ਖੇਡਾਂ ਵਤਨ ਪੰਜਾਬ ਦੀਆਂ ਅਤੇ ਵਿਭਾਗ ਵੱਲੋਂ ਕਰਵਾਈਆਂ ਜਿਲ੍ਹਾ ਪੱਧਰੀ ਸਕੂਲੀ ਖੇਡਾਂ ਵਿੱਚ ਖਾਲਸਾ ਸਕੂਲ ਦੇ ਵਿਦਿਆਰਥੀਆਂ ਨੇ ਮਾਰੀਆਂ ਮੱਲਾਂ।

ਤਲਵੰਡੀ ਸਾਬੋ, 14 ਸਤੰਬਰ (ਗੁਰਜੰਟ ਸਿੰਘ ਨਥੇਹਾ)- ਪੰਜਾਬ  ਸਰਕਾਰ ਵੱਲੋਂ ਕਰਵਾਈਆਂ ਜਾ ਰਹੀਆਂ ਖੇਡਾਂ ਵਤਨ ਪੰਜਾਬ ਅਤੇ ਸਿੱਖਿਆ ਵਿਭਾਗ ਵੱਲੋਂ ਕਰਵਾਈਆਂ ਜਿਲ੍ਹਾ ਪੱਧਰੀ ਸਕੂਲੀ ਖੇਡਾਂ ਵਿੱਚ ਖਾਲਸਾ ਸਕੂਲ ਤਲਵੰਡੀ ਸਾਬੋ ਦੇ ਖਿਡਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ, ਫੁੱਟਬਾਲ ਅੰਡਰ-17 ਨੇ ਪਹਿਲਾ ਸਥਾਨ, ਅੰਡਰ-14 ਨੇ ਤੀਸਰਾ ਸਥਾਨ, ਕਬੱਡੀ ਸਰਕਲ-ਅੰਡਰ-19 ਨੇ ਪਹਿਲਾ ਸਥਾਨ, ਕਬੱਡੀ ਸਰਕਲ-17 ਨੇ ਦੂਸਰਾ ਸਥਾਨ, ਗੱਤਕਾ ਅੰਡਰ-19 (ਫ੍ਰੀ ਸੋਟੀ ਟੀਮ) ਗੁਰਕੀਰਤ ਸਿੰਘ (ਬਾਰਵੀਂ) ਨੇ ਗੋਲਡ, ਅਮਨਦੀਪ ਸਿੰਘ (ਬਾਰਵੀਂ) ਨੇ ਗੋਲਡ, ਮਨਜੋਤ ਸਿੰਘ (ਗਿਆਰਵੀਂ) ਨੇ ਗੋਲਡ ਅਤੇ ਮੰਨਤ ਸਿੰਘ (ਗਿਆਰਵੀਂ) ਨੇ ਗੋਲਡ ਅਤੇ ਸੁਖਵੀਰ ਸਿੰਘ (ਗਿਆਰਵੀਂ) ਨੇ ਸਿਲਵਰ ਤਗਮੇ ਪ੍ਰਾਪਤ ਕੀਤੇ, ਅੰਡਰ-14 (ਟੀਮ ਡੈਮੋ) ਦੂਸਰਾ ਸਥਾਨ ਹਾਸਲ ਕੀਤਾ, ਬਾਕਸਿੰਗ ਵਿੱਚੋਂ ਅੰਡਰ-19 ਜਗਤਾਰ ਸਿੰਘ (ਬਾਰਵੀਂ ਸ਼੍ਰੇਣੀ) ਨੇ ਗੋਲਡ, ਭਵਜੀਤ (ਬਾਰਵੀਂ ਸ਼੍ਰੇਣੀ) ਸਿੰਘ ਨੇ ਗੋਲਡ ਅਤੇ ਇੰਦਰਜੀਤ ਸਿੰਘ (ਬਾਰਵੀਂ ਸ਼੍ਰੇਣੀ) ਨੇ ਗੋਲਡ ਤਗਮੇ ਪ੍ਰਾਪਤ ਕੀਤੇ ਕੀਤੇ, ਬਾਕਸਿੰਗ ਅੰਡਰ-17 ਵਿੱਚੋਂ ਸਾਹਿਲ (ਨੌਵੀਂ ਸ਼੍ਰੇਣੀ) ਨੇ ਗੋਲਡ ਅਤੇ ਸੁਖਪ੍ਰੀਤ ਸਿੰਘ (ਗਿਆਰਵੀਂ ਸ਼੍ਰੇਣੀ) ਨੇ ਗੋਲਡ,ਅਜੈ ਸਿੰਘ (ਨੌਵੀਂ) ਨੇ ਸਿਲਵਰ ਅਤੇ ਏਕਮ ਨੇ ਬਰਾਊਨਜ਼ ਤਗਮੇ ਪ੍ਰਾਪਤ ਕੀਤੇ, ਬਾਕਸਿੰਗ ਅੰਡਰ-14 ਵਿੱਚੋਂ ਲੱਕੀ ਸਿੰਘ (ਸੱਤਵੀਂ) ਨੇ ਗੋਲਡ ਅਤੇ ਹਰਮਨਦੀਪ ਸਿੰਘ ਨੇ ਗੋਲਡ ਮਹਿਕਦੀਪ ਨੇ ਸਿਲਵਰ ਰਾਹੁਲ ਨੇ ਸਿਲਵਰ, ਮਨਿੰਦਰ ਸਿੰਘ  ਨੇ ਬਰਾਊਨਜ਼, ਸੁਖਮਨਦੀਪ ਸਿੰਘ ਬਰਾਊਨਜ਼ ਤਗਮੇ ਪ੍ਰਾਪਤ ਕੀਤੇ ਤਿੰਨ ਸਿਲਵਰ ਅਤੇ 4 ਬੋ੍ਰਨਜ ਮੈਡਲ ਹਾਸਲ ਕੀਤੇ। ਇਸ ਮੌਕੇ ਸਕੂਲ ਪ੍ਰਬੰਧਕ ਕਮੇਟੀ ਪ੍ਰਧਾਨ ਛੋਟਾ ਸਿੰਘ, ਮੈਨੇਜਰ ਰਣਜੀਤ ਸਿੰਘ ਮਲਕਾਣਾ, ਸਕੱਤਰ ਜਸਵਿੰਦਰ ਸਿੰਘ, ਮੀਤ ਪ੍ਰਧਾਨ ਭੁਪਿੰਦਰ ਸਿੰਘ, ਕਮੇਟੀ ਮੈਂਬਰ ਸ. ਸੁਖਵੀਰ ਸਿੰਘ ਮਾਨ ਅਤੇ ਸਮੂਹ ਕਮੇਟੀ ਨੇ ਸਕੂਲ ਪ੍ਰਿੰਸੀਪਲ ਸ. ਬਿਕਰਮਜੀਤ ਸਿੰਘ ਸਿੱਧੂ ਅਤੇ ਸਰੀਰਕ ਸਿੱਖਿਆ ਅਧਿਆਪਕ ਹਰਪਾਲ ਸਿੰਘ ਅਤੇ ਸਮੂਹ ਸਟਾਫ ਅਤੇ ਖਿਡਾਰੀਆਂ ਨੂੰ ਇਸ ਸ਼ਾਨਦਾਰ ਪ੍ਰਦਰਸ਼ਨ ਲਈ ਮੁਬਾਰਕਬਾਦ ਦਿੱਤੀ ਅਤੇ ਸਾਰੇ ਖਿਡਾਰੀਆਂ ਨੂੰ ਸਨਮਾਨਤ ਕੀਤਾ ਗਿਆ। ਇਸ ਮੌਕੇ ਸ਼੍ਰੀਮਤੀ ਸੁਖਪਾਲ ਕੌਰ ਇੰਚਾਰਜ ਪ੍ਰਾਇਮਰੀ ਵਿਭਾਗ, ਸ਼੍ਰੀਮਤੀ ਜਸਵਿੰਦਰ ਕੌਰ, ਸ਼੍ਰੀਮਤੀ ਗੁਰਮੀਤ ਕੌਰ ਪ੍ਰਿੰਸੀਪਲ ਖਾਲਸਾ ਸਕੂਲ ਗਰਲਜ਼, ਸ਼੍ਰੀਮਤੀ ਯਾਦਵਿੰਦਰ ਕੌਰ ਵਾਈਸ ਪ੍ਰਿੰਸੀਪਲ ਖਾਲਸਾ ਸਕੂਲ ਗਰਲਜ਼, ਸ਼੍ਰੀਮਤੀ ਜਸਵੀਰ ਕੌਰ, ਸ਼੍ਰੀਮਤੀ ਅਰੁਨਦੀਪ, ਗਗਨਦੀਪ ਸਿੰਘ, ਸਤਨਾਮ ਸਿੰਘ, ਗੁਰਸੰਦੀਪ ਸਿੰਘ, ਕਰਮਜੀਤ ਸਿੰਘ, ਹਰਦੀਪ ਸਿੰਘ, ਸ਼੍ਰੀਮਤੀ ਮਨਪ੍ਰੀਤ ਕੌਰ, ਸ਼੍ਰੀਮਤੀ ਪਰਮਜੀਤ ਕੌਰ, ਸ਼੍ਰੀਮਤੀ ਕੁਲਦੀਪ ਕੌਰ, ਸ਼੍ਰੀਮਤੀ ਗੁਰਜੀਤ ਕੌਰ ਅਦਿ ਮੌਜੂਦ ਰਹੇ।