਤੇ ਤੀਜਾ ਸਥਾਨ ਹਾਸਲ ਕੀਤਾ।

 ਵਿਦਿਆਰਥੀਆਂ ਦੀ ਸਫਲਤਾ ਦੇਖ ਕੇ ਕਾਲਜ ਦੇ ਪ੍ਰਿੰਸੀਪਲ ਗੁਰਦੀਪ ਸਿੰਘ ਜਲਾਲ ਉਸਮਾ ਨੇ ਸਾਰੇ ਵਿਦਿਆਰਥੀਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਭਵਿੱਖ ਵਿੱਚ ਹੋਰ ਕਾਮਯਾਬ ਹੋਣ ਲਈ ਪ੍ਰੇਰਿਤ ਕੀਤਾ ਇਸ ਸੁਨਹਿਰੇ ਮੌਕੇ ਤੇ ਉਹਨਾਂ ਨੇ ਐਮ.ਏ ਵਿਭਾਗ ਦੇ ਮੁਖੀ ਮਨਜੀਤ ਕੌਰ ਅਤੇ ਨਵਨੀਤ ਕੌਰ ਨੂੰ ਖਾਸ ਤੌਰ ਤੇ ਵਧਾਈ ਦਿੱਤੀ। ਸਾਰੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਹੋਇਆਂ ਉਹਨਾਂ ਕਿਹਾ ਕਿ ਅਧਿਆਪਕ ਉਸ ਪੌੜੀ ਸਮਾਨ ਹੁੰਦਾ ਹੈ ਜਿਸ ਦਾ ਸਹਾਰਾ ਲੈ ਕੇ ਵਿਦਿਆਰਥੀ ਜੀਵਨ ਵਿੱਚ ਤਰੱਕੀ ਦੀ ਰਾਹ ਤੇ ਚੜਦੇ ਹਨ ਅਤੇ ਕਾਮਯਾਬ ਹੋਣ ਦੇ ਜਜ਼ਬੇ ਹਾਸਿਲ ਕਰਦੇ ਹਨ ਹਨ।

 ਇਸ ਸੁਨਹਿਰੀ ਮੌਕੇ ਤੇ ਗਿਆਨੀ ਸਾਹਿਬ ਸਿੰਘ, ਕਾਲਜ  ਪ੍ਰਿੰਸੀਪਲ  ਗੁਰਦੀਪ ਸਿੰਘ ਜਲਾਲ ਉਸਮਾ, ਖਾਲਸਾ ਅਕੈਡਮੀ ਪ੍ਰਿੰਸੀਪਲ ਸੁਖਮੀਤ ਕੌਰ , ਖਾਲਸਾ ਪ੍ਰੀਮੀਅਮ ਸਕੂਲ ਇੰਚਾਰਜ ਪਰਵੀਨ ਕੌਰ, ਕਾਲਜ ਸੁਪਰਡੈਂਟ ਕੁਲਦੀਪ ਕੌਰ, ਖਾਲਸਾ ਪ੍ਰੀਮੀਅਮ ਸਕੂਲ ਦੇ ਕੋਆਰਡੀਨੇਟਰ ਮੈਡਮ ਪੁਨੀਤ ਕੌਰ,ਨਰਸਿੰਗ ਕਾਲਜ ਪ੍ਰਿੰਸੀਪਲ ਹਰਜੀਤ ਕੌਰ, ਗੁਰਵਿੰਦਰ ਕੌਰ, ਰੁਪਿੰਦਰ ਕੌਰ, ਕਿਰਨਬੀਰ ਕੌਰ, ਅਤੇ ਕਾਬਲ ਸਿੰਘ ਆਦਿ  ਨੇ  ਵਿਦਿਆਰਥੀਆਂ ਅਤੇ ਮਾਪਿਆਂ ਨੂੰ ਵਧਾਈ ਦਿੱਤੀ ਅਤੇ ਸਾਰੇ ਵਿਦਿਆਰਥੀਆਂ ਨੂੰ ਭਵਿੱਖ ਵਿੱਚ ਹੋਰ ਮਿਹਨਤ ਕਰਕੇ ਬੁਲੰਦੀਆਂ ਛੋਹਣ ਲਈ ਦੁਆਵਾਂ ਦਿੱਤੀਆਂ।