
(ਮਨਪ੍ਰੀਤ ਸਿੰਘ ਵਾੜਾ ਸ਼ੇਰ ਸਿੰਘ) ਸ੍ਰੀ ਗੁਰੂ ਅਮਰਦਾਸ ਜੀ ਦੇ ਜੋਤੀ ਜੋਤ ਦਿਵਸ ਅਤੇ ਸ੍ਰੀ ਗੁਰੂ ਰਾਮਦਾਸ ਜੀ ਦੇ ਗੁਰਿਆਈ ਦਿਵਸ 450 ਸਾਲਾਂ ਸ਼ਤਾਬਦੀ ਸਮਾਗਮ ਸਬੰਧੀ ਸ੍ਰੀ ਬਾਉਲੀ ਸਾਹਿਬ ਗੋਇੰਦਵਾਲ ਸਾਹਿਬ ਵਿਖੇ ਸੰਗਤਾਂ ਵੱਲੋਂ ਬਹੁਤ ਵੱਡੇ ਪੱਧਰ ਤੇ ਮਨਾਇਆ ਗਿਆ। ਦੇਸ਼ ਵਿਦੇਸ਼ ਅਤੇ ਦੂਰ ਦੂਰੇਡੇ ਤੋਂ ਸੰਗਤਾਂ ਨੇ ਪਹੁੰਚ ਕੇ ਹਾਜ਼ਰੀਆਂ ਭਰੀਆਂ। ਇਸੇ ਤਰ੍ਹਾਂ ਨਗਰ ਵਾੜਾ ਸ਼ੇਰ ਸਿੰਘ ਜਿਲਾ ਤਰਨ ਤਾਰਨ ਅਤੇ ਹੋਰ ਨਗਰਾਂ ਤੋਂ ਸੰਗਤਾਂ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਨਤਮਸਤਕ ਹੋਣ ਲਈ ਪੁੱਜੀਆਂ।

ਇੰਟਰਨੈਸ਼ਨਲ ਪੰਥਕ ਦਲ ਦੇ ਚੀਫ ਐਡਵਾਈਜ਼ਰ ਪੰਜਾਬ ਬਾਬਾ ਸੱਜਣ ਸਿੰਘ ਜੀ ਵਾੜਾ ਸ਼ੇਰ ਸਿੰਘ ਵਾਲਿਆਂ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ 450 ਸਾਲਾਂ ਸ਼ਤਾਬਦੀ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਬਹੁਤ ਵੱਡੇ ਪੱਧਰ ਤੇ ਮਨਾਈ ਗਈ ਜਿਸ ਵਿੱਚ ਭਾਰੀ ਸੰਗਤਾਂ ਨੇ ਹਾਜ਼ਰੀਆਂ ਭਰੀਆਂ। ਇਸੇ ਤਰ੍ਹਾਂ ਇੱਕ ਬੱਸ ਨਗਰ ਵਾੜਾ ਸ਼ੇਰ ਸਿੰਘ ਤੋਂ ਰਵਾਨਾ ਹੋਈ।

ਜਿਸ ਵਿੱਚ ਪਿੰਡ ਭੈਣੀ ਮੱਸਾ ਸਿੰਘ ਭਿੱਖੀਵਿੰਡ ਅਤੇ ਦਿਆਲਪੁਰ ਦੀਆਂ ਸੰਗਤਾਂ ਹਾਜ਼ਰ ਹੋਈਆਂ। ਸੰਗਤਾਂ ਸਤਿਨਾਮ ਵਾਹਿਗੁਰੂ ਜੀ ਦਾ ਜਾਪ ਕਰਦੀਆਂ ਗਈਆਂ ਸ਼ਾਮ ਨੂੰ ਸੋ ਦਰ ਸ੍ਰੀ ਰਹਿਰਾਸ ਸਾਹਿਬ ਜੀ ਦੇ ਜਾਪ ਕੀਤੇ ਗਏ। ਇਸ ਮੌਕੇ ਇੰਟਰਨੈਸ਼ਨਲ ਪੰਥਕ ਦਲ ਤੇ ਚੀਫ ਐਡਵਾਈਜ਼ਰ ਪੰਜਾਬ ਬਾਬਾ ਸੱਜਣ ਸਿੰਘ ਜੀ ਵਾੜਾ ਸ਼ੇਰ ਸਿੰਘ, ਭਾਈ ਭੁਪਿੰਦਰ ਸਿੰਘ ਜੀ ਪਨੇਸਰ ਭਿੱਖੀਵਿੰਡ, ਭਾਈ ਭਗਵੰਤ ਸਿੰਘ ਜੀ ਦਿਆਲਪੁਰ, ਸ੍ਰ ਕਰਨੈਲ ਸਿੰਘ ਸਪੁੱਤਰ ਸ੍ਰ ਮੁਖਤਿਆਰ ਸਿੰਘ, ਸ੍ਰ ਕਰਮ ਸਿੰਘ ,ਪਿਸ਼ੋਰਾ ਸਿੰਘ, ਸ੍ਰ ਬੋਹੜ ਸਿੰਘ ਡਿੱਬੀਪੁਰ, ਅਤੇ ਹੋਰ ਬੇਅੰਤ ਸੰਗਤਾਂ ਹਾਜ਼ਰ
