
ਧੂਰੀ ( ਰਣਜੀਤ ਸਿੰਘ ਪੇਧਨੀ ) ਧੂਰੀ ਵਿਖੇ ਮੁਲਾਜ਼ਮ ਸੰਘਰਸ਼ ਕਮੇਟੀ pspcl ਵੱਲੋ ਪਰਿਵਾਰਾਂ ਸਮੇਤ ਦਿੱਤਾ ਰੋਸ ਧਰਨਾ ਅਤੇ ਕੀਤਾ ਰੋਸ ਮਾਰਚ ਅਤੇ ਕੀਤਾ ਹਾਈਵੇ ਜਾਮ ਲੰਬੇ ਜਾਮ ਤੋਂ ਬਾਅਦ ਐਸਡੀਐਮ ਧੂਰੀ ਅਤੇ ਐਸਐਸਪੀ ਸੰਗਰੂਰ ਰਵਨੀਤ ਸਿੰਘ ਵਿਰਕ ਅਤੇ ਡੀਐਸਪੀ ਤਲਵਿੰਦਰ ਸਿੰਘ ਗਿੱਲ ਦੁਆਰਾ ਸੰਯੁਕਤ ਸਕੱਤਰ ਪੰਜਾਬ ਸਰਕਾਰ ਨਾਲ ਅਤੇ ਸਬੰਧਤ ਪਾਵਰ ਕੌਮ ਦੇ ਅਧਿਕਾਰੀਆਂ ਨਾਲ ਲਿਖਤੀ ਮੀਟਿੰਗ 21/02/2024 ਨੂੰ ਦਿੱਤੀ ਗਈ।
ਅੱਜ ਮਿਤੀ 17/02/2024 ਨੂੰ ਮੁਲਾਜ਼ਮ ਸੰਘਰਸ਼ ਕਮੇਟੀ PSPCL ਪੰਜਾਬ ਵੱਲੋ ਰੋਸ ਧਰਨਾ ਅਤੇ ਰੋਸ ਮਾਰਚ ਕੀਤਾ । ਕਨਵੀਨਰ ਬਲਕੌਰ ਸਿੰਘ ਮਾਨ ਦੀ ਅਗਵਾਈ ਹੇਠ ਇਸ ਧਰਨੇ ਵਿੱਚ ਮੁਲਾਜ਼ਮ ਨੇ ਪਰਿਵਾਰ ਸਮੇਤ ਸਮੂਲੀਅਤ ਕੀਤੀ ਗਈ । ਧਰਨੇ ਨੂੰ ਸੰਬੋਧਨ ਕਰਦਿਆਂ ਕੋ-ਕਨਵੀਨਰ ਹਿਤੇਸ਼ ਕੁਮਾਰ ਫਿਰੋਜ਼ਪੁਰ , ਸੁਰਿੰਦਰ ਧੰਰਾਗਵਾਲਾ , ਹਰਪ੍ਰੀਤ ਸਿੰਘ ਖਾਲਸਾ , ਪਰਨਾਮ ਸਿੰਘ, ਗੁਰਰਾਜ ਸਿੰਘ, ਜਗਜੀਤ ਸਿੰਘ ਢਿੱਲੋਂ, ਸ਼ਸ਼ੀਕਾਂਤ ਸ਼ਰਮਾ,ਰਜਿੰਦਰ ਸ਼ਰਮਾ, ਰਜਿੰਦਰ ਪਠਾਨਕੋਟ, ਮਲਕੀਤ ਸਿੰਘ ਬੂਟਾ ਜਖੇਪਲ ਬੁਲਾਰਿਆਂ ਨੇ ਆਪਣੇ ਸੰਬੋਧਨ ਵਿੱਚ ਦੱਸਿਆ ਕਿ ਪਾਵਰਕਾਮ ਮੈਨੇਜਮੈਂਟ ਵੱਲੋਂ ਵਨ ਟਾਈਮ ਸੈਟਲਮੈਂਟ ਦੀ ਪੋਲਸੀ ਰਾਹੀਂ ਓਵਰ ਏਜ ਹੋ ਰਹੇ ਲਾਈਨਮੈਨਾਂ ਨੂੰ ਤੇ ਤਜਰਬੇ ਦੇ ਅਧਾਰ ਤੇ ਗਰੇਸ ਪੁਆਇੰਟ ਦੇ ਕੇ ਭਰਤੀ ਕੀਤਾ ਗਿਆ ਸੀ । ਜ਼ਿਕਰਯੋਗ ਹੈ ਕਿ ਇਸ਼ਤਿਹਾਰ cra 295/19 ਵਿੱਚ ਸਹਾਇਕ ਲਾਈਨਮੈਨ ਨੂੰ ਭਰਤੀ ਕਰਨ ਲਈ ਪਾਵਰਕੌਮ ਦੀ ਮੈਨੇਜਮੈਂਟ ਵਲੋਂ ਜੋ ਸ਼ਰਤਾਂ ਇਸ਼ਤਿਹਾਰ ਵਿੱਚ ਰਖੀਆ ਗਈਆ ਸਨ ਉਹ ਸਾਰੀਆ ਪੂਰੀਆ ਕਰਕੇ ਜੋਨ ਪਧਰ ਤੇ ਕਮੇਟੀਆ ਬਣਾ ਕੇ ਡਾਕੂਮੈਂਟ ਚੈਕ ਕਰਨ ਉਪਰੰਤ ਹੀ ਆਰਡਰ ਦਿੱਤੇ ਗਏ ਸਨ, ਲੇਕਿਨ ਹੁਣ ਕੋਰਟ ਕੇਸਾਂ ਦਾ ਬਹਾਨਾ ਬਨਾ ਕੇ ਸਾਡੇ 26 ਸਹਾਇਕ ਲਾਈਨਮੈਨਾਂ ਨੂੰ ਟਰਮੀਨੇਟ ਕਰ ਦਿੱਤਾ ਗਿਆ ਅਤੇ ਵਡੀ ਗਿਣਤੀ ਵਿੱਚ ਝੂਠੇ ਪਰਚੇ ਪਾ ਕੇ ਨਾਮਜ਼ਦਗੀ ਕੀਤਾ ਗਿਆ ਪਾਵਰਕੌਮ ਮੈਨੇਜਮੈਂਟ ਵਲੋਂ ਮੁਲਾਜ਼ਮਾਂ ਦਾ ਪਰਖਕਾਲ ਤੋ ਵੀ ਵੱਧ ਚਾਰ ਸਾਲ ਦਾ ਸਮਾਂ ਬੀਤ ਜਾਨ ਦੇ ਬਾਵਜੂਦ ਪਰਖਕਾਲ ਪੂਰਾ ਚੁਕੇ ਸਹਾਇਕ ਲਾਈਨਮੈਨਾਂ ਤੇ ਸਟੇਟਸ ਕਿਉਂ ਦਾ ਬਹਾਨਾ ਬਨਾ ਕੇ ਰੈਗੂਲਰ ਸਕੇਲ ਨਹੀਂ ਦਿਤਾ ਜਾ ਰਿਹਾ ਹੈ ਜਦ ਕਿ ਨਿਗੁਣੀਆਂ ਤਣਖਾਹਾਂ ਦੇ ਕੇ ਸੋਸਣ ਕੀਤਾ ਜਾ ਰਿਹਾ। ਬਿਜਲੀ ਮੰਤਰੀ ਅਤੇ ਪਾਵਰਕੌਮ ਮੈਨੇਜਮੈਂਟ ਨਾਲ ਕਈ ਮੀਟਿੰਗਾਂ ਹੋਨ ਦੇ ਬਾਵਜੂਦ ਸਾਡਾ ਕੋਈ ਸਾਰਥਕ ਹਲ ਨਹੀਂ ਕਢੀਆ ਗਿਆ ਬਲਕਿ ਵਾਰ ਵਾਰ ਲਾਰੇ ਲਾ ਕੇ ਡੰਗ ਟਪਾਈਆ ਜਾ ਰਿਹਾ ਹੈ ਸੋ ਪਾਵਰਕੌਮ ਦੀ ਮੈਨੇਜਮੈਂਟ ਵੱਲੋਂ ਵਾਅਦਾ ਖਿਲਾਫੀ ਕਰਦਿਆਂ 