
ਸ਼ਿਕਾਇਤ ਕਰਨ ਤੇ ਵੀਂ ਡਰੱਗ ਵਿਭਾਗ ਨਹੀਂ ਕਰਦਾ ਕੋਈ ਕਰਵਾਈ. ਚੌਕ ਮਹਿਤਾ19 ਮਾਰਚ( ਬਾਬਾ ਸੁਖਵੰਤ ਸਿੰਘ ਚੰਨਣਕੇ ) ਸ਼ਹਿਰ ਵਿੱਚ ਸ਼ਰੇਆਮ ਸਿਹਤ ਵਿਭਾਗ ਦੇ ਨਿਯਮਾਂ ਦੀਆ ਉਡਾਇਆ ਜਾ ਰਹੀਆਂ ਹਨ ਧੱਜੀਆਂ। ਅੰਮ੍ਰਿਤਸਰ ਸ਼ਹਿਰ ਦੇ ਸੁਲਤਾਨਵਿੰਡ ਰੋਡ,ਭਾਈ ਮੰਝ ਰੋਡ, ਅਜ਼ਾਦ ਨਗਰ ਮੰਦਿਰ ਵਾਲਾ ਬਾਜ਼ਾਰ ਆਦਿ ਖੇਤਰਾਂ ਵਿੱਚ ਕਈ ਮੈਡੀਕਲ ਸਟੋਰ ਬਿਨਾਂ ਡਾਕਟਰ ਦੀ ਪਰਚੀ ਤੋਂ ਹੀ ਅਪਣੇ ਵੱਲੋ ਦਵਾਈ ਦਿੱਤੀ ਜਾਂਦੀ ਹੈ , ਕਈ ਮੈਡੀਕਲ ਸਟੋਰਾਂ ਵਿੱਚ ਫਾਰਮਾਸਿਸਟ ਹੀ ਮੌਜੂਦ ਨਹੀਂ ਹਨ। ਸਰਕਾਰੀ ਹੁਕਮਾਂ ਅਨੁਸਾਰ ਕੋਈ ਵੀ ਫਾਰਮਾਸਿਸਟ ਬਿਨਾਂ ਡਾਕਟਰ ਦੀ ਪਰਚੀ ਤੋਂ ਦਵਾਈ ਨਹੀਂ ਦੇ ਸਕਦਾ, ਇੰਜੈਕਸ਼ਨ,ਡਰਿਪ ਨਹੀਂ ਲਗਾ ਸਕਦਾ, ਪਰ ਇਹਨਾ ਮੈਡੀਕਲ ਸਟੋਰਜ਼ ਵਿੱਚ ਕੰਮ ਸਿੱਖਣ ਵਾਲੇ ਮੁਲਾਜ਼ਮ ਮਰੀਜਾਂ ਨੂੰ ਦਵਾਈ ਦਿੰਦੇ, ਇੰਜੈਕਸ਼ਨ, ਡਰਿਪ ਲਗਾਦੇ ਨਜ਼ਰ ਆਉਂਦੇ ਹਨ।
ਹੈਲਥ ਵਿਭਾਗ ਦੇ ਨਿਯਮਾਂ ਅਨੁਸਾਰ ਜਦੋਂ ਕੋਈ ਵੀ ਦਵਾਈ ਕੰਪਨੀ ਵੱਲੋ ਤਿਆਰ ਕੀਤੀ ਜਾਂਦੀ ਹੈ ਤਾਂ ਓਸ ਦੇ ਲੇਬਲ ਤੇ ਸਪੱਸ਼ਟ ਸਬਦਾਂ ਵਿੱਚ ਲਿਖਿਆ ਹੁੰਦਾ ਹੈ ਕਿ ਇਹ ਦਵਾਈਆਂ ਡਾਕਟਰ ਦੀ ਪਰਚੀ ਤੋ ਬਿਨਾਂ ਦਿੱਤੀ ਨਹੀਂ ਜਾ ਸਕਦੀ । ਪਰ ਏਨਾ ਮੈਡੀਕਲ ਸਟੋਰਾਂ ਤੇ ਬਿਨਾਂ ਸਿਹਤ ਵਿਭਾਗ ਦੇ ਹੁਕਮਾਂ ਦੀ ਪ੍ਰਵਾਹ ਕੀਤੀਆਂ ਹਰ ਤਰ੍ਹਾਂ ਦੇ ਐਂਟੀ ਬੋਇਟਿਕਸ, ਸੈਕਸ , ਦਰਦ ਆਦਿ ਦਵਾਈਆਂ ਬਿਨਾ ਡਾਕਟਰ ਦੀ ਪਰਚੀ ਤੋ ਦਿਤੀਆਂ ਜਾ ਰਹੀਆਂ ਹਨ।
ਇਸ ਖੇਤਰ ਵਿੱਚ ਕਈ ਜਾਅਲੀ ਡਾਕਟਰ ਵੀਂ ਸਰਗਰਮ ਹਨ ਜੋ ਸ਼ਰੇਆਮ ਅਪਣਾ ਧੰਦਾ ਚਲਾਂ ਰਹੇ ਹਨ।
ਜੇਕਰ ਅਸੀ ਗੱਲ ਕਰੀਏ ਸਿਹਤ ਵਿਭਾਗ ਦੀ ਤਾਂ ਓਸ ਦੀ ਕਾਰਗੁਜ਼ਾਰੀ ਤੇ ਵੀਂ ਸਵਾਲੀਆ ਚਿੰਨ੍ਹ ਲੱਗਣੇ ਯਕੀਨੀ ਹਨ ਸਿਹਤ ਵਿਭਾਗ ਵੱਲੋਂ ਏਨਾ ਮੈਡੀਕਲ ਸਟੋਰਾਂ ਨੂੰ ਪ੍ਰਵਾਨਗੀ ਦੇਣ ਲਈ ਅਤੇ ਏਨਾ ਨੂੰ ਚੈੱਕ ਕਰਨ ਲਈ ਡਰੱਗ ਵਿਭਾਗ ਦੇ ਅਧਿਕਾਰੀਆ ਨੂੰ ਤਾਇਨਾਤ ਕੀਤਾ ਹੈ। ਪਰ ਜੇਕਰ ਜਮੀਨੀ ਪੱਧਰ ਤੇ ਦੇਖਿਆ ਜਾਵੇ ਤਾਂ ਇਸ ਮੈਡੀਕਲ ਵਾਲਿਆ ਸਾਮਨੇ ਡਰੱਗਜ਼ ਵਿਭਾਗ ਦੀ ਹਾਲਤ ਇਸ ਤਰ੍ਹਾਂ ਹੈ ਜਿਵੇਂ ਹਾਥੀ ਸਾਮਨੇ ਕੀੜੀ ਦੀ ਹੋਵੈ।
ਸਿਹਤ ਮੰਤਰੀ ਪੰਜਾਬ ਵੱਲੋ ਵਿਸ਼ੇਸ ਨਿਰਦੇਸ਼ ਹਨ ਕਿ ਸਿਹਤ ਵਿਭਾਗ ਅਧੀਨ ਆਉਂਦੇ ਹਰ ਵਿਭਾਗ ਦੀ ਜੋ ਡਿਊਟੀ ਹੈ ਓਸ ਨੂੰ ਪੂਰੀ ਈਮਾਨਦਾਰੀ ਨਾਲ ਨਿਭਾਇਆ ਜਾਵੇ ਅਤੇ ਜੇਕਰ ਕੋਈ ਸਰਕਾਰੀ ਅਧਿਕਾਰੀ ਸਹੀ ਢੰਗ ਨਾਲ ਕੰਮ ਨਹੀਂ ਕਰਦਾ ਤਾਂ ਉਸ ਵਿਰੁੱਧ ਵਿਭਾਗੀ, ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਪੱਤਰਕਾਰਾਂ ਵੱਲੋ ਇਹ ਸਾਰਾ ਮਾਮਲਾ ਮੁੱਖ ਮੰਤਰੀ ਪੰਜਾਬ,ਸਿਹਤ ਮੰਤਰੀ ਪੰਜਾਬ, ਡਾਇਰੈਕਟਰ ਹੈਲਥ ਦੇ ਧਿਆਨ ਵਿੱਚ ਲਿਆਂਦਾ ਜਾਵੇਗਾ ਤਾਂ ਜੋ ਅੰਮ੍ਰਿਤਸਰ ਦੇ ਸਿਹਤ ਵਿਭਾਗ ਅਧੀਨ ਆਉਂਦੇ ਡਰੱਗਜ਼ ਵਿਭਾਗ ਵਿਚ ਜੋ ਕਮੀਆ ਹਨ ਉਹਨਾਂ ਨੂੰ ਸੁਧਾਰਿਆ ਜਾ ਸਕੇ।