ਖੇਡਾਂ ਵਤਨ ਪੰਜਾਬ ਦੀਆਂ ਚ ਸੈਂਟ ਸੋਲਜਰ ਇਲੀਟ ਸਕੂਲ ਦੇ ਵਿਦਿਆਰਥੀਆਂ ਨੇ ਬਲਾਕ ਜੰਡਿਆਲਾ ਗੁਰੂ ਵਿੱਚੋਂ ਪਹਿਲਾ ਸਥਾਨ ਹਾਸਲ ਕੀਤਾ 

ਸਕੂਲ ਪਹੁੰਚਣ ਤੇ ਖਿਡਾਰੀਆਂ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ ਤੇ ਡਾ ਮੰਗਲ ਸਿੰਘ ਕਿਸ਼ਨਪੁਰੀ ਨੇ ਵਧਾਈ ਦਿੱਤੀ।

ਜੰਡਿਆਲਾ ਗੁਰੂ 14 ਸਤੰਬਰ ( ਕੁਲਵੰਤ ਸਿੰਘ ਵਿਰਦੀ) ਖੇਡਾਂ ਵਤਨ ਪੰਜਾਬ ਦੀਆਂ ਵਿੱਚੋਂ ਜੋਨ ਪੱਧਰ ਤੇ ਮੁਕਾਬਲਿਆਂ ਵਿੱਚ ਸੈਂਟ ਸੋਲਜਰ ਸਕੂਲ ਜੰਡਿਆਲਾ ਗੁਰੂ ਨੇ ਹੁੰਝਾ ਫੇਰ ਜਿੱਤਾਂ ਪ੍ਰਾਪਤ ਕੀਤੀਆਂ ਜਿਸ ਵਿੱਚ ਸੇਟ ਸੋਲਜਰ ਦੇ ਬੱਚਿਆਂ ਨੇ 17 ਗੋਲਡ ਮੈਡਲ ,9  ਸਿਲਵਰ ਮੈਡਲ ਅਤੇ ਚਾਰ ਬਰੋਜ਼ ਮੈਡਲ ਜਿੱਤੇ । 26 ਮੈਡਲ ਜਿੱਤ ਕੇ ਸੈਂਟ ਸੋਲਜਰ ਸਕੂਲ  ਜੰਡਿਆਲਾ ਗੁਰੂ ਬਲਾਕ ਵਿੱਚੋ ਪਹਿਲੇ ਨੰਬਰ ਤੇ ਰਿਹਾ । 26 ਵਿਦਿਆਰਥੀ ਜਿਲਾ ਪਧਰੀ ਖੇਡਾਂ ਵਤਨ ਪੰਜਾਬ ਦੀਆਂ ਵਾਸਤੇ ਸਲੈਕਟ ਹੋ ਗਏ । ਇਹਨਾਂ ਜਿੱਤਾਂ ਵਾਸਤੇ ਸੇਟ ਸੋਲਜਰ ਸਕੂਲ ਦੇ ਡੀਪੀਜ ਦਾ ਬਹੁਤ ਵੱਡਾ ਹੱਥ ਹੈ ਜਿਨਾਂ ਨੇ ਬੱਚਿਆਂ ਨੂੰ ਖੇਡਾਂ ਦੇ ਵਿੱਚ ਪੂਰੀ ਲਗਣ ਦੇ ਨਾਲ ਕੰਮ ਕਰਾਇਆ ਅਤੇ ਇਹ ਬੱਚੇ ਹਰ ਪੱਧਰ ਤੇ ਮੱਲਾ ਮਾਰ ਰਹੇ ਹਨ ।ਸਕੂਲ ਦੀਆਂ ਵਾਲੀਬਾਲ ਦੀਆਂ ਟੀਮਾਂ ਅੰਡਰ 14 ਅੰਡਰ 17 ਅੰਡਰ 19   ਨੇ  ਦੂਜੀ ਪੋਜੀਸ਼ਨ ਹਾਸਿਲ ਕੀਤੀ ਇਸ ਤਰਾਂ ਮੈਡਲ ਪ੍ਰਾਪਤ ਕਰਨ ਵਾਲਿਆਂ ਦੀ ਸੂਚੀ ਹੇਠ ਲਿਖੇ ਅਨੁਸਾਰ ਹੈ। ਸਭ ਤੋਂ ਪਹਿਲਾਂ ਅੰਡਰ 14 ਦੇ ਵਿੱਚ ਇਬਾਦਤ ਕੌਰ ਫਸਟ ਪੁਜੀਸ਼ਨ ਸ਼ੋਰਟ ਪੁੱਟ, ਕੋਮਲਪ੍ਰੀਤ ਕੌਰ ਫਸਟ ਪੋਜੀਸ਼ਨ 600ਮੀਟਰ ਅਤੇ 100 ਮੀਟਰ, ਲਵਿਸ਼ ਫਸਟ ਪੁਜੀਸ਼ਨ 100 ਮੀਟਰ ਅਤੇ ਲੋਗ ਜੰਪ, ਨਵਰਾਜ ਸਿੰਘ ਸੈਕੰਡ ਪੁਜੀਸ਼ਨ 600 ਮੀਟਰ, ਸਹਜਦੀਪ ਸਿੰਘ ਥਰਡ ਪੁਜੀਸ਼ਨ ਲੋਂਗ ਜੰਪ, ਇਸੇ ਤਰ੍ਹਾਂ ਅੰਡਰ 17 ਦੀਆਂ ਖੇਡਾਂ ਵਿੱਚ ਸਾਖੋ ਫਸਟ ਪੁਜੀਸ਼ਨ ਲੋਂਗ ਜੰਪ, ਖੁਸ਼ਦੀਪ ਫਸਟ ਪੁਜੀਸ਼ਨ 400 ਮੀਟਰ, ਮਨਦੀਪ ਕੌਰ ਫਸਟ ਪੁਜੀਸ਼ਨ 800 ਮੀਟਰ ਅਤੇ ਥਰਡ ਪੁਜੀਸ਼ਨ 200 ਮੀਟਰ, ਪਰਨੀਤ ਕੌਰ ਫਸਟ ਪੁਜੀਸ਼ਨ 1500 ਮੀਟਰ ਅਤੇ ਸੈਕਿੰਡ ਪੋਜੀਸ਼ਨ 200 ਮੀਟਰ, ਸਰਤਾਜ ਸਿੰਘ ਫਸਟ ਪੁਜੀਸ਼ਨ ਸ਼ੋਰਟ ਪੁਟ ਅਤੇ 200 ਮੀਟਰ, ਚੰਨ ਵੀਰ ਫਸਟ ਪੁਜੀਸ਼ਨ 3000 ਮੀਟਰ, ਯੁਵਰਾਜ ਸਿੰਘ ਫਸਟ ਪਜੀਸ਼ਨ 400 ਮੀਟਰ ਅਤੇ ਸੈਕਿੰਡ ਪੋਜੀਸ਼ਨ 800 ਮੀਟਰ, ਗੁਰਨੂਰ ਸਿੰਘ ਫਸਟ ਪੁਜੀਸ਼ਨ 1500 ਮੀਟਰ, ਖੁਸ਼ਦੀਪ ਸਿੰਘ ਸੈਕੰਡ ਪੋਜੀਸ਼ਨ ਲੌਂਗ ਜੰਪ, ਕਮਲਪ੍ਰੀਤ ਕੌਰ ਸੈਕਿੰਡ ਪੁਜੀਸ਼ਨ 200 ਮੀਟਰ ਅਤੇ 100 ਮੀਟਰ, ਅਰਸ਼ਦੀਪ ਸਿੰਘ ਸੈਕੰਡ ਪੋਜੀਸ਼ਨ ਸ਼ਾਰਟਪੁਟ, ਸੁਖਮਨਪ੍ਰੀਤ ਸਿੰਘ ਸੈਕਿੰਡ ਪੁਜੀਸ਼ਨ ਲੋਗ ਜੰਪ ਅਤੇ ਸੈਕਿੰਡ ਪੁਜੀਸ਼ਨ 100 ਮੀਟਰ, ਲਵਲੀਨ ਕੌਰ ਥਰਡ ਪੁਜੀਸ਼ਨ ਸ਼ਾਰਟਪੁੱਟ। ਇਸੇ ਤਰ੍ਹਾਂ ਅੰਡਰ 19 ਦੀਆਂ ਖੇਡਾਂ ਵਿੱਚ ਵਾਰਿਸ ਬੀਰ ਸਿੰਘ ਫਸਟ ਪੁਜੀਸ਼ਨ ਸ਼ੋਰਟ ਪੁਟ, ਹਰਸ਼ਦੀਪ ਸਿੰਘ ਫਸਟ ਪੁਜੀਸ਼ਨ ਲੋਂਗ ਜੰਪ ਅਤੇ 200 ਮੀਟਰ, ਸਾਰਿਆਂ ਬੱਚਿਆਂ ਨੇ ਸ਼ਾਨਦਾਰ ਪੁਜੀਸ਼ਨ ਹਾਸਲ ਕੀਤੀਆਂ। ਸਕੂਲ ਪਹੁੰਚਣ ਤੇ ਸਕੂਲ ਦੇ ਮੈਨੇਜਿੰਗ ਡਾਇਰੈਕਟਰ ਡਾਕਟਰ  ਮੰਗਲ ਸਿੰਘ ਕਿਸ਼ਨਪੁਰੀ ਜੀ ਅਤੇ ਪ੍ਰਿੰਸੀਪਲ ਅਮਰਪ੍ਰੀਤ ਕੌਰ ਜੀ ਨੇ ਬੱਚਿਆਂ ਦਾ ਸ਼ਾਨਦਾਰ ਸਵਾਗਤ ਕੀਤਾ ਅਤੇ ਵਧਾਈ ਦਿੱਤੀ । ਉਹਨਾਂ ਨੇ  ਬੱਚਿਆਂ ਅਤੇ ਸਪੋਰਟਸ ਡਿਪਾਰਟਮੈਂਟ ਦੇ ਸਾਰੇ ਅਧਿਆਪਕਾਂ ਦੀ ਮਿਹਨਤ ਦੀ ਸਰਾਹਨਾ ਕੀਤੀ ਅਤੇ ਅੱਗੇ ਤੋਂ ਹੋਰ ਮਿਹਨਤ ਕਰਨ ਲਈ ਪ੍ਰੇਰਿਆ। ਇਸ ਮੌਕੇ ਤੇ ਸਕੂਲ ਦੇ ਵਾਈਸ ਪ੍ਰਿੰਸੀਪਲ ਸ੍ਰੀਮਤੀ ਗੁਰਪ੍ਰੀਤ ਕੌਰ ਜੀ ਸ਼ਿਲਪਾ ਸ਼ਰਮਾ ਜੀ ਕੋਡੀਨੇਟਰ, ਨੀਲਾਕਸੀ ਗੁਪਤਾ, ਪ੍ਰਿੰਕਾ ਸ਼ਰਮਾ ਸਮੂਹ ਸਟਾਫ ਅਤੇ ਬੱਚੇ ਹਾਜਰ ਸਨ