ਦੀ ਨਥੇਹਾ ਕੋਆਪਰੇਟਿਵ ਸੁਸਾਇਟੀ ਲਿਮਿਟਡ ਦੀ ਹੋਈ ਚੋਣ।

(ਵਿਸਾਖਾ ਸਿੰਘ ਖਾਲਸਾ ਚੁਣੇ ਸਰਬਸੰਮਤੀ ਨਾਲ ਪ੍ਰਧਾਨ)

ਤਲਵੰਡੀ ਸਾਬੋ, 13 ਸਤੰਬਰ (ਗੁਰਜੰਟ ਸਿੰਘ ਨਥੇਹਾ)- ਦੀ ਨਥੇਹਾ ਕੋਅਪਰੇਟਿਵ ਸੁਸਾਇਟੀ ਲਿਮਟਿਡ ਦੀ ਕਮੇਟੀ ਦੀ ਸਰਬਸੰਮਤੀ ਨਾਲ ਚੋਣ ਕੀਤੀ ਗਈ ਜਿਸ ਦੇ ਪ੍ਰਧਾਨ ਵਿਸਾਖਾ ਸਿੰਘ ਖਾਲਸਾ ਨੂੰ ਬਣਾਇਆ ਗਿਆ ਅਤੇ ਮੀਤ ਪ੍ਰਧਾਨ ਦੀ ਚੋਣ ਵੀ ਅੱਜ ਸਰਬਸੰਮਤੀ ਨਾਲ ਸੰਪੂਰਨ ਹੋਈ ਜਿਸ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਔਰਤਾਂ ਨੂੰ ਵੱਧ ਅਧਿਕਾਰ ਦੇਣ ਦੇ ਫੈਸਲੇ ‘ਤੇ ਪਿੰਡ ਨਥੇਹਾ-ਗੋਲੇਵਾਲਾ ਦੀ ਕੋਅਪਰੇਟਿਵ ਸੁਸਾਇਟੀ ਨੇ ਫੁੱਲ ਚੜਾਉਂਦੇ ਹੋਏ ਕਮੇਟੀ ਦੀ ਇੱਕਲੀ ਔਰਤ ਮੈਂਬਰ ਸ਼੍ਰੀਮਤੀ ਅਮਰਜੀਤ ਕੌਰ ਨੂੰ ਮੀਤ ਪ੍ਰਧਾਨ ਬਣਾਇਆ ਗਿਆ। ਇਸਤੋਂ ਇਲਾਵਾ ਜਗਦੇਵ ਸਿੰਘ ਸਾਬਕਾ ਪ੍ਰਧਾਨ ਨਥੇਹਾ, ਜੱਗਾ ਸਿੰਘ ਨਥੇਹਾ, ਧਨੰਤਰ ਸਿੰਘ, ਗੁਰਜੀਤ ਸਿੰਘ ਨਥੇਹਾ, ਗੁਰਮੇਲ ਸਿੰਘ ਨਥੇਹਾ, ਰਾਜਾ ਸਿੰਘ ਗੋਲੇਵਾਲਾ ਅਤੇ ਹਰਮੇਲ ਸਿੰਘ ਗੋਲੇਵਾਲਾ ਨੂੰ ਮੈਂਬਰ ਚੁਣਿਆ ਗਿਆ। ਇਸ ਮੌਕੇ ਪ੍ਰਧਾਨ ਬਣਨ ਦੀ ਖੁਸ਼ੀ ਕਬੂਲਦਿਆਂ ਵਿਸਾਖਾ ਸਿੰਘ ਖਾਲਸਾ ਨੇ ਕਿਹਾ ਕਿ ਸਾਰੀ ਕਮੇਟੀ ਸੁਸਾਇਟੀ ਵਿਚ ਵਧੀਆ ਸਹੂਲਤਾਂ ਦੇਣ ਲਈ ਪੂਰੀਆਂ ਕੋਸ਼ਿਸ਼ਾਂ ਕਰਨ ਲਈ ਵਚਨਬੱਧ ਹਾਂ। ਕਿਸਾਨਾਂ ਨੂੰ ਸੁਸਾਇਟੀ ਸਬੰਧੀ ਰੇਹ, ਸਪਰੇਅ ਜਾਂ ਬੀਜਾਂ ਆਦਿਕ ਦੀ ਕੋਈ ਪ੍ਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ। ਇਸ ਮੌਕੇ ਬਿੱਕਰ ਸਿੰਘ ਨਥੇਹਾ ਬਲਾਕ ਪ੍ਰਧਾਨ ਆਪ, ਸੁਖਦੇਵ ਸਿੰਘ ਸਾਬਕਾ ਫੌਜੀ, ਹਰਦੇਵ ਸਿੰਘ ਨਥੇਹਾ, ਸੁਖਵਿੰਦਰ ਸਿੰਘ ਸੈਕਟਰੀ, ਹਰਪ੍ਰੀਤ ਸਿੰਘ ਨਥੇਹਾ ਮੌਜੂਦ ਸਨ।