ਪੰਜਾਬ ਸਰਕਾਰ  ਸਿਹਤ ਅਤੇ ਤੰਦਰੁਸਤੀ ਸੈਂਟਰਾਂ ਬਾਰੇ ਕਿਉਂ ਨਹੀਂ ਬੋਲਦੀ:ਡਾ ਦਲੇਰ ਸਿੰਘ ਮੁਲਤਾਨੀ 

ਚੌਕ ਮਹਿਤਾ ੧੧ਫਰਵਰੀ(    ਬਾਬਾ ਸੁਖਵੰਤ ਸਿੰਘ ਚੰਨਣਕੇ   ) ਸਿਹਤ ਅਤੇ ਤੰਦਰੁਸਤੀ ਸੈਂਟਰ  ( ਐਚ ਡਬਲਯੂ ਸੀ } ਜੋ 2018-19 ਵਿੱਚ ਭਾਰਤ ਸਰਕਾਰ ਵੱਲੋਂ ਚਲਾਈ ਸਕੀਮ ਤਹਿਤ ਸਾਰੇ ਭਾਰਤ ਵਿੱਚ ਤਕਰੀਬਨ ਡੇਢ ਲੱਖ ਸੈਂਟਰ ਹਨ ਅਤੇ ਉਸ ਵਿੱਚੋਂ 4200 ਦੇ ਕਰੀਬ ਪੰਜਾਬ ਦੇ ਹਿੱਸੇ ਵੀ ਆਏ ਪਰ ਪਿਛਲੀ ਸਰਕਾਰ  ਨੇ ਤਕਰੀਬਨ ਇੱਕ ਸਾਲ ਤਾਂ ਕਾਗਜ਼ਾਂ ਵਿੱਚ ਦੱਬੀ ਰੱਖੇ ਤੇ ਜੇ ਕਾਗਜ਼ਾਂ ਤੋਂ ਬਾਹਰ ਕੱਢੇ ਤਾਂ ਪਹਿਲਾਂ ਬਣੇ ਸਬ ਸੈਂਟਰਾਂ ( ਸਿਹਤ ਮਹਿਕਮੇ ਦਾ ਸਭ ਤੋਂ ਛੋਟਾ ਯੂਨਿਟ ) ਵਿੱਚ ਵਾੜ ਦਿੱਤੇ ।

ਭਾਵੇਂ ਇਹ ਸੈਂਟਰ ਹੁਣ ਕੰਮ ਕਰ ਰਹੇ ਪਰ ਇਹ ਸੈਂਟਰਾਂ ਦਾ ਬਹੁਤਾ ਕੰਮ ਪਹਿਲਾਂ ਬਣੇ ਸੈਂਟਰਾਂ ਵਿੱਚ ਹੋਣ ਕਰਕੇ ਲੋਕਾਂ ਨੂੰ ਪੂਰੀ ਸੇਵਾ ਨਹੀਂ ਦੇ ਸਕਦੇ  ਨਾਲੇ ਸਬ ਸੈਂਟਰ  ਅਤੇ ਐਚ ਡਬਲਯੂ ਸੈਂਟਰ ਦੀਆਂ ਕਈ ਸੇਵਾਂਵਾਂ ਨੂੰ ਇੱਕ ਦੂਜੇ ਦੇ ਉੱਤੇ ਥੋਪ ਦਿੱਤਾ ਤੇ ਸਟਾਫ ਦੀ ਆਪਸ ਵਿਚ ਵੀ ਲੜਾਈ ਕਰਵਾ ਦਿੱਤੀ ਇਹਨਾਂ ਸ਼ਬਦਾ ਦਾ ਪ੍ਰਗਟਾਵਾ ਡਾ ਦਲੇਰ ਸਿੰਘ ਮੁਲਤਾਨੀ ਰਿਟਾ ਸਿਵਲ ਸਰਜਨ ਨੇ ਪੱਤਰਕਾਰ ਮਿਲਣੀ ਦੌਰਾਨ ਕੀਤਾ ਉਨ੍ਹਾਂ ਕਿਹਾ ਕਿ ਅਸਲ ਵਿੱਚ ਸਿਹਤ ਅਤੇ ਤੰਦਰੁਸਤੀ ਸੈਂਟਰ ਦਾ ਮੁੱਖ ਮਕਸਦ ਲੋਕਾਂ  ਦੀਆਂ ਰੋਜ਼ਾਨਾ ਜੀਵਨ ਜਾਂਚ ਬਿਮਾਰੀਆਂ  ਜਿਸ ਵਿੱਚ ਖਾਸ ਕਰਕੇ ਮੁੱਖ ਬਿਮਾਰੀਆਂ ਸ਼ੂਗਰ, ਬਲੱਡ ਪ੍ਰੈਸ਼ਰ ,ਕੈਂਸਰ ,ਮਾਨਸਿਕ ਬਿਮਾਰੀਆਂ ਬਾਰੇ ਜਾਗਰੂਕ ਕਰਨਾ ਅਤੇ ਡਾਕਟਰਾਂ ਦੀ ਸਲਾਹ ਲੈ ਕੇ ਇਲਾਜ ਕਰਨਾ ਹੈ 