26 ਮੁਲਾਜ਼ਮਾਂ ਨੂੰ ਬਿਨਾਂ ਕਿਸੇ ਨੋਟਿਸ ਤੋਂ ਟਰਮੀਨੇਟ ਕਰ ਦਿੱਤਾ ਗਿਆ ਹੈ ਅਤੇ ਸਾਹਾਇਕ ਲਾਈਨਮੈਨਾਂ ਦੇ ਰੇਗੁਲਰ ਤਣਖਾਹਾਂ ਨਹੀਂ ਦਿਤੀਆਂ ਜਾ ਰਹੀਆਂ ਹਣ ਜਿਸਦਾ ਸਮੂਹ ਮੁਲਾਜ਼ਮਾਂ ਤੇ ਉਹਨਾਂ ਦੇ ਪਰਿਵਾਰਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਇਸ ਰੋਸ ਵਜੋਂ ਮਿਤੀ 17/02/2024 ਨੂੰ ਮੁੱਖ ਮੰਤਰੀ ਦੇ ਦਫ਼ਤਰ ਧੂਰੀ ਵਿਖੇ ਧਰਨਾ ਅਤੇ ਰੋਸ ਮਾਰਚ ਕੀਤਾ ਗਿਆ । ਅੱਜ ਦੇ ਇਸ ਧਰਨੇ ਵਿਚ ਸ਼ਿਵ ਕੁਮਾਰ ਤਿਵਾੜੀ ਵਿਗਿਆਨਿਕ ਸੰਘਰਸ਼ਸ਼ੀਲ ਫਰੰਟ, ਕੁਲਦੀਪ ਸਿੰਘ ਖੰਨਾ, ਦਰਸ਼ਨ ਸਿੰਘ ਸਰਾਵਾਂ ਟੀਐਸਯੂ, ਮੁਲਾਜ਼ਮ ਯੂਨਾਈਟਡ ਔਰਗਨਾਈਜੇਸ਼ਨ ਤੋਂ ਸ਼ਮਿੰਦਰ ਸਿੰਘ ਬਠਿੰਡਾ, ਹਰਮੀਤ ਚੰਦ ਜਲਾਲਾਬਾਦ, ਦਵਿੰਦਰ ਸਿੰਘ ਪਿਸ਼ੋਰ ਆਈਟੀਆਈ ਇਮਪਲੋਈ ਐਸੋਸੀਏਸ਼ਨ, ਜਮਹੂਰੀ ਕਿਸਾਨ ਸਭਾ ਅਤੇ ਊਧਮ ਸਿੰਘ ਸੰਤੋਖਪੁਰਾ ਉਦਮ ਸਿੰਘ ਸੰਤੋਖਪੁਰਾ ਅਤੇ ਜਸਪਾਲ ਸਿੰਘ ਖੁਰਮੀ ਪੈਨਸ਼ਨ ਐਸੋਸੀਏਸ਼ਨ ਧੂਰੀ ਅਤੇ ਜਰਨੈਲ ਸਿੰਘ ਕੀਰਤੀ ਕਿਸਾਨ ਯੂਨੀਅਨ, ਕਰਮਜੀਤ ਸਿੰਘ ਬਠਿੰਡਾ ਇੰਪਲਾਈ ਫੈਡਰੇਸ਼ਨ ਪਹਿਲਵਾਨ ਇਮਪਲਾਈਜ ਫੈਡਰੇਸ਼ਨ ਪਹਿਲਵਾਨ ਗਰੁੱਪ, ਕ੍ਰਾਂਤੀਕਾਰੀ ਕਿਸਾਨ ਯੂਨੀਅਨ, ਅਵਤਾਰ ਸਿੰਘ ਕੋਰਵਾਲਾ, ਅਤੇ ਵੱਡੀ ਗਿਣਤੀ ਦੇ ਵਿੱਚ ਮੁਲਾਜ਼ਮ ਆਗੂ ਸਾਥੀ ਹਾਜਰ ਸਨ ।