ਮੁੱਖ ਮੰਤਰੀ ਨੇ 43 ਹਜਾਰ ਨੌਕਰੀਆਂ ਦੇ ਕੇ ਪੰਜਾਬ ਦੇ  ਨੌਜਵਾਨਾਂ ਨੂੰ ਕਿੱਤੇ ਤੇ ਲਾਇਆ : ਚੇਅਰਮੈਨ ਘੁੱਲੀ 

ਧੂਰੀ ( ਰਣਜੀਤ ਸਿੰਘ ਪੇਧਨੀ ) ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਹੁਣ ਤੱਕ 43 ਹਜਾਰ ਦੇ ਕਰੀਬ ਨੌਕਰੀਆਂ ਦੇ ਕੇ ਪੰਜਾਬ ਦੇ ਦੇ ਨੌਜਵਾਨਾਂ ਨੂੰ ਰੁਜ਼ਗਾਰ ਦੇ ਕਿੱਤੇ ਤੇ ਲਾਇਆ ਹੈ ਅਤੇ ਗਰੀਬਾਂ ਦੇ ਚੁੱਲਿਆਂ ਦੀ ਅੱਗ ਨੂੰ ਚਲਾਉਣ ਵਿੱਚ ਆਪਣਾ ਅਹਿਮ ਯੋਗਦਾਨ ਪਾਇਆ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੁਣ ਤੱਕ 70 ਸਾਲਾਂ ਦੇ ਅਰਸੇ ਦੌਰਾਨ ਪਹਿਲੇ ਮੁੱਖ ਮੰਤਰੀ ਹੋਏ ਹਨ ਜਿਨਾਂ ਨੂੰ ਸਭ ਤੋਂ ਵੱਧ ਨੌਕਰੀਆਂ ਦੇਣ ਦਾ ਮਾਣ ਹਾਸਿਲ ਹੋਇਆ ਹੈ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਵਿਚਾਰਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਉੱਘੇ ਸਮਾਜ ਸੇਵਕ ਸ, ਰਾਜਵੰਤ ਸਿੰਘ ਘੁੱਲੀ ਚੇਅਰਮੈਨ ਮਾਰਕੀਟ ਕਮੇਟੀ ਧੂਰੀ ਨੇ ਕੀਤਾ।ਉਹਨਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਧੂਰੀ ਵਿਖੇ ਜੱਚਾ ਬੱਚਾ ਹਸਪਤਾਲ ਨੂੰ 80 ਬੈੱਡਾਂ ਦਾ ਹਸਪਤਾਲ ਬਣਾ ਕੇ ਧੂਰੀ ਹਲਕੇ ਨੂੰ ਵੱਡਾ ਮਾਣ ਬਖਸ਼ਿਆ ਹੈ। ਜਿਸ ਦਾ ਅਸੀਂ ਦਿਲ ਦੀਆਂ ਗਹਿਰਾਈਆਂ ਵਿੱਚੋਂ ਵਿਸ਼ੇਸ਼ ਧੰਨਵਾਦ ਕਰਦੇ ਹਾਂ। ਇਸ ਮੌਕੇ ਆਪ ਆਗੂ ਕਰਮਜੀਤ ਸਿੰਘ ਕਾਂਝਲਾ, ਆਪ ਆਗੂ ਰਣਜੋਧ ਸਿੰਘ ਕਾਂਝਲਾ,  ਆਪ ਆਗੂ ਗੁਰਪ੍ਰੀਤ ਸਿੰਘ ਗੁਰੀ ਮਾਨ, ਬਲਾਕ ਪ੍ਰਧਾਨ ਸੁਰਜੀਤ ਸਿੰਘ ਰਾਜੋਮਾਜਰਾ, ਸਰਪੰਚ ਵਿੱਕੀ ਗਿੱਲ ਰਾਜੋਮਾਜਰਾ, ਆਪ ਆਗੂ ਭਿੰਦਾ ਵਿਰਕ, ਬਿੱਲਾ ਸਾਹੀਵਾਲ, ਆਪ ਆਗੂ ਬਖਸੀਸ ਸਿੰਘ ਅਲਾਲ, ਬੂਟਾ ਸੁਲਤਾਨਪੁਰ ਬਲਾਕ ਪ੍ਰਧਾਨ ਸੋਸਲ ਮੀਡੀਆ, ਸੋਨੀ ਸੁਲਤਾਨਪੁਰ ਆਪ ਆਗੂ, ਆਪ ਆਗੂ ਸੁਰਜੀਤ ਸਿੰਘ ਰੰਗੀਆਂ, ਆਪ ਆਗੂ ਮਨਦੀਪ ਸਿੰਘ ਮਾਨ, ਰਾਜੂ ਲੱਡਾ ਆਪ ਆਗੂ, ਸੇਵਕ ਲੱਡਾ ਆਪ ਆਗੂ ਹਾਜ਼ਰ ਸਨ।