ਇਸ ਸੈਂਟਰ ਨੂੰ ਚਲਾਉਣ ਵਾਲੇ ਕਰਮਚਾਰੀ ਨੂੰ ਕੁਮਿੳਨਟੀ ਹੈਲਥ ਅਫਸਰ  (ਸੀ ਐਚ ਓ ) ਦਾ ਨਾਮ ਦਿੱਤਾ ਗਿਆ ਜੋ ਟ੍ਰੇਂਡ ਸਟਾਫ ਨਰਸ ਅਤੇ ਹੁਣ ਕਈ ਥਾਂ ਤੇ ਆਯੁਰਵੈਦਿਕ ਡਾਕਟਰ ਵੀ ਭਰਤੀ ਕੀਤੇ ਗਏ ਹਨ ਪਰ ਸਵਾਲ ਵੱਡਾ ਇਹ ਹੈ ਕਿ ਇਹਨਾਂ ਸੈਂਟਰਾਂ ਬਾਰੇ ਸਟੇਟ ਸਰਕਾਰ ਚੁੱਪ ਕਿਉਂ  ਹੈ ? ਜਦੋਂ ਕਿ ਇਹਨਾਂ ਸੇਵਾਵਾਂ ਨੂੰ ਮਿਡ ਲੈਵਲ ਸਰਵਿਸ ਦਾ ਨਾਮ ਦਿੱਤਾ ਗਿਆ ਜੋ ਆਮ ਮਰੀਜ਼ਾਂ ਅਤੇ ਡਾਕਟਰਾਂ ਵਿਚਾਲੇ ਇੱਕ ਵੱਡੀ ਕੜੀ ਬਣ ਸਕਦੀਆਂ ਤੇ ਪਿੰਡਾਂ ਦੇ ਲੋਕਾਂ ਨੂੰ ਵੱਡੀਆਂ  ਅਤੇ ਮੁਫ਼ਤ ਸੇਵਾਵਾਂ ਦੇ ਸਕਦੀਆਂ।  ਯਾਦ ਰੱਖੋ ਇਹ ਭਾਰਤ ਸਰਕਾਰ ਦਾ ਸੌ ਪ੍ਰੀਸ਼ਤ ਸਪੌਨਸਰਡ ਸਕੀਮ ਹੈ ਪਰ ਕਿਉਂਕਿ ਇਹ ਭਾਰਤ ਸਰਕਾਰ ਦੀ ਸਕੀਮ ਹੈ ਇਸ ਕਰਕੇ ਪੰਜਾਬ ਸਰਕਾਰ ਇਸ ਸਕੀਮ ਨੂੰ ਲੋਕਾਂ ਵਿੱਚ ਲਿਜਾਉਣ ਤੋਂ ਕੰਨੀ ਕਤਰਾਉਂਦੀ ਤੇ ਲੁਕ ਛਿਪ ਕੇ ਚਲਾ ਰਹੀ ਪਰ ਪੈਸੇ ਭਾਰਤ ਸਰਕਾਰ ਕੋਲ਼ੋਂ ਵਸੂਲ ਕੇ  ਇਧਰ ਉਧਰ ਵੀ ਕਰ ਰਹੀ। ਤੁਹਾਨੂੰ ਯਾਦ ਹੋਵੇਗਾ ਕਿ ਪਿਛਲੇ ਸਾਲ ਤੋਂ ਪੰਜਾਬ ਸਰਕਾਰ ਦੇ ਕੁਝ ਪੈਸੇ ਭਾਰਤ ਸਰਕਾਰ ਨੇ ਰੋਕੇ ਹੋਏ ਨੇ ਕਿਉਂਕਿ ਪੰਜਾਬ ਸਰਕਾਰ ਨੇ ਕਈ ਸਕੀਮਾਂ ਵਿੱਚ ਆਏ ਪੈਸੇ ਦੀ ਗਲਤ ਵਰਤੋਂ ਕੀਤੀ ਹੋਈ ਤੇ ਹੁਣ ਉਸ ਦਾ ਹਿਸਾਬ ਭਾਰਤ ਸਰਕਾਰ ਨੂੰ ਨਹੀਂ ਦੇ ਰਹੀ।

ਸਰਕਾਰ ਨੂੰ ਫਿਰ ਬੇਨਤੀ ਹੈ ਜੋ ਕਿ ਮੈਂ ਸ਼ੁਰੂ ਤੋਂ ਕਰਦਾ ਆ ਰਿਹਾ ਹਾਂ ਕਿ ਸਿਹਤ ਅਤੇ ਤੰਦਰੁਸਤੀ ਸੈਂਟਰ ਜੋ ਕੁੱਜੇ ਵਿੱਚ ਬੰਦ ਕਰੀ ਬੈਠੀ , ਉਸ ਨੂੰ ਉਹਨਾਂ ਪਿੰਡਾਂ ਵਿੱਚ  ਖੋਲੋ ਜਿੱਥੇ ਪਹਿਲਾਂ ਕੋਈ ਸਿਹਤ ਸਹੂਲਤ ਨਹੀਂ ਤਾਂ ਕਿ ਲੋਕਾਂ ਦਾ ਭਲਾ ਹੋ ਸਕੇ।ਪੰਜਾਬ ਵਿੱਚ ਤਕਰੀਬਨ 12500 ਪਿੰਡ ਹਨ ਜਿਸ ਵਿੱਚ ਤਕਰੀਬਨ 3000 ਪਿੰਡਾਂ ਵਿੱਚ ਹੀ ਛੋਟੀਆਂ ਵੱਡੀਆਂ ਸਿਹਤ ਸਹੂਲਤਾਂ ਹਨ । ਜੇਕਰ 4200 ਪਿੰਡਾਂ ਵਿੱਚ ਇਹ  ਸਿਹਤ ਅਤੇ ਤੰਦਰੁਸਤੀ ਸੈਂਟਰ ਖੁੱਲ ਜਾਂਦੇ ਹਨ ਤਾਂ ਪੰਜਾਬ ਦੇ ਬਹੁਤੇ ਪਿੰਡਾਂ ਵਿੱਚ ਸਿਹਤ ਸਹੂਲਤਾਂ ਮਿਲਣ ਲੱਗ ਜਾਣਗੀਆਂ ਪੰਜਾਬ ਸਰਕਾਰ ਜੀ ਝੂਠੀਆਂ ਇਸ਼ਤਿਹਾਰਬਾਜੀਆਂ ਵਿੱਚੋਂ ਬਾਹਰ ਆਓ , ਲੋਕਾਂ ਨੂੰ  ਆਮ ਆਦਮੀ ਕਲੀਨਿਕ ਦੇ ਨਾਮ ਤੇ ਗੁਮਰਾਹ ਨਾ ਕਰੋ ਅਤੇ ਸੱਚ ਤੇ ਕੰਮ ਕਰੋ ਤੇ ਲੋਕਾਂ ਦਾ ਭਲਾ ਕਰੋ । ਬਹੁਤ ਹਾਸਾ ਆਉਂਦਾ ਇਸ ਸਰਕਾਰ ਤੇ ਜਦੋਂ ਭਾਰਤ ਸਰਕਾਰ ਵੱਲੋਂ ਸਬ ਸੈਂਟਰ / ਤੰਦਰੁਸਤੀ ਅਤੇ ਸਿਹਤ ਸੈਂਟਰ ਦੀਆਂ ਬਿਲਡਿੰਗਾਂ ਦੇ ਪੈਸੇ ਆਏ ਤਾਂ ਉਹਨਾਂ ਨੂੰ ਵੀ ਆਮ ਆਦਮੀ ਕਲੀਨਕ ਦੀ ਬਿਲਡਿੰਗ ਕਹਿ  ਕੇ ਪ੍ਰਚਾਰਿਆ ਗਿਆ ਜਦੋਂ ਕਿ ਆਮ ਆਦਮੀ ਕਲੀਨਿਕ ਨਾਮ ਦੀ ਕੋਈ ਸਕੀਮ / ਪੈਸੇ ਨਹੀਂ । ਹੁਣ ਤਾਂ ਹੋਰ ਵੀ ਹਾਸਾ ਆਉਂਦਾ ਇਸ ਸਰਕਾਰ ਤੇ ਜਦੋਂ ਕਹਿ ਰਹੇ ਕਿ ਪੰਜਾਬ ਵਿਚ ਕੈਂਸਰ ਘੱਟ ਗਿਆ ਕਿਉਂਕਿ ਆਮ ਆਦਮੀ ਕਲੀਨਿਕ ਨੇ ਕੈਂਸਰ ਨੂੰ ਫੂਕ ਮਾਰ ਕੇ ਉਡਾ ਦਿੱਤਾ ਅੰਤ ਵਿੱਚ ਬੋਲਦਿਆਂ ਡਾ ਮੁਲਤਾਨੀ ਨੇ ਕਿਹਾ ਕਿ ਮੈਂ ਕਹਿਣਾ ਨਹੀਂ ਚਾਹੁੰਦਾ ਪਰ ਝੂਠ ਮਾਰਨ ਵਿੱਚ ਆਮ ਆਦਮੀ ਸਰਕਾਰ ਨੂੰ ਨੋਬਲ ਪ੍ਰਾਈਜ਼ ਮਿਲਣਾ ਚਾਹੀਦਾ ।