
ਧੂਰੀ ( ਰਣਜੀਤ ਸਿੰਘ ਪੇਧਨੀ ) ਪਿਛਲੇ ਕਈ ਦਿਨਾਂ ਤੋਂ ਵੱਖ-ਵੱਖ ਕੇਸਾਂ ਵਿੱਚ ਬੰਦ ਨੌਜਵਾਨ ਆਗੂ ਭਾਨਾ ਸਿੱਧੂ ਦੇ ਹੱਕ ਵਿੱਚ ਵੱਖ ਵੱਖ ਜਥੇਬੰਦੀਆਂ ਵੱਲੋਂ ਉਹਨਾਂ ਦੇ ਪਿੰਡ ਵੱਡਾ ਇਕੱਠ ਕਰਕੇ ਸਰਕਾਰ ਨੂੰ ਚੇਤਾਵਨੀ ਦਿੱਤੀ ਸੀ ਕਿ ਜੇਕਰ ਸਰਕਾਰ ਨੇ ਭਾਨਾ ਸਿੱਧੂ ਤੇ ਪਾਏ ਜਾ ਰਹੇ ਝੂਠੇ ਕੇਸਾਂ ਵਿੱਚੋਂ ਰਿਹਾਅ ਨਾ ਕੀਤਾ ਤਾਂ ਸਰਕਾਰ ਦੇ ਖਿਲਾਫ ਵੱਡਾ ਸੰਘਰਸ਼ ਉਲੀਕਿਆ ਜਾਵੇਗਾ। ਇਸੇ ਹੀ ਤਹਿਤ ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਸ, ਸਿਮਰਨਜੀਤ ਸਿੰਘ ਮਾਨ ਵੱਲੋਂ ਇਕ ਤਰੀਕ ਨੂੰ ਧੂਰੀ ਦੋਹਲਾ ਫਾਟਕ ਤੇ ਵੱਡਾ ਇਕੱਠ ਕਰਨ ਦੀ ਕਾਲ ਦਿੱਤੀ ਗਈ ਸੀ। ਜਿਸ ਵਿੱਚ ਸਰਕਾਰ ਨੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਵਰਕਰਾਂ ਤੇ ਅਹੁਦੇਦਾਰਾਂ ਨੂੰ ਦੋਹਲੇ ਵਾਲੇ ਫਾਟਕਾਂ ਤੇ ਜਾਣ ਤੋਂ ਪਹਿਲਾਂ ਪਹਿਲਾਂ ਹੀ ਗ੍ਰਿਫਤਾਰ ਕਰਕੇ ਵੱਖ ਵੱਖ ਥਾਣਿਆਂ ਵਿੱਚ ਭੇਜ ਦਿੱਤਾ ਗਿਆ। ਸਾਥੀਆਂ ਸਮੇਤ ਧੂਰੀ ਜਾਣ ਸਮੇਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਸੀਨੀਅਰ ਆਗੂ, ਬਾਬਾ ਹਰਬੰਸ ਸਿੰਘ ਜੈਨਪੁਰ, ਸਾਧੂ ਸਿੰਘ ਪੇਧਨੀ, ਅਮਰਜੀਤ ਸਿੰਘ ਬਾਦਸ਼ਾਹਪੁਰ, ਵਾਸਵੀਰ ਸਿੰਘ ਭੁੱਲਰ ਰਾਜੋਮਾਜਰਾ, ਅਮਰੀਕ ਸਿੰਘ ਕਿਲਾ ਹਕੀਮਾ, ਜਸਬੀਰ ਸਿੰਘ ਧੰਦੀਵਾਲ, ਗੁਰਪ੍ਰੀਤ ਸਿੰਘ ਮਲੋਵਾਲ ਆਦਿ ਆਗੂਆਂ ਨੇ ਧੂਰੀ ਜਾਣ ਸਮੇਂ ਬੀਬੀਆਂ ਭੈਣਾਂ ਸਮੇਤ ਗਿਰਫਤਾਰੀ ਕੀਤਾ ਗਿਆ। ਮੌਕੇ ਗਿਰਫਤਾਰ ਆਗੂਆਂ ਨੇ ਕਿਹਾ ਇਹ ਸਰਕਾਰ ਦਾ ਸਰਾਸਰ ਧੱਕਾ ਹੈ ਅਤੇ ਲੋਕਤੰਤਰ ਦਾ ਘਾਣ ਹੈ, ਆਉਣ ਵਾਲੇ ਦਿਨਾਂ ਵਿੱਚ ਭਾਨੇ ਸਿੱਧੂ ਦੇ ਹੱਕ ਵਿੱਚ ਵੱਡਾ ਸੰਘਰਸ਼ ਉਲੀਕਿਆ ਜਾਵੇਗਾ ਜਿਸ ਨੂੰ ਬਿਨਾਂ ਜਮਾਨਤ ਤੋਂ ਰਿਹਾ ਕਰਵਾ ਕੇ ਲਿਆਂਦਾ ਜਾਵੇਗਾ